ਨਾਗਪੁਰ, 3 ਜਨਵਰੀ (ਪੀ. ਟੀ. ਆਈ.) ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸਨਿਚਰਵਾਰ ਨੂੰ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਨਵੀਂ ਪੀੜ੍ਹੀ ਨੂੰ ਮੈਕਾਲੇ ਦੀ ਮਾਨਸਿਕਤਾ ਤੋਂ ਬਾਹਰ ਕੱਢਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਲਾਗੂ ਕਰਨ ਦਾ ਇੱਕ ਜ਼ਰੀਆ ਹੋਵੇਗੀ¢ 29 ਜੁਲਾਈ, 2020 ਨੂੰ ਐਲਾਨੀ ਗਈ ਐੱਨ ਈ ਪੀ, ਸਕੂਲ ਸਿੱਖਿਆ ਦੇ ਨਾਲ-ਨਾਲ ਉੱਚ ਅਤੇ ਤਕਨੀਕੀ ਸਿੱਖਿਆ ਵਿੱਚ ਕਈ ਸੁਧਾਰਾਂ ਦੀ ਤਜਵੀਜ਼ ਰੱਖਦੀ ਹੈ¢ ਇੱਥੇ ਇਕ ਸਮਾਗਮ ਦੇ ਲਈ ਆਪਣੀ ਫੇਰੀ ਦÏਰਾਨ ਪ੍ਰਧਾਨ ਨੇ ਕਿਹਾ ਕਿ ਐੱਨ ਈ ਪੀ ਹੁਣ ਆਪਣੇ ਛੇਵੇਂ ਸਾਲ ਵਿੱਚ ਹੈ, ਇੱਕ ਵੱਡੀ ਤਬਦੀਲੀ ਲਿਆਏਗੀ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਮੈਕਾਲੇ ਦੀ ਮਾਨਸਿਕਤਾ ਤੋਂ ਬਾਹਰ ਨਿਕਲਣ ਦੀ ਲੋੜ ਹੈ¢ ਐੱਨ ਈ ਪੀ 2020 ਦੇਸ਼ ਦੀ ਨਵੀਂ ਪੀੜ੍ਹੀ ਨੂੰ ਮੈਕਾਲੇ ਦੀ ਮਾਨਸਿਕਤਾ ਤੋਂ ਬਾਹਰ ਕੱਢਣ ਦਾ ਇੱਕ ਜ਼ਰੀਆ ਹੋਵੇਗੀ¢ ਪ੍ਰਧਾਨ ਨੇ ਅੱਗੇ ਕਿਹਾ ਕਿ ਭਾਰਤ ਨÏਜਵਾਨਾਂ ਦਾ ਦੇਸ਼ ਹੈ, ਅਤੇ ਇਹ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਉਹ ਨÏਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਤ ਭਾਸ਼ਾ ਵਿੱਚ ਸਿੱਖਿਆ, ਯੋਗਤਾ-ਆਧਾਰਿਤ ਸਿੱਖਿਆ ਅਤੇ ਹੁਨਰ-ਅਧਾਰਿਤ ਸਿੱਖਿਆ ਨਾਲ ਤਿਆਰ ਕਰੇ |
ਕੇਂਦਰੀ ਮੰਤਰੀ ਨੇ ਸਿੱਖਿਆ ਵਿੱਚ ਪੜ੍ਹਾਈ, ਉੱਦਮਤਾ ਅਤੇ ਨਵੀਨਤਾ ਦੇ ਸੰਪੂਰਨ ਮੁਲਾਂਕਣ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਨÏਜਵਾਨਾਂ ਨੂੰ ਸਿਰਫ਼ ਨÏਕਰੀ ਲੱਭਣ ਵਾਲੇ ਨਹੀਂ, ਸਗੋਂ ਨÏਕਰੀ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ¢ ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ¢
ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਨਵੀਂ ਪੀੜ੍ਹੀ ਨੂੰ ਮੈਕਾਲੇ ਦੀ ਮਾਨਸਿਕਤਾ ਤੋਂ ਬਾਹਰ ਕੱਢੇਗੀ-ਪ੍ਰਧਾਨ <br/>
ਅਜੀਤ ਡੈਸਕ
04-01-2026