25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਲਾਪਤਾ ਸਰੂਪਾਂ ਦੀ ਜਾਂਚ ਕਾਰਨ ਸ਼ੋ੍ਰਮਣੀ ਕਮੇਟੀ ਤੇ ਸਰਕਾਰ 'ਚ ਟਕਰਾਅ ਵਧਿਆ <br/>

Ad Position 21
No active advertisement
ਅਜੀਤ ਡੈਸਕ 07-01-2026
ਜਿਸ ਵਿਅਕਤੀ ਨੂੰ ਅਕਾਲ ਤਖ਼ਤ 'ਤੇ ਸੱਦਣਾ ਸੰਭਵ ਨਹੀਂ ਕੀ ਤਖ਼ਤ ਸਕੱਤਰੇਤ 'ਚ ਬੁਲਾਉਣਾ ਵਾਜਬ
ਹਰਕਵਲਜੀਤ ਸਿੰਘ

ਚੰਡੀਗੜ੍ਹ, 6 ਜਨਵਰੀ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਜਾਂਚ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਆਪਣੇ ਹੱਥਾਂ ਵਿਚ ਲਏ ਜਾਣ ਅਤੇ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਵਿਵਾਦਿਤ ਸੀ.ਏ. ਸਤਿੰਦਰ ਸਿੰਘ ਕੋਹਲੀ ਦੀ ਗਿ੍ਫ਼ਤਾਰੀ ਨੇ ਸ਼ੋ੍ਰਮਣੀ ਕਮੇਟੀ ਅਤੇ ਸਰਕਾਰ ਦਰਮਿਆਨ ਟਕਰਾਅ ਕਾਫ਼ੀ ਤਿੱਖਾ ਕਰ ਦਿੱਤਾ ਹੈ | ਸਮਝਿਆ ਜਾ ਰਿਹਾ ਹੈ ਕਿ ਇਸ ਜਾਂਚ ਕਾਰਨ ਸ਼ੋ੍ਰਮਣੀ ਕਮੇਟੀ ਵਿਚ ਜਿਥੇ ਭਾਰੀ ਘਬਰਾਹਟ ਹੈ ਉਥੇ ਕਮੇਟੀ ਦੇ ਅਹੁਦੇਦਾਰ ਕਸੂਤੀ ਸਥਿਤੀ ਵਿਚ ਵੀ ਫਸੇ ਨਜ਼ਰ ਆ ਰਹੇ ਹਨ, ਕਿਉਂਕਿ ਇਸ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਈਸ਼ਰ ਸਿੰਘ ਕਮੇਟੀ ਅਤੇ ਅੰਤਰਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ 'ਤੇ ਅਮਲ ਨਾ ਕਰਨ ਲਈ ਉਨ੍ਹਾਂ ਨੂੰ ਜਵਾਬਦੇਹ ਬਣਨਾ ਪਵੇਗਾ | ਦਿਲਚਸਪ ਗੱਲ ਇਹ ਹੈ ਕਿ ਉਕਤ ਘਟਨਾ ਮੌਕੇ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਰਹੇ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਇਸ ਵੇਲੇ ਅਕਾਲੀ ਦਲ (ਬਾ) ਅਤੇ ਸ਼ੋ੍ਰਮਣੀ ਕਮੇਟੀ ਦੀ ਮੌਜੂਦਾ ਟੀਮ ਦੇ ਨਾਲ ਨਹੀਂ ਹਨ | ਸ਼ੋ੍ਰਮਣੀ ਕਮੇਟੀ ਦੀ ਮੌਜੂਦਾ ਕਾਰਜਸ਼ੈਲੀ ਸੰਬੰਧੀ ਉਠ ਰਹੇ ਸਵਾਲਾਂ ਅਤੇ ਹੋ ਰਹੀ ਕਿੰਤੂ-ਪ੍ਰੰਤੂ ਨੇ ਸ਼ੋ੍ਰਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਪਹਿਲਾਂ ਜਿਵੇਂ ਸ਼ੋ੍ਰਮਣੀ ਕਮੇਟੀ ਨੂੰ ਪੁਲਿਸ ਜਾਂਚ ਲਈ ਮਿਲਵਰਤਨ ਨਾ ਦੇਣ ਅਤੇ ਫਿਰ ਹੁਣ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੱਦਣ ਦਾ ਆਦੇਸ਼ ਦਿੱਤਾ ਹੈ, ਉਸ ਕਾਰਨ ਮਰਯਾਦਾ ਅਤੇ ਕਾਰਜਸ਼ੈਲੀ ਸੰਬੰਧੀ ਵੀ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ | ਜਥੇਦਾਰ ਅਕਾਲ ਤਖ਼ਤ ਸਾਹਿਬ ਵਲੋਂ ਆਪਣੇ ਆਦੇਸ਼ 'ਚ ਖ਼ੁਦ ਹੀ ਮੰਨਿਆ ਗਿਆ ਹੈ ਕਿ ਮੁੱਖ ਮੰਤਰੀ ਨੂੰ ਮਰਯਾਦਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ 'ਤੇ ਨਹੀਂ ਸੱਦਿਆ ਜਾ ਸਕਦਾ | ਮਾਹਰਾਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਕੱਤਰੇਤ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੀ ਹਿੱਸਾ ਹੈ ਤਾਂ ਫਿਰ ਜੋ ਵਿਅਕਤੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਹੀਂ ਸੱਦਿਆ ਜਾ ਸਕਦਾ, ਉਸ ਨੂੰ ਅਕਾਲ ਤਖ਼ਤ ਦੇ ਸਕੱਤਰੇਤ 'ਤੇ ਵੀ ਕਿਵੇਂ ਸੱਦਿਆ ਜਾ ਸਕਦਾ ਹੈ | ਵਰਨਣਯੋਗ ਹੈ ਕਿ ਦਸੰਬਰ 2024 ਦੇ ਹੁਕਮਨਾਮੇ ਮੌਕੇ ਮਨਪ੍ਰੀਤ ਸਿੰਘ ਬਾਦਲ ਤੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਬਾਕੀਆਂ ਨਾਲੋਂ ਵੱਖ ਕਰ ਦਿੱਤਾ ਗਿਆ ਸੀ ਅਤੇ ਤਨਖਾਹ ਨਹੀਂ ਲਗਾਈ ਗਈ ਸੀ, ਕਿਉਂਕਿ ਦਾੜ੍ਹੀ ਕੱਟਣ ਤੇ ਰੰਗਣ ਕਾਰਨ ਉਨ੍ਹਾਂ ਨੂੰ ਤਖ਼ਤ ਦੇ ਅਧਿਕਾਰ ਖੇਤਰ ਤੋਂ ਬਾਹਰ ਮੰਨਿਆ ਗਿਆ ਸੀ | ਮਾਹਿਰਾਂ ਦਾ ਮੰਨਣਾਂ ਹੈ ਕਿ ਜੇ ਮੁੱਖ ਮੰਤਰੀ ਨੂੰ ਅਕਾਲ ਤਖ਼ਤ ਤੋਂ ਤਨਖਾਹ ਹੀ ਨਹੀਂ ਲੱਗ ਸਕਦੀ ਤਾਂ ਜਥੇਦਾਰ ਸਾਹਿਬ ਉਨ੍ਹਾਂ ਤੋਂ ਸਪਸ਼ਟੀਕਰਨ ਵੀ ਕਿਵੇਂ ਮੰਗ ਸਕਦੇ ਹਨ ਜਾਂ ਉੁਸ ਦਾ ਮੰਤਵ ਕੀ ਹੋਵੇਗਾ | ਹਾਲਾਂਕਿ, ਮੁੱਖ ਮੰਤਰੀ ਵਲੋਂ ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡ ਕੇ ਆਮ ਸਿੱਖ ਵਾਂਗ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਪੰਜ ਸਾਲਾਂ ਲਈ ਚੁਣੀ ਕਮੇਟੀ ਜੋ 14 ਸਾਲ ਤੋਂ ਸ਼ੋ੍ਰਮਣੀ ਕਮੇਟੀ 'ਤੇ ਚੋਣ ਨਾ ਹੋਣ ਕਾਰਨ ਭਾਵੇਂ ਕਾਬਜ਼ ਤਾਂ ਹੈ, ਪ੍ਰੰਤੂ ਲਗਾਤਾਰ ਵਿਵਾਦਾਂ ਵਿਚ ਘਿਰਦੀ ਆ ਰਹੀ ਹੈ, ਲਈ ਸਰਕਾਰ ਨਾਲ ਟਕਰਾਅ ਵਿਚ ਆਉਣ ਕਾਰਨ ਸਥਿਤੀ ਕਾਫੀ ਵਿਸਫੋਟਕ ਤੇ ਮੁਸ਼ਕਲ ਬਣਦੀ ਜਾ ਰਹੀ ਹੈ ਅਤੇ ਸ਼ੋ੍ਰਮਣੀ ਕਮੇਟੀ ਦੀ ਕਾਰਜਸ਼ੈਲੀ ਸੰਬੰਧੀ ਲਗਾਤਾਰ ਉਠ ਰਹੇ ਸਵਾਲਾਂ 'ਤੇ ਆਪਣੀ ਖਾਮੋਸ਼ੀ ਨੂੰ ਤੋੜਦਿਆਂ ਜਵਾਬਦੇਹ ਬਣਨਾ ਪੈ ਸਕਦਾ ਹੈ | ਚਰਚਾ ਇਹ ਵੀ ਹੈ ਕਿ ਸ਼ੋ੍ਰਮਣੀ ਕਮੇਟੀ ਦੇ ਗਿ੍ਫ਼ਤਾਰ ਸਾਬਕਾ ਸੀ.ਏ. ਤੋਂ ਹੋ ਰਹੀ ਪੁੱਛਗਿੱਛ ਦੌਰਾਨ ਸ਼ੋ੍ਰਮਣੀ ਕਮੇਟੀ ਰਾਹੀਂ ਅਕਾਲੀ ਦਲ ਅਤੇ ਅਕਾਲੀ ਆਗੂਆਂ ਦੀ ਹੁੰਦੀ ਰਹੀ ਮਦਦ ਸੰਬੰਧੀ ਵੀ ਕਈ ਤੱਥ ਸਾਹਮਣੇ ਆ ਰਹੇ ਹਨ ਅਤੇ ਜੇ ਸਰਕਾਰ ਨੇ ਚਾਹਿਆ ਤਾਂ ਅਕਾਲੀ ਦਲ ਲਈ ਸਥਿਤੀ ਕਾਫ਼ੀ ਮੁਸ਼ਕਲ ਵੀ ਬਣ ਸਕਦੀ ਹੈ | ਸਾਬਕਾ ਸੀ.ਏ. ਵਲੋਂ ਪ੍ਰਾਪਤ ਰਾਸ਼ੀ 'ਚੋਂ ਕਰੋੜਾਂ ਵਾਪਸ ਨਾ ਹੋਣਾ ਵੀ ਕਈਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ |


Ad Position 22
No active advertisement
ਪਿਛਲੀ ਖ਼ਬਰ ਅਰਸ਼ ਡੱਲਾ ਗਰੋਹ ਨਾਲ ਜੁੜੇ ਤਿੰਨ ਸ਼ੂਟਰ 4 ਪਿਸਤੌਲਾਂ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਾ ਇਕ ਅਰਬ ਦੀ ਹੈਰੋਇਨ ਸਮੇਤ 4 ਤਸਕਰ ਕਾਬੂ <br/>
Ad Position 24