31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਅਦਾਰਾ 'ਅਜੀਤ' ਸਮੂਹ ਨੇ 29ਵੇਂ ਗੇੜ 'ਚ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਵੰਡੀਆਂ ਗਰਮ ਵਰਦੀਆਂ ਤੇ ਸਟੇੇਸ਼ਨਰੀ <br/>

Ad Position 21
No active advertisement
ਅਜੀਤ ਡੈਸਕ 04-01-2026

ਕੋਟਲੀ ਸੂਰਤ ਮੱਲ੍ਹੀ (ਬਟਾਲਾ), 3 ਜਨਵਰੀ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਆਵਾਜ਼ ਅਦਾਰਾ 'ਅਜੀਤ' ਸਮੂਹ ਵਲੋਂ ਹੜ੍ਹ ਪ੍ਰਭਾਵਿਤ ਹਲਕਾ ਡੇਰਾ ਬਾਬਾ ਨਾਨਕ ਦੇ ਸਰਕਾਰੀ ਮਿਡਲ ਤੇ ਪ੍ਰਾਇਮਰੀ ਸਕੂਲ ਰਣਸੀਕਾ ਤੱਲਾ, ਸਰਕਾਰੀ ਪ੍ਰਾਇਮਰੀ ਸਕੂਲ ਦਬੁਰਜੀ, ਸਰਕਾਰੀ ਪ੍ਰਾਇਮਰੀ ਸਕੂਲ ਨਬੀਨਗਰ ਤੇ ਸਰਕਾਰੀ ਪ੍ਰਾਇਮਰੀ ਸਕੂਲ ਡੇਰਾ ਪਠਾਣਾ ਦੇ ਬੱਚਿਆਂ ਨੂੰ ਗ਼ਰਮ ਵਰਦੀਆਂ, ਬੂਟ ਤੇ ਸਟੇਸ਼ਨਰੀ ਵੰਡਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਦਬੁਰਜੀ 'ਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਟਾਲਾ ਦਫ਼ਤਰ ਦੇ ਇੰਚਾਰਜ ਡਾ. ਕਾਹਲੋਂ ਦੀ ਅਗਵਾਈ 'ਚ 29ਵੇਂ ਗੇੜ ਤਹਿਤ ਅਦਾਰਾ 'ਅਜੀਤ' ਦੀ ਟੀਮ ਸਮੇਤ ਮੁਹਤਬਰ ਆਗੁੂਆਂ ਵਲੋਂ ਬੱਚਿਆਂ ਨੂੰ ਲੋੜੀਦੀਆਂ ਵਰਦੀਆਂ ਤੇ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ | ਇਸ ਮੌਕੇ ਉਪ ਦਫ਼ਤਰ ਬਟਾਲਾ ਤੋਂ ਡਾ. ਕਾਹਲੋਂ, ਅਮਰਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਤਰਨਜੀਤ ਸਿੰਘ ਫੱਤੂਪੁਰ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨਬੀਨਗਰ, ਸਰਪੰਚ ਸਮਸ਼ੇਰ ਸਿੰਘ, ਮਲਕੀਤ ਸਿੰਘ ਮੱਲੀ ਗਵਾਰਾ, ਸਰਪੰਚ ਕੰਵਲਜੀਤ ਸਿੰਘ, ਪਰਮਜੀਤ ਸਿੰਘ ਦਬੁਰਜੀ, ਅਮਰੀਕ ਸਿੰਘ ਦਬੁਰਜੀ ਸਾਬਕਾ ਸਰਪੰਚ, ਮਾਸਟਰ ਸਤਿੰਦਰ ਸਿੰਘ, ਬਬਲਜੀਤ ਸਿੰਘ ਰੰਧਾਵਾ, ਵਨਦੀਪ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਦਬੁਰਜੀ, ਭੁਪਿੰਦਰ ਸਿੰਘ ਦਬੁਰਜੀ, ਸੰਦੀਪ ਖੁੱਲਰ, ਮੈਡਮ ਰੇਖਾ ਡੇਰਾ ਪਠਾਣਾ, ਰਾਜਬਰਿੰਦਰ ਸਿੰਘ ਕੋਟਲੀ, ਕਰਮਜੀਤ ਸਿੰਘ ਬਾਜਵਾ, ਰਣਜੀਤ ਸਿੰਘ ਹੈਪੀ, ਬਲਜਿੰਦਰ ਸਿੰਘ ਦੋਲੋਵਾਲ, ਸਾਜਨ ਸਿੰਘ, ਹਰਜੀਤ ਸਿੰਘ, ਉਕਾਰ ਸਿੰਘ, ਚੇਤਨ ਸ਼ਰਮਾ, ਸਮੀਰ ਸਿੰਘ ਗਵਾਰਾ, ਅਮਰਬੀਰ ਸਿੰਘ ਸਮੇਤ ਸਰਕਾਰੀ ਸਕੂਲਾਂ ਦੇ ਬੱਚੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਦਾਰਾ 'ਅਜੀਤ' ਵਲੋਂ ਰਾਹਤ ਸਮਗਰੀ ਵੰਡਣ ਦਾ ਸਿਲਸਿਲਾ ਜਾਰੀ <br/> ਅਗਲੀ ਖ਼ਬਰ 'ਅਜੀਤ' ਨੇ 28ਵੇਂ ਗੇੜ 'ਚ ਡੇਰਾ ਬਾਬਾ ਨਾਨਕ ਦੇ ਪਿੰਡ ਫੱਤੂਪੁਰ 'ਚ ਵੰਡੀ ਕਿਸਾਨਾਂ ਨੂੰ ਯੂਰੀਆ ਖਾਦ <br/>
Ad Position 24