31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਉੱਤਰਾਖੰਡ ਦੀ ਮੰਤਰੀ ਦੇ ਪਤੀ ਵਲੋਂ 'ਬਿਹਾਰ ਦੀਆਂ ਕੁੜੀਆਂ' ਸੰਬੰਧੀ ਟਿੱਪਣੀ 'ਤੇ ਵਿਵਾਦ-ਵੱਖ-ਵੱਖ ਨੇਤਾਵਾਂ ਵਲੋਂ ਸਖ਼ਤ ਅਲੋਚਨਾ <br/>

Ad Position 21
No active advertisement
ਅਜੀਤ ਡੈਸਕ 04-01-2026
ਪਟਨਾ, 3 ਜਨਵਰੀ (ਪੀ. ਟੀ. ਆਈ.)-ਬਿਹਾਰ ਦੇ ਸਿਆਸਤਦਾਨਾਂ ਨੇ ਅੱਜ ਰਾਜਨੀਤਿਕ ਪਾਰਟੀਆਂ ਤੋਂ ਵੱਖ ਹੋ ਕੇ, ਉੱਤਰਾਖੰਡ ਦੀ ਮੰਤਰੀ ਰੇਖਾ ਆਰੀਆ ਦੇ ਪਤੀ ਗਿਰਧਾਰੀ ਲਾਲ ਸ਼ਾਹੂ ਦੇ ਕਥਿਤ ਬਿਆਨ ਦੀ ਨਿੰਦਾ ਕੀਤੀ ਕਿ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਬਿਹਾਰ ਦੀਆਂ ਕੁੜੀਆਂ ਵਿਆਹ ਲਈ 20,000 ਤੋਂ 25,000 ਰੁਪਏ ਵਿਚ ਉਪਲਬਧ ਹਨ | ਸੱਤਾਧਾਰੀ ਭਾਜਪਾ ਅਤੇ ਵਿਰੋਧੀ ਧਿਰ ਆਰ.ਜੇ.ਡੀ. ਦੇ ਨੇਤਾਵਾਂ ਦੇ ਨਾਲ-ਨਾਲ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਨੇ ਪਿਛਲੇ ਮਹੀਨੇ ਅਲਮੋੜਾ ਵਿਚ ਇਕ ਸਮਾਗਮ 'ਚ ਦਿੱਤੇ ਗਏ ਸ਼ਾਹੂ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਉਤਰਾਖੰਡ ਵਿਚ ਭਾਜਪਾ ਦਾ ਰਾਜ ਹੈ, ਜਦੋਂਕਿ ਬਿਹਾਰ ਵਿਚ, ਭਾਜਪਾ ਸੱਤਾਧਾਰੀ ਐਨ.ਡੀ.ਏ. ਦਾ ਇਕ ਮੁੱਖ ਭਾਈਵਾਲ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਕਥਿਤ ਵੀਡੀਓ ਵਿਚ, ਸਾਹੂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ਕੀ ਤੁਸੀਂ ਆਪਣੀ ਬੁਢਾਪੇ ਵਿਚ ਵਿਆਹ ਕਰੋਗੇ? ਜੇਕਰ ਤੁਸੀਂ ਵਿਆਹ ਨਹੀਂ ਕਰਵਾ ਸਕਦੇ ਤਾਂ ਅਸੀਂ ਤੁਹਾਡੇ ਲਈ ਬਿਹਾਰ ਤੋਂ ਇਕ ਕੁੜੀ ਲਿਆਵਾਂਗੇ... ਤੁਸੀਂ ਉੱਥੇ 20,000 ਤੋਂ 25,000 ਰੁਪਏ ਵਿਚ ਇਕ ਕੁੜੀ ਲੈ ਸਕਦੇ ਹੋ | ਬਿਹਾਰ ਭਾਜਪਾ ਦੇ ਸੀਨੀਅਰ ਨੇਤਾ ਦਿਲੀਪ ਜੈਸਵਾਲ ਨੇ ਇਸ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕ ਕਿਸੇ ਦੇ ਪਤੀ ਜਾਂ ਪੁੱਤਰ ਨਹੀਂ ਹਨ¢ ਇਹ ਇਕ ਗਲਤ ਕੰਮ ਸੀ, ਅਤੇ ਅਸੀਂ ਇਸਦੀ ਸਖ਼ਤ ਨਿੰਦਾ ਕਰਦੇ ਹਾਂ¢

Ad Position 22
No active advertisement
ਪਿਛਲੀ ਖ਼ਬਰ ਪ੍ਰਦੂਸ਼ਣ ਘਟਾਉਣ ਤੇ ਟਰਾਂਸਪੋਰਟ ਵਿਵਸਥਾ ਸੁਧਾਰਨ ਲਈ ਨਿਯਮਾਂ 'ਚ ਸੋਧ ਕਰੇਗੀ ਦਿੱਲੀ ਸਰਕਾਰ <br/> ਅਗਲੀ ਖ਼ਬਰ ਨਾਬਾਲਗ ਲੜਕੇ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਮਾਮਲੇ ਵਿਚ 9 ਖ਼ਿਲਾਫ਼ ਕੇਸ ਦਰਜ <br/>
Ad Position 24