14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਅਦਾਰਾ 'ਅਜੀਤ' ਨੇ 30ਵੇਂ ਗੇੜ ਤਹਿਤ ਪਿੰਡ ਰੂੜਾ ਤੇ ਅਲਾਵਲਪੁਰ ਦੇ ਕਿਸਾਨਾਂ ਨੂੰ ੰ ਵੰਡੀ ਯੂਰੀਆ <br/>

Ad Position 21
No active advertisement
ਅਜੀਤ ਡੈਸਕ 05-01-2026
ਕਲਾਨੌਰ (ਬਟਾਲਾ), 4 ਜਨਵਰੀ (ਪੁਰੇਵਾਲ)-ਹੜ੍ਹ ਪ੍ਰਭਾਵਿਤ ਖੇਤਰਾਂ 'ਚ ਪੀੜਤਾਂ ਦੀ ਮਦਦ ਲਈ 'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਸ਼ੁਰੂ ਕੀਤੇ 'ਅਜੀਤ ਹੜ੍ਹ ਰਾਹਤ ਫੰਡ' 'ਚੋਂ ਉਪ ਦਫ਼ਤਰ 'ਅਜੀਤ' ਬਟਾਲਾ ਰਾਹੀਂ ਡਾ. ਕਾਹਲੋਂ ਦੀ ਅਗਵਾਈ ਹੇਠ 30ਵੇਂ ਗੇੜ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਸਰਹੱਦੀ ਪਿੰਡਾਂ ਰੂੜਾ ਅਤੇ ਅਲਾਵਲਪੁਰ ਦੇ ਕਿਸਾਨਾਂ ਨੂੰ 100 ਬੈਗ ਯੂਰੀਆ ਖਾਦ ਦੀ ਵੰਡ ਕੀਤੀ ਗਈ | ਇਸ ਮੌਕੇ ਚੇਅਰਮੈਨ ਹਰਵਿੰਦਰ ਸਿੰਘ ਅਲਾਵਲਪੁਰ, ਸੰਤ ਹਰਪਾਲ ਸਿੰਘ ਕਾਹਲੋਂ, ਸਤਨਾਮ ਸਿੰਘ ਗੁਰਾਇਆ ਵੀ ਹਾਜ਼ਰ ਰਹੇ | ਦੱਸ ਦੇਈਏ ਕਿ ਇਸ ਖੇਤਰ 'ਚ ਦਰਿਆ ਰਾਵੀ ਅਤੇ ਕਿਰਨ ਨਾਲਾ ਸੱਕੀ 'ਚ ਆਏ ਹੜ੍ਹ ਦੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਤੋਂ ਇਲਾਵਾ ਹੋਰ ਕਾਫੀ ਵੱਡਾ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਅਦਾਰਾ 'ਅਜੀਤ' ਵਲੋਂ ਬਟਾਲਾ ਉਪ ਦਫਤਰ ਰਾਹੀਂ ਇਸ ਖੇਤਰ 'ਚ ਕਿਸਾਨਾਂ ਦੀ ਸਮੇਂ-ਸਮੇਂ 'ਤੇ ਮਦਦ ਕੀਤੀ ਜਾ ਰਹੀ ਹੈ | ਇਸ ਸੰਬੰਧੀ ਚੇਅਰਮੈਨ ਅਲਾਵਲਪੁਰ ਨੇ ਕਿਹਾ ਕਿ ਭਾਵੇਂ ਇਸ ਖੇਤਰ 'ਚ ਹੜ੍ਹਾਂ ਮੌਕੇ ਪੀੜਤਾਂ ਦੀ ਕਈਆਂ ਵਲੋਂ ਮਦਦ ਹੋਈ ਸੀ, ਜਦਕਿ ਅਦਾਰਾ 'ਅਜੀਤ' ਦਾ ਉਹ ਤਹਿ ਦਿਲੋਂ ਧੰਨਵਾਦੀ ਹਨ, ਜਿਨਾਂ ਵਲੋਂ ਹੜ੍ਹਾਂ ਦੀ ਦਿਨਾਂ ਤੋਂ ਲੈ ਕੇ ਹੁਣ ਤੱਕ ਵੀ ਲੋਕਾਂ ਤੱਕ ਮਦਦ ਦੇ ਕਾਰਜ ਨਿਰੰਤਰ ਜਾਰੀ ਰੱਖੇ ਹਨ | ਸੰਤ ਹਰਪਾਲ ਸਿੰਘ ਨੇ ਅਦਾਰਾ 'ਅਜੀਤ' ਵਲੋਂ ਕਿਸਾਨਾਂ ਦੀ ਯੂਰੀਆ ਖਾਦ ਦੀ ਮਦਦ ਕਰਨ 'ਤੇ ਕਿਹਾ ਕਿ ਹੁਣ ਕਣਕਾਂ ਨੂੰ ਸਭ ਤੋਂ ਵੱਧ ਯੂਰੀਆ ਖਾਦ ਦੀ ਜ਼ਰੂਰਤ ਹੈ, ਜੋ ਸਮੇਂ 'ਤੇ 'ਅਜੀਤ' ਵਲੋਂ ਕਿਸਾਨਾਂ ਦੇ ਸਪੁਰਦ ਕਰਕੇ ਨੇਕ ਤੇ ਸ਼ਾਲਾਘਾਯੋਗ ਕਾਰਜ ਕੀਤਾ ਹੈ | ਇਸ ਮੌਕੇ ਨਿਰਮਲ ਸਿੰਘ, ਹਰਦੀਪ ਸਿੰਘ, ਰਣਧੀਰ ਸਿੰਘ, ਗੁਰਮੇਜ਼ ਸਿੰਘ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ, ਜਗਜੀਤ ਸਿੰਘ, ਅਜੀਤ ਸਿੰਘ, ਗੁਰਨੌਨਿਹਾਲ ਸਿੰਘ, ਕਸ਼ਮੀਰ ਸਿੰਘ, ਵਰਿੰਦਰ ਸਿੰਘ, ਨਵਪ੍ਰੀਤ ਸਿੰਘ, ਅਵਤਾਰ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ 'ਅਜੀਤ' ਉੱਪ ਦਫਤਰ ਬਟਾਲਾ ਤੋਂ ਪੱਤਰਕਾਰ ਅਵਤਾਰ ਸਿੰਘ ਰੰਧਾਵਾ, ਕੁਲਦੀਪ ਸਿੰਘ ਨਗਾਰਾ, ਅਮਰਿੰਦਰ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 1000 ਮੈਗਾਵਾਟ ਸੋਲਰ ਬਿਜਲੀ ਦੀ ਖ਼ਰੀਦ ਲਈ ਪਾਵਰਕਾਮ ਲਗਾਏਗਾ ਟੈਂਡਰ ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਪਾਰਟੀ ਵਲੋਂ 13 ਬੁਲਾਰੇ ਨਿਯੁਕਤ ਪਿ੍ਥੀਪਾਲ ਸਿੰਘ ਬਟਾਲਾ ਨੂੰ ਵੀ ਮਿਲੀ ਜ਼ਿੰਮੇਵਾਰੀ...
Ad Position 24