25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਇਜ਼ਰਾਈਲ ਵਲੋਂ ਲਿਬਨਾਨ 'ਚ ਕਈ ਥਾਵਾਂ 'ਤੇ ਹਮਲੇ <br/>

Ad Position 21
No active advertisement
ਅਜੀਤ ਡੈਸਕ 07-01-2026

ਸਿਡੋਨ, 6 ਜਨਵਰੀ (ਏ.ਪੀ.)-ਇਜ਼ਰਾਈਲ ਦੀ ਹਵਾਈ ਸੈਨਾ ਨੇ ਸੋਮਵਾਰ ਅਤੇ ਮੰਗਲਵਾਰ ਸਵੇਰੇ ਦੱਖਣੀ ਅਤੇ ਪੂਰਬੀ ਲਿਬਨਾਨ ਦੇ ਖੇਤਰਾਂ, ਜਿਸ 'ਚ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਵੀ ਸ਼ਾਮਿਲ ਹੈ, 'ਤੇ ਹਮਲੇ ਕੀਤੇ | ਮੰਗਲਵਾਰ ਸਵੇਰੇ 1 ਵਜੇ ਦੇ ਕਰੀਬ ਇਕ ਹਮਲੇ ਨਾਲ ਦੱਖਣੀ ਤੱਟਵਰਤੀ ਸ਼ਹਿਰ ਸਿਡਨ 'ਚ ਇਕ ਤਿੰਨ ਮੰਜ਼ਿਲਾ ਵਪਾਰਕ ਇਮਾਰਤ ਢਹਿ ਢੇਰੀ ਹੋ ਗਈ | ਇਹ ਹਮਲੇ ਲਿਬਨਾਨ ਦੇ ਫ਼Ïਜ ਕਮਾਂਡਰ ਵਲੋਂ ਇਜ਼ਰਾਈਲ ਦੀ ਸਰਹੱਦ ਦੇ ਨਾਲ ਲਗਦੇ ਖੇਤਰਾਂ 'ਚ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਨਿਸ਼ਸਤਰੀਕਰਨ ਦੇ ਆਪਣੇ ਮਿਸ਼ਨ ਬਾਰੇ ਸਰਕਾਰ ਨੂੰ ਜਾਣਕਾਰੀ ਦੇਣ ਤੋਂ ਕੁਝ ਦਿਨ ਪਹਿਲਾਂ ਹੋਇਆ ਹੈ | ਲਿਬਨਾਨ ਦੇ ਰਾਸ਼ਟਰਪਤੀ ਜੋਸਫ਼ ਅÏਨ ਨੇ ਮੰਗਲਵਾਰ ਨੂੰ ਇਕ ਬਿਆਨ 'ਚ ਹਮਲਿਆਂ ਦੀ ਨਿੰਦਾ ਕੀਤੀ ਕਿਉਂਕਿ ਇਹ ਹਮਲੇ ਦੁਸ਼ਮਣੀ ਨੂੰ ਘੱਟ ਕਰਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਅਤੇ ਹਿਜ਼ਬੁੱਲਾ ਦੇ ਦਬਦਬੇ ਵਾਲੇ ਖੇਤਰਾਂ 'ਚ ਸਰਕਾਰ ਦੇ ਅਧਿਕਾਰ ਨੂੰ ਵਧਾਉਣ ਅਤੇ ਅੱਤਵਾਦੀਆਂ ਦੇ ਨਿਸ਼ਸਤਰੀਕਰਨ ਦੀਆਂ ਲਿਬਨਾਨ ਦੀਆਂ ਕੋਸ਼ਿਸ਼ਾਂ ਦੇ ਉਲਟ ਹਨ | ਸਿਡੋਨ 'ਚ ਘਟਨਾ ਸਥਾਨ 'ਤੇ ਮੌਜੂਦ ਇਕ ਐਸੋਸੀਏਟਿਡ ਪ੍ਰੈਸ ਫੋਟੋਗ੍ਰਾਫਰ ਨੇ ਦੱਸਿਆ ਕਿ ਇਹ ਖੇਤਰ ਇਕ ਵਪਾਰਕ ਜ਼ਿਲ੍ਹਾ ਸੀ ਜਿਸ ਵਿਚ ਵਰਕਸ਼ਾਪ ਅਤੇ ਮਕੈਨਿਕਾਂ ਦੀਆਂ ਦੁਕਾਨਾਂ ਸਨ ਅਤੇ ਇਮਾਰਤ ਖ਼ਾਲੀ ਸੀ | ਘੱਟੋ-ਘੱਟ ਇਕ ਵਿਅਕਤੀ ਨੂੰ ਐਂਬੂਲੈਂਸ ਦੁਆਰਾ ਲਿਜਾਇਆ ਗਿਆ ਤੇ ਬਚਾਅ ਟੀਮਾਂ ਹੋਰਾਂ ਦੀ ਭਾਲ ਕਰ ਰਹੀਆਂ ਸਨ, ਪਰ ਕਿਸੇ ਦੀ ਮÏਤ ਦੀ ਖ਼ਬਰ ਨਹੀਂ ਹੈ | ਇਜ਼ਰਾਈਲ ਦੀ ਫ਼Ïਜ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਸਮੂਹਾਂ ਹਿਜ਼ਬੁੱਲਾ ਅਤੇ ਹਮਾਸ ਨਾਲ ਸੰਬੰਧਿਤ ਹਥਿਆਰਾਂ ਦੇ ਭੰਡਾਰਨ ਸਥਾਨਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ | ਉਨ੍ਹਾਂ ਮੰਨਿਆ ਕਿ ਇਹ ਸਥਾਨ ਨਾਗਰਿਕ ਖੇਤਰਾਂ 'ਚ ਸਥਿਤ ਸਨ ਪਰ ਇਸ ਲਈ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ | ਇਹ ਹਮਲੇ ਇਕ ਸਾਲ ਤੋਂ ਵੱਧ ਸਮਾਂ ਪਹਿਲਾਂ ਹੋਈ ਜੰਗਬੰਦੀ 'ਤੇ ਦਸਤਖਤ ਕੀਤੇ ਜਾਣ ਤੋਂ ਬਾਅਦ ਲਗਭਗ ਰੋਜ਼ਾਨਾ ਇਜ਼ਰਾਈਲੀ ਫ਼Ïਜੀ ਕਾਰਵਾਈ ਦੀ ਲੜੀ 'ਚ ਤਾਜ਼ਾ ਸਨ, ਜਿਸ ਵਿਚ ਲਿਬਨਾਨ ਨੇ ਅੱਤਵਾਦੀ ਸਮੂਹਾਂ ਦੇ ਨਿਸ਼ਸਤਰੀਕਰਨ ਦਾ ਵਾਅਦਾ ਕੀਤਾ ਸੀ, ਜਿਸ ਬਾਰੇ ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਨੂੰ ਪੂਰਾ ਨਹੀਂ ਕੀਤਾ ਗਿਆ ਹੈ | ਇਹ ਹਮਲੇ ਇਜ਼ਰਾਈਲ ਦੀ ਫÏਜੀ ਅਰਬੀ ਭਾਸ਼ਾ ਦੇ ਬੁਲਾਰੇ ਅਵੀਚੈ ਅਦਰੇਈ ਵਲੋਂ ਐਕਸ 'ਤੇ ਚਿਤਾਵਨੀਆਂ ਪੋਸਟ ਕਰਨ ਤੋਂ ਲਗਭਗ ਦੋ ਘੰਟੇ ਬਾਅਦ ਹੋਏ ਸਨ ਕਿ ਫ਼Ïਜ ਪੂਰਬੀ ਬੇਕਾ ਘਾਟੀ ਦੇ ਦੋ ਪਿੰਡਾਂ ਤੇ ਦੱਖਣੀ ਲਿਬਨਾਨ ਦੇ ਦੋ ਹੋਰ ਪਿੰਡਾਂ 'ਚ ਟੀਚਿਆਂ 'ਤੇ ਹਮਲਾ ਕਰੇਗੀ | ਲਿਬਨਾਨ ਦੀ ਸਰਕਾਰੀ ਰਾਸ਼ਟਰੀ ਨਿਊਜ਼ ਏਜੰਸੀ ਨੇ ਕਿਹਾ ਕਿ ਬੇਕਾ ਘਾਟੀ ਦੇ ਮਨਾਰਾ ਪਿੰਡ 'ਚ ਜਿਸ ਘਰ 'ਤੇ ਹਮਲਾ ਹੋਇਆ ਹੈ ਉਹ ਹਮਾਸ ਦੇ ਫ਼ੌਜੀ ਕਮਾਂਡਰ ਸ਼ਰਹਾਬਿਲ ਅਲ-ਸੱਯਦ ਦਾ ਸੀ, ਜੋ ਮਈ 2024 'ਚ ਇਕ ਇਜ਼ਰਾਈਲੀ ਡਰੋਨ ਹਮਲੇ 'ਚ ਮਾਰਿਆ ਗਿਆ ਸੀ | ਇਜ਼ਰਾਈਲ ਦੀ ਚਿਤਾਵਨੀ ਤੋਂ ਬਾਅਦ ਇਲਾਕਿਆਂ ਨੂੰ ਖ਼ਾਲੀ ਕਰਵਾ ਲਿਆ ਗਿਆ ਸੀ | ਇਸ ਤੋਂ ਪਹਿਲਾਂ ਸੋਮਵਾਰ, ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ ਸੋਮਵਾਰ ਨੂੰ ਦੱਖਣੀ ਪਿੰਡ ਬ੍ਰਾਈਕੇਹ 'ਚ ਇਕ ਕਾਰ 'ਤੇ ਡਰੋਨ ਹਮਲੇ 'ਚ ਦੋ ਲੋਕ ਜ਼ਖ਼ਮੀ ਹੋ ਗਏ ਸਨ | ਇਜ਼ਰਾਈਲੀ ਫ਼Ïਜ ਨੇ ਕਿਹਾ ਕਿ ਇਸ ਹਮਲੇ 'ਚ ਹਿਜ਼ਬੁੱਲਾ ਦੇ ਦੋ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ | ਲਿਬਨਾਨੀ ਫ਼Ïਜ ਨੇ ਪਿਛਲੇ ਸਾਲ ਫਲਸਤੀਨੀ ਸਮੂਹਾਂ ਦੇ ਨਿਸ਼ਸਤਰੀਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜਦੋਂ ਕਿ ਸਰਕਾਰ ਨੇ ਕਿਹਾ ਹੈ ਕਿ 2025 ਦੇ ਅੰਤ ਤੱਕ ਇਜ਼ਰਾਈਲ ਨਾਲ ਲਗਦੀ ਸਰਹੱਦ ਦੇ ਨੇੜੇ ਦੇ ਸਾਰੇ ਖੇਤਰ, ਜਿਨ੍ਹਾਂ ਨੂੰ ਦੱਖਣੀ ਲਿਟਾਨੀ ਖੇਤਰ ਵਜੋਂ ਜਾਣਿਆਂ ਜਾਂਦਾ ਹੈ, ਹਿਜ਼ਬੁੱਲਾ ਦੀ ਹਥਿਆਰਬੰਦ ਮÏਜੂਦਗੀ ਤੋਂ ਮੁਕਤ ਹੋ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿਚ 11ਵੀਂ ਜਮਾਤ ਦੇ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ <br/> ਅਗਲੀ ਖ਼ਬਰ 50 ਲੱਖ ਦੀ ਫਿਰੌਤੀ ਨਾ ਦੇਣ 'ਤੇ ਕਾਰੋਬਾਰੀ ਦੀ ਦੁਕਾਨ 'ਤੇ ਚਲਾਈਆਂ ਗੋਲੀਆਂ <br/>
Ad Position 24