20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਭੁਪੇਸ਼ ਬਘੇਲ 8 ਤੋਂ 12 ਤੱਕ ਕਰਨਗੇ ਪੰਜਾਬ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 06-01-2026

ਸੰਗਰੂਰ, 5 ਜਨਵਰੀ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਸੀਨੀਅਰ ਕਾਂਗਰਸੀ ਆਗੂ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਭੁਪੇਸ਼ ਬਘੇਲ 8 ਤੋਂ 12 ਜਨਵਰੀ ਤੱਕ ਪੰਜਾਬ ਦਾ ਦੌਰਾ ਕਰਕੇ ਕੇਂਦਰ ਸਰਕਾਰ ਦੀ ਸਕੀਮ 'ਮਗਨਰੇਗਾ' ਵਿਚ ਕੀਤੇ ਬਦਲਾਅ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ | ਸੂਤਰਾਂ ਅਨੁਸਾਰ ਉਹ 8 ਜਨਵਰੀ ਨੂੰ ਗੁਰਦਾਸਪੁਰ ਤੋਂ ਆਪਣਾ ਦੌਰਾ ਸ਼ੁਰੂ ਕਰਨਗੇ | ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਪਿੱਛੋਂ ਬਾਅਦ ਦੁਪਹਿਰ ਟਾਂਡਾ ਵਿਖੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਨਗੇ | ਬਘੇਲ 9 ਜਨਵਰੀ ਨੂੰ ਸਵੇਰੇ ਬਲਾਚੌਰ ਅਤੇ ਬਾਅਦ ਦੁਪਹਿਰ ਸਮਰਾਲਾ ਵਿਖੇ ਪਹੁੰਚਣਗੇ, 10 ਜਨਵਰੀ ਨੂੰ ਸਵੇਰੇ ਰਾਜਪੁਰਾ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਬਾਅਦ ਦੁਪਹਿਰ ਸੰਗਰੂਰ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਦਾ ਸਮਾਂ ਰੱਖਿਆ ਗਿਆ ਹੈ, 10 ਜਨਵਰੀ ਨੂੰ ਸਵੇਰੇ ਰਾਜਪੁਰਾ ਅਤੇ ਬਾਅਦ ਦੁਪਹਿਰ ਸੰਗਰੂਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨਗੇ | ਉਹ 11 ਜਨਵਰੀ ਨੂੰ ਸਵੇਰੇ ਭੁੱਚੋ ਮੰਡੀ ਅਤੇ ਬਾਅਦ ਦੁਪਹਿਰ ਬਾਘਾ ਪੁਰਾਣਾ ਜਾਣਗੇ | ਆਪਣੇ ਦੌਰੇ ਦੇ ਆਖ਼ਰੀ ਦਿਨ 12 ਜਨਵਰੀ ਨੂੰ ਸਵੇਰੇ ਗੁਰੂ ਹਰਿ ਸਹਾਏ ਅਤੇ ਬਾਅਦ ਦੁਪਹਿਰ ਤਰਨਤਾਰਨ ਵਿਖੇ ਮੀਟਿੰਗਾਂ ਕਰਨਗੇ |

Ad Position 22
No active advertisement
ਪਿਛਲੀ ਖ਼ਬਰ 10 ਲੱਖ ਰੁਪਏ ਦਾ ਬੀਮਾ ਦੱਸ ਕੇ 'ਆਪ' ਸਰਕਾਰ ਸੂਬੇ ਦੇ ਲੋਕਾਂ ਨੂੰ ਕਰ ਰਹੀ ਗੁਮਰਾਹ-ਮਨੋਰੰਜਨ ਕਾਲੀਆ <br/> ਅਗਲੀ ਖ਼ਬਰ ਮੁਕਾਬਲੇ ਦੌਰਾਨ ਦੋ ਗੈਂਗਸਟਰ ਗੋਲੀਆਂ ਲੱਗਣ ਨਾਲ ਜ਼ਖ਼ਮੀ <br/>
Ad Position 24