24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਹਸਪਤਾਲਾਂ 'ਚ ਇਨਫੈਕਸ਼ਨ ਨੂੰ ਘਟਾਉਣ 'ਚ ਮਦਦ ਕਰੇਗਾ 'ਐਂਟੀਮਾਈਕ੍ਰੋਬੀਅਲ ਪੇਂਟ' ਪੰਜਾਬ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤੀ ਖੋਜ਼ <br/>

Ad Position 21
No active advertisement
ਅਜੀਤ ਡੈਸਕ 03-01-2026
ਚੰਡੀਗੜ੍ਹ, 2 ਜਨਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਗਿਆਨੀਆਂ ਨੇ ਇਕ ਵਿਸ਼ੇਸ਼ 'ਪੇਂਟ ਐਡਿਟਿਵ' (ਐਂਟੀਮਾਈਕ੍ਰੋਬੀਅਲ ਪੇਂਟ) ਤਿਆਰ ਕੀਤਾ ਹੈ, ਜੋ ਹਸਪਤਾਲਾਂ ਵਿਚ ਹੋਣ ਵਾਲੀ ਇਨਫੈਕਸ਼ਨ ਨੂੰ ਘਟਾਉਣ 'ਚ ਮਦਦ ਕਰਦਾ ਹੈ | ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਸੀ | ਇਸ ਨਵੀਨ ਅਵਿਸ਼ਕਾਰ ਨੂੰ 31 ਦਸੰਬਰ, 2025 ਨੂੰ ਭਾਰਤ ਸਰਕਾਰ ਵਲੋਂ ਪੇਟੈਂਟ ਪ੍ਰਾਪਤ ਹੋ ਚੁੱਕਾ ਹੈ | ਇਹ ਮਹੱਤਵਪੂਰਨ ਖੋਜ ਕੇਮਿਕਲ ਇੰਜੀਨੀਅਰਿੰਗ ਅਤੇ ਨੈਨੋਟੈਕਨੋਲੋਜੀ ਵਿਭਾਗ ਦੇ ਪ੍ਰੋ. ਗੌਰਵ ਵਰਮਾ ਦੀ ਅਗਵਾਈ ਹੇਠ ਕੋਵਿਡ-19 ਮਹਾਮਾਰੀ ਦੌਰਾਨ ਕੀਤੀ ਗਈ | ਖੋਜ ਟੀਮ ਵਿਚ ਬਾਇਓ ਫਿਜ਼ਿਕਸ ਵਿਭਾਗ ਦੀ ਪ੍ਰੋ. ਅਵਨੀਤ ਸੈਣੀ, ਡਾ. ਸ਼ੁਭੀ ਜੋਸ਼ੀ ਅਤੇ ਐਮ.ਐਸ.ਸੀ ਦੀ ਵਿਦਿਆਰਥਣ ਦੀਕਸ਼ਾ ਸ਼ਰਮਾ ਵੀ ਸ਼ਾਮਿਲ ਹਨ | ਇਹ ਪੇਂਟ ਐਡਿਟਿਵ ਸਤਹਾਂ 'ਤੇ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਨਸ਼ਟ ਕਰਦਾ ਹੈ, ਜਿਸ ਨਾਲ ਹਸਪਤਾਲਾਂ ਦੀਆਂ ਕੰਧਾਂ, ਬਿਸਤਰੇ ਅਤੇ ਫਰਨੀਚਰ ਨੂੰ ਹੋਰ ਸੁਰੱਖਿਅਤ ਕੀਤਾ ਜਾ ਸਕਦਾ ਹੈ | ਵਿਸ਼ੇਸ਼ ਤੌਰ 'ਤੇ ਇਹ ਸਮੱਗਰੀ ਗੈਰ-ਜ਼ਹਿਰੀਲੀ ਹੈ ਅਤੇ ਹਵਾ ਜਾਂ ਆਲੇ-ਦੁਆਲੇ ਦੇ ਵਾਤਾਵਰਨ ਵਿਚ ਨਹੀਂ ਘੁਲਦੀ, ਜਿਸ ਕਰਕੇ ਇਹ ਹਸਪਤਾਲਾਂ ਦੇ ਅੰਦਰ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ | ਇਹ ਪੇਂਟ ਹਸਪਤਾਲਾਂ ਅਤੇ ਕਲੀਨਿਕਾਂ ਵਿਚ ਵਿਆਪਕ ਤੌਰ ਤੇ ਵਰਤੀਆਂ ਜਾ ਸਕਦਾ ਹੈ, ਜਿਸ ਨਾਲ ਇਨਫੈਕਸ਼ਨ ਘਟੇਗੀ ਅਤੇ ਮਰੀਜ਼ਾਂ ਦੀ ਸੁਰੱਖਿਆ ਵਧੇਗੀ |

Ad Position 22
No active advertisement
ਪਿਛਲੀ ਖ਼ਬਰ ਮਸਕ ਦੇ 'ਐਕਸ' ਨੂੰ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਨਿਰਦੇਸ਼ <br/> ਅਗਲੀ ਖ਼ਬਰ ਨੌਕਰ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਕੀਤੀ ਸੀ ਮੁਹਾਲੀ ਦੇ ਫੇਜ਼-5 ਵਿਖੇ ਮਹਿਲਾ ਦੀ ਹੱਤਿਆ <br/>
Ad Position 24