31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪ੍ਰਦੂਸ਼ਣ ਘਟਾਉਣ ਤੇ ਟਰਾਂਸਪੋਰਟ ਵਿਵਸਥਾ ਸੁਧਾਰਨ ਲਈ ਨਿਯਮਾਂ 'ਚ ਸੋਧ ਕਰੇਗੀ ਦਿੱਲੀ ਸਰਕਾਰ <br/>

Ad Position 21
No active advertisement
ਅਜੀਤ ਡੈਸਕ 04-01-2026
ਨਵੀਂ ਦਿੱਲੀ, 3 ਜਨਵਰੀ (ਜਗਤਾਰ ਸਿੰਘ)-ਦਿੱਲੀ ਸਰਕਾਰ ਨੇ ਰਾਜਧਾਨੀ 'ਚ ਪ੍ਰਦੂਸ਼ਣ ਘਟਾਉਣ ਅਤੇ ਟਰਾਂਸਪੋਰਟ ਵਿਵਸਥਾ ਨੂੰ ਆਧੁਨਿਕ ਬਣਾਉਣ ਲਈ ਇਕ ਖਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ | ਮੁੱਖ ਮੰਤਰੀ ਰੇਖਾ ਗੁਪਤਾ ਨੇ ਸਪੱਸ਼ਟ ਕੀਤਾ ਕਿ ਨਿੱਜੀ ਈ.ਵੀ. (ਇਲੈਕਟ੍ਰੋਨਿਕ ਵਹੀਕਲ) ਨੂੰ ਟੈਕਸੀਆਂ ਵਜੋਂ ਚਲਾਉਣ ਦੀ ਇਜਾਜ਼ਤ ਦੇਣ ਲਈ ਨਿਯਮਾਂ 'ਚ ਸੋਧ ਕੀਤੀ ਜਾਵੇਗੀ ¢ ਮੁੱਖ ਮੰਤਰੀ ਨੇ ਵਾਹਨ ਨਿਰਮਾਤਾ ਅਤੇ ਓਲਾ-ਉਬਰ ਵਰਗੀਆਂ ਐਗਰੀਗੇਟਰ ਕੰਪਨੀਆਂ ਨਾਲ ਮੀਟਿੰਗ ਤੋਂ ਬਾਅਦ ਉਪਰੋਕਤ ਜਾਣਕਾਰੀ ਸਾਂਝੀ ਕੀਤੀ | ਇਸ ਮੀਟਿੰਗ 'ਚ ਮੁੱਖ ਮੰਤਰੀ ਨੇ ਕੰਪਨੀ ਦੇ ਸੰਚਾਲਕਾਂ ਨਾਲ ਈ.ਵੀ. ਚਾਰਜਿੰਗ ਸਟੇਸ਼ਨਾਂ, ਸੂਰਜੀ ਊਰਜਾ, ਬੈਟਰੀ ਵੇਸਟ ਮੈਨੇਜਮੈਂਟ, ਸਾਂਝੀਆਂ ਟੈਕਸੀਆਂ ਅਤੇ ਸ਼ਟਲ ਸੇਵਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਸੜਕਾਂ 'ਤੇ ਵਾਹਨਾਂ ਦੀ ਗਿਣਤੀ ਘਟਾਏ ਬਿਨਾਂ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਅਸੰਭਵ ਹੈ | ਉਨ੍ਹ ਾਂ ਨੇ ਕਿਹਾ ਕਿ ਦਿੱਲੀ-ਐਨ.ਸੀ.ਆਰ. 'ਚ ਪ੍ਰਦੂਸ਼ਣ ਨੂੰ ਸਥਾਈ ਤੌਰ 'ਤੇ ਘਟਾਉਣ ਲਈ ਸਰਕਾਰ ਸਾਰੀਆਂ ਜ਼ਰੂਰੀ ਨੀਤੀਆਂ, ਤਕਨਾਲੋਜੀਆਂ ਅਤੇ ਸਾਂਝੇਦਾਰੀ ਨਾਲ ਅੱਗੇ ਵਧੇਗੀ | ਮੁੱਖ ਮੰਤਰੀ ਨੇ ਕੰਪਨੀਆਂ ਨੂੰ ਕਿਹਾ ਕਿ ਉਹ ਮੰਗ ਅਨੁਸਾਰ ਦਿੱਲੀ 'ਚ ਈ.ਵੀ. ਕਦੋਂ ਸਪਲਾਈ ਕਰ ਸਕਣਗੇ, ਇਸ ਬਾਰੇ ਇਕ ਸਪੱਸ਼ਟ ਯੋਜਨਾ ਲੈ ਕੇ ਆਉਣ | ਵਾਹਨਾਂ ਦੀਆਂ ਕੀਮਤਾਂ ਅਜਿਹੀਆਂ ਹੋਣ ਕਿ ਆਮ ਲੋਕਾਂ ਲਈ ਆਕਰਸ਼ਿਤ ਹੋਣ | ਉਨ੍ਹਾਂ ਕਿਹਾ ਕਿ ਸਰਕਾਰ ਰਾਹਤ ਪ੍ਰਦਾਨ ਕਰਨ ਲਈ ਤਿਆਰ ਹੈ, ਪਰ ਕੰਪਨੀਆਂ ਨੂੰ ਖਪਤਕਾਰਾਂ ਨੂੰ ਵੀ ਲਾਭ ਦੇਣਾ ਪਏਗਾ | ਮੀਟਿੰਗ 'ਚ ਟਰਾਂਸਪੋਰਟ ਮੰਤਰੀ ਡਾ. ਪੰਕਜ ਕੁਮਾਰ ਸਿੰਘ, ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ, ਟਾਟਾ ਮੋਟਰਜ਼, ਮਹਿੰਦਰਾ, ਮਾਰੂਤੀ ਸੁਜ਼ੂਕੀ, ਟੋਇਟਾ ਅਤੇ ਹੌਂਡਾ ਵਰਗੀਆਂ ਆਟੋ ਕੰਪਨੀਆਂ ਦੇ ਨੁਮਾਇੰਦੇ ਅਤੇ ਓਲਾ-ਉਬਰ ਅਤੇ ਰੈਪਿਡੋ ਵਰਗੀਆਂ ਐਗਰੀਗੇਟਰ ਕੰਪਨੀਆਂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਵਾਸਕੋ ਡੀ ਗਾਮਾ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ... ਅਗਲੀ ਖ਼ਬਰ ਉੱਤਰਾਖੰਡ ਦੀ ਮੰਤਰੀ ਦੇ ਪਤੀ ਵਲੋਂ 'ਬਿਹਾਰ ਦੀਆਂ ਕੁੜੀਆਂ' ਸੰਬੰਧੀ ਟਿੱਪਣੀ 'ਤੇ ਵਿਵਾਦ-ਵੱਖ-ਵੱਖ ਨੇਤਾਵਾਂ ਵਲੋਂ ਸਖ਼ਤ...
Ad Position 24