11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਜਾਂਚ ਪੂਰੀ ਕਰਨ ਦੀ ਸਮਾਂ ਹੱਦ ਤੈਅ ਕਰਨਾ ਅਪਵਾਦ ਹੈ, ਨੇਮ ਨਹੀਂ-ਸੁਪਰੀਮ ਕੋਰਟ <br/>

Ad Position 21
No active advertisement
ਅਜੀਤ ਡੈਸਕ 04-01-2026

ਨਵੀਂ ਦਿੱਲੀ, 3 ਜਨਵਰੀ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜਾਂਚ ਅਮਲ ਨੂੰ ਲੈ ਕੇ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਜਾਂਚ ਪੂਰੀ ਕਰਨ ਲਈ ਸਮਾਂ ਹੱਦ ਤੈਅ ਕਰਨਾ ਆਮ ਨੇਮ ਨਹੀਂ ਸਗੋਂ ਇਕ ਅਪਵਾਦ ਹੈ | ਅਦਾਲਤ ਨੇ ਅੱਗੇ ਇਹ ਵੀ ਕਿਹਾ ਕਿ ਜਦੋਂ ਜਾਂਚ 'ਚ ਬਹੁਤ ਦੇਰੀ ਨਾਲ ਦੋਸ਼ੀ ਦੇ ਅਧਿਕਾਰਾਂ 'ਤੇ ਅਸਰ ਪੈਣ ਲੱਗੇ, ਤਾਂ ਹੀ ਨਿਆਇਕ ਦਖ਼ਲਅੰਦਾਜ਼ੀ ਜ਼ਰੂਰੀ ਹੈ | ਜਸਟਿਸ ਸੰਜੈ ਕੌਲ ਅਤੇ ਐਨ.ਕੇ. ਸਿੰਘ ਦੇ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਇਕ ਆਦੇਸ਼ ਦੀ ਸਮੀਖਿਆ ਕਰਦਿਆਂ ਉਕਤ ਟਿੱਪਣੀ ਕੀਤੀ | ਸੁਪਰੀਮ ਕੋਰਟ ਨੇ ਕਿਹਾ ਕਿ ਸ਼ੁਰੂ ਤੋਂ ਹੀ ਜਾਂਚ ਏਜੰਸੀਆਂ 'ਤੇ ਸਮਾਂ ਹੱਦ ਥੋਪਣਾ ਕਾਰਜਪਾਲਿਕਾ ਦੇ ਅਧਿਕਾਰ ਖੇਤਰ 'ਚ ਦਖ਼ਲਅੰਦਾਜ਼ੀ ਵਾਂਗ ਹੋਏਗਾ | ਬੈਂਚ ਨੇ ਕਿਹਾ ਕਿ ਜਾਂਚ ਕਈ ਕਾਰਨਾਂ 'ਤੇ ਨਿਰਭਰ ਕਰਦੀ ਹੈ ਅਤੇ ਇਸ 'ਚ ਸੁਭਾਵਿਕ ਅਨਿਸਚਿਤਤਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਦਾਲਤਾਂ ਉਸ ਵੇਲੇ ਹੀ ਸਮਾਂ ਤੈਅ ਕਰਦੀਆਂ ਹਨ ਜਦੋਂ ਰਿਕਾਰਡ 'ਤੇ ਇਹ ਸਪੱਸ਼ਟ ਰੂਪ 'ਚ ਦਿਸੇ ਕਿ ਜਾਂਚ 'ਚ ਬਿਨਾਂ ਕਾਰਨ ਦੇਰ, ਠਹਿਰਾਅ ਜਾਂ ਲਾਪਰਵਾਹੀ ਹੋ ਰਹੀ ਹੈ | ਅਦਾਲਤ ਨੇ ਕਿਹਾ ਕਿ ਜਾਂਚ ਨੂੰ ਅਣਮਿੱਥੇ ਸਮੇਂ ਤੱਕ ਲਟਕਾਇਆ ਨਹੀਂ ਜਾ ਸਕਦਾ | ਧਾਰਾ 21 ਤਹਿਤ ਫੌਰੀ ਸੁਣਵਾਈ ਅਤੇ ਸਮੇਂ 'ਤੇ ਜਾਂਚ ਹਰ ਨਾਗਰਿਕ ਦਾ ਬੁਨਿਆਦੀ ਹੱਕ ਹੈ |

Ad Position 22
No active advertisement
ਪਿਛਲੀ ਖ਼ਬਰ ਗੋਆ ਦੇ ਮੁੱਖ ਮੰਤਰੀ ਡਾ. ਸਾਵੰਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮ 'ਚ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਰਾਸ਼ਟਰੀ ਸਿੱਖਿਆ ਨੀਤੀ ਦੇਸ਼ ਦੀ ਨਵੀਂ ਪੀੜ੍ਹੀ ਨੂੰ ਮੈਕਾਲੇ ਦੀ ਮਾਨਸਿਕਤਾ ਤੋਂ ਬਾਹਰ ਕੱਢੇਗੀ-ਪ੍ਰਧਾਨ <br/>
Ad Position 24