31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

'ਅਜੀਤ' ਨੇ 28ਵੇਂ ਗੇੜ 'ਚ ਡੇਰਾ ਬਾਬਾ ਨਾਨਕ ਦੇ ਪਿੰਡ ਫੱਤੂਪੁਰ 'ਚ ਵੰਡੀ ਕਿਸਾਨਾਂ ਨੂੰ ਯੂਰੀਆ ਖਾਦ <br/>

Ad Position 21
No active advertisement
ਅਜੀਤ ਡੈਸਕ 04-01-2026

ਕੋਟਲੀ ਸੂਰਤ ਮੱਲ੍ਹੀ (ਬਟਾਲਾ), 3 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਆਵਾਜ਼ ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ 'ਚ ਜਿਥੇ ਪਹਿਲਾਂ ਕਣਕ ਦਾ ਬੀਜ, ਡੀਜ਼ਲ ਤੇਲ ਤੇ ਹੋਰ ਰਾਹਤ ਸਮਗਰੀ ਕਿਸਾਨਾਂ ਤੱਕ ਪਹੁੰਚਾਈ ਗਈ ਸੀ, ਉਥੇ ਹੁਣ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡਣ ਦਾ ਕੰਮ ਨਿਰੰਤਰ ਜਾਰੀ ਹੈ | ਇਸੇ ਤਹਿਤ ਪਿੰਡ ਫੱਤੂੁਪੁਰ ਵਿਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਉਪ ਦਫ਼ਤਰ ਬਟਾਲਾ ਦੀ ਟੀਮ ਵਲੋਂ ਪਿੰਡ ਦੇ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸ ਮੌਕੇ ਸਾਬਕਾ ਸਰਪੰਚ ਦਲਬੀਰ ਸਿੰਘ ਫੱਤੂਪੁਰ, ਨੌਜਵਾਨ ਗੁਰਪ੍ਰੀਤ ਸਿੰਘ ਗੋਪੀ, ਤਰਸੇਮ ਸਿੰਘ ਫੱਤੂਪੁਰ, ਧਰਮਿੰਦਰ ਸਿੰਘ ਰੰਧਾਵਾ, ਸਵਿੰਦਰ ਸਿੰਘ ਸਿੰਦਰ ਸਮੇਤ ਰਾਹਤ ਲੈਣ ਲਈ ਪਹੁੰਚੇ ਕਿਸਾਨਾਂ ਨੇ ਕਿਹਾ ਕਿ ਅਦਾਰਾ 'ਅਜੀਤ' ਹੜ੍ਹ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਪ੍ਰਭਾਵਿਤ ਲੋਕਾਂ ਤੇ ਕਿਸਾਨਾਂ ਨਾਲ ਡੱਟ ਕੇ ਖੜਿਆ ਹੈ ਅਤੇ ਲੋੜ ਅਨੁਸਾਰ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਜਾ ਰਹੀ ਹੈ, ਜਿਸ ਕਰਕੇ ਉਹ ਅਦਾਰਾ 'ਅਜੀਤ' ਦੇ ਰਿਣੀ ਹਨ | ਇਸ ਮੌਕੇ ਉਚੇਚੇ ਤੌਰ 'ਤੇ ਉਪ ਦਫ਼ਤਰ ਬਟਾਲਾ ਤੋਂ ਡਾ. ਕਾਹਲੋਂ, ਸਰਪੰਚ ਸਮਸ਼ੇਰ ਸਿੰਘ ਸ਼ੇਰਾ ਨਬੀਨਗਰ, ਸਕੱਤਰ ਹੀਰਾ ਸਿੰਘ ਨਿੱਜਰਪੁਰ, ਸਰਪੰਚ ਕੁਲਦੀਪ ਸਿੰਘ ਰੰਧਾਵਾ, ਪੰਚ ਮਲਕੀਤ ਸਿੰਘ ਮੱਲ੍ਹੀ, ਸਰਬਜੀਤ ਸਿੰਘ, ਰਵੇਲ ਸਿੰਘ, ਕੁਲਦੀਪ ਸਿੰਘ ਫੱਤੂਪੁਰ, ਪੂਰਨ ਸਿੰਘ ਫੱਤੂਪੁਰ, ਅਮਰਜੀਤ ਸਿੰਘ, ਮਨਜੀਤ ਸਿੰਘ, ਅਮਨਦੀਪ ਕੌਰ, ਬਿਸ਼ਨਦੀਪ ਸਿੰਘ, ਪਰਮਬੀਰ ਸਿੰਘ, ਲਖਵਿੰਦਰ ਸਿੰਘ, ਸਨੇਹਦੀਪ ਸਿੰਘ, ਸਵਿੰਦਰ ਸਿੰਘ ਫੱਤੂਪੁਰ, ਗੁਰਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਮਨਜੀਤ ਸਿੰਘ, ਮਾਸਟਰ ਧਰਮਿੰਦਰ ਸਿੰਘ, ਸੁਰਜੀਤ ਸਿੰਘ ਗਵਾਰਾ, ਸਿਮਰਨਜੀਤ ਸਿੰਘ ਰੰਧਾਵਾ, ਗਵਾਰਾ, ਜਸਬੀਰ ਸਿੰਘ ਗਵਾਰਾ, ਜਗਦੀਪ ਸਿੰਘ, ਲਖਵਿੰਦਰ ਸਿੰਘ, ਪਲਵਿੰਦਰ ਸਿੰਘ, ਲਖਬੀਰ ਸਿੰਘ, ਮਨਿੰਦਰ ਸਿੰਘ, ਸਮੀਰ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਮਸ਼ੇਰ ਸਿੰਘ, ਸੁਲੱਖਣ ਸਿੰਘ, ਅਵਤਾਰ ਸਿੰਘ, ਹਰਬੰਸ ਸਿੰਘ, ਇੰਦਰਜੀਤ ਸਿੰਘ, ਦਲਜੀਤ ਸਿੰਘ, ਪਿੰਦਰਜੀਤ ਸਿੰਘ, ਕੁਲਵੰਤ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਨਿਰਮਲ ਸਿੰਘ, ਬਲਕਾਰ ਸਿੰਘ, ਸਤਪਾਲ ਸਿੰਘ, ਸਮਸ਼ੇਰ ਸਿੰਘ ਗਵਾਰਾ, ਅਜਮੇਰ ਸਿੰਘ, ਅਜੀਤ ਸਿੰਘ, ਜੋਗਾ ਸਿੰਘ ਫੱਤੂਪੁਰ, ਰਣਧੀਰ ਸਿੰਘ, ਬਲਵਿੰਦਰ ਸਿੰਘ, ਹਰਨੇਕ ਸਿੰਘ, ਰਣਜੀਤ ਸਿੰਘ, ਦੀਪਕ ਸਿੰਘ, ਹਾਕਰ ਸੁਰਜੀਤ ਸਿੰਘ, ਮਨਜੀਤ ਸਿੰਘ ਸਮੇਤ ਕਿਸਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਦਾਰਾ 'ਅਜੀਤ' ਸਮੂਹ ਨੇ 29ਵੇਂ ਗੇੜ 'ਚ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਵੰਡੀਆਂ ਗਰਮ... ਅਗਲੀ ਖ਼ਬਰ ਗੁਰਦੁਆਰਾ ਸਾਹਿਬ ਵਾਸਕੋ ਡੀ ਗਾਮਾ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪ...
Ad Position 24