25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੰਜਾਬ ਸਮੇਤ ਉੱਤਰ ਭਾਰਤ 'ਚ ਠੰਢ ਦਾ ਕਹਿਰ ਜਾਰੀ <br/>

Ad Position 21
No active advertisement
ਅਜੀਤ ਡੈਸਕ 07-01-2026

ਚੰਡੀਗੜ੍ਹ/ਅੰਮਿ੍ਤਸਰ, 6 ਜਨਵਰੀ (ਸੁਖਵਿੰਦਰ ਸਿੰਘ ਸ਼ਾਨ, ਹਰਮਿੰਦਰ ਸਿੰਘ)-ਪੰਜਾਬ ਸਮੇਤ ਉੱਤਰੀ ਭਾਰਤ 'ਚ ਠੰਢ ਦਾ ਕਹਿਰ ਜਾਰੀ ਰਿਹਾ | ਮੰਗਲਵਾਰ ਨੂੰ ਪੰਜਾਬ ਦੇ ਚਾਰ ਅਤੇ ਹਰਿਆਣਾ ਦੇ ਤਿੰਨ ਜ਼ਿਲ੍ਹੇ ਸਭ ਤੋਂ ਠੰਢੇ ਦਰਜ ਕੀਤੇ ਗਏ | ਮੰਗਲਵਾਰ ਨੂੰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ ਦੋਵਾਂ ਸੂਬਿਆਂ ਨਾਲੋਂ ਗਰਮ ਰਿਹਾ, ਜਿਥੇ ਵੱਧੋ ਵੱਧ ਤਾਪਮਾਨ 18.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਪਟਿਆਲਾ ਅਤੇ ਐਸ.ਏ.ਐਸ. ਨਗਰ ਜ਼ਿਲ੍ਹੇ ਸੂਬੇ ਭਰ 'ਚੋਂ ਸਭ ਤੋਂ ਠੰਢੇ ਰਹੇ, ਜਿਥੇ ਸੀਤ ਲਹਿਰ ਅਤੇ ਸੰਘਣੀ ਧੁੰਦ ਕਾਰਨ ਲੋਕਾਂ ਨੂੰ ਹੱਡ ਚੀਰਵੀਂ ਠੰਢ ਦਾ ਕਹਿਰ ਕਹਿਰ ਝੱਲਣਾ ਪਿਆ | ਭਾਵੇਂਕਿ ਸਾਰੇ ਜ਼ਿਲਿ੍ਹਆਂ ਵਿਚ ਸੰਘਣੀ ਧੁੰਦ ਛਾਈ ਰਹੀ | ਠੰਢ ਕਾਰਨ ਜਿਥੇ ਤਾਪਮਾਨ 'ਚ ਗਿਰਾਵਟ ਆ ਰਹੀ ਹੈ, ਉਥੇ ਹੀ ਰਾਤ ਦੇ ਘੱਟੋ-ਘੱਟ ਤਾਪਮਾਨ ਵਿਚ 2 ਤੋਂ 3 ਡਿਗਰੀ ਸੈਲਸੀਅਸ ਗਿਰਾਵਟ ਦਰਜ ਕੀਤੀ ਗਈ | ਵਿਭਾਗ ਦੀ ਜਾਣਕਾਰੀ ਅਨੁਸਾਰ ਸੂਬੇ 'ਚ ਅੱਜ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਬਠਿੰਡਾ ਵਿਖੇ ਦਰਜ ਕੀਤਾ ਗਿਆ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 19.2 ਡਿਗਰੀ ਸੈਲਸੀਅਸ ਫ਼ਰੀਦਕੋਟ ਵਿਖੇ ਰਿਹਾ | ਇਸ ਤੋਂ ਇਲਾਵਾ ਸੂਬੇ ਦੇ ਬਾਕੀ ਜ਼ਿਲਿ੍ਹਆਂ ਦੇ ਤਾਪਮਾਨ ਵਿਚ ਕਮੀ ਰਹੀ, ਜਿਨ੍ਹਾਂ ਵਿਚੋਂ ਫ਼ਰੀਦਕੋਟ ਵਿਚ 5 ਡਿਗਰੀ ਸੈਲਸੀਅਸ, ਅੰਮਿ੍ਤਸਰ 'ਚ 5.1 ਡਿਗਰੀ ਸੈਲਸੀਅਸ, ਗੁਰਦਾਸਪੁਰ 'ਚ 6 ਡਿਗਰੀ, ਹੁਸ਼ਿਆਰਪੁਰ 'ਚ 6.6 ਡਿਗਰੀ, ਰੂਪਨਗਰ 'ਚ 6.5 ਡਿਗਰੀ, ਬੱਲੋਵਾਲ ਸੌਕੀਆਂ (ਸ਼ਹੀਦ ਭਗਤ ਸਿੰਘ ਨਗਰ) 4.6 ਡਿਗਰੀ, ਲੁਧਿਆਣਾ 7.6 ਡਿਗਰੀ ਅਤੇ ਪਟਿਆਲਾ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਹਰਿਆਣਾ ਦੇ ਝੱਜਰ, ਰੋਹਤਕ ਅਤੇ ਜੀਂਦ ਜ਼ਿਲ੍ਹੇ ਸਭ ਤੋਂ ਠੰਢੇ ਦਰਜ਼ ਕੀਤੇ ਗਏ, ਜਦੋਂਕਿ ਮਹੇਂਦਰਗੜ੍ਹ, ਰੇਵਾੜੀ, ਮੇਵਾਤ, ਪਲਵਲ, ਸਿਰਸਾ, ਫ਼ਤਿਹਾਬਾਦ, ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲਿ੍ਹਆਂ ਵਿਚ ਠੰਢੀਆਂ ਹਵਾਵਾਂ ਦੇ ਕਹਿਰ ਜਾਰੀ ਰਿਹਾ | ਹਰਿਆਣਾ ਵਿਚ ਘੱਟੋ-ਘੱਟ ਤਾਪਮਾਨ 4. 5 ਡਿਗਰੀ ਸੈਲਸੀਅਸ ਨਾਰਨੌਲ ਵਿਚ ਦਰਜ ਕੀਤਾ ਗਿਆ, ਜਦੋਂਕਿ ਵੱਧ ਤੋਂ ਵੱਧ ਤਾਪਮਾਨ ਉਚਾਨੀ 'ਚ 16.2 ਮਾਪਿਆ ਗਿਆ |
ਅੰਮਿ੍ਤਸਰ ਹਵਾਈ ਅੱਡੇ 'ਤੇ ਉਡਾਣ ਰੱਦ
ਰਾਜਾਸਾਂਸੀ, 6 ਜਨਵਰੀ (ਹਰਦੀਪ ਸਿੰਘ ਖੀਵਾ)-ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾ ਪ੍ਰਭਾਵਿਤ ਹੋਈਆਂ, ਜਿਸ ਦੇ ਚਲਦਿਆਂ ਅੱਜ ਰਾਤ 8.30 ਵਜੇ ਕੁਆਲਾਲੰਪੁਰ ਤੋਂ ਪੁੱਜਣ ਵਾਲੀ ਮਲੇਸ਼ੀਆ ਏਅਰਲਾਇਨ ਦੀ ਉਡਾਣ ਨੰਬਰ-ਐੱਮ. ਐੱਚ.-118 ਰੱਦ ਹੋ ਗਈ | ਇਸ ਉਕਤ ਉਡਾਣ ਨੇ ਇਕ ਠਹਿਰਾਅ ਉਪਰੰਤ 9.30 ਵਜੇ ਉਡਾਣ ਨੰਬਰ ਐੱਮ.ਐੱਚ. 119 ਬਣ ਕੇ ਕੁਆਲਾਲੰਪੁਰ ਨੂੰ ਰਵਾਨਾ ਹੋਣਾ ਸੀ, ਜਿਸ ਕਾਰਨ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਇਲਾਵਾ ਰਾਤ ਸਵਾ 1 ਵਜੇ ਦੁਬਈ ਤੋਂ ਇਥੇ ਪਹੁੰਚਣ ਵਾਲੀ ਉਡਾਣ ਸਵਾ 2 ਘੰਟੇ ਦੇਰੀ ਨਾਲ ਪਹੁੰਚੀ | ਸਵੇਰ 7.50 ਵਜੇ ਦੁਬਈ ਤੋਂ ਇਥੇ ਪਹੁੰਚਣ ਵਾਲੀ ਸਪਾਈਸ ਜੈੱਟ ਦੀ ਉਡਾਣ ਆਪਣੇ ਨਿਰਧਾਰਿਤ ਸਮੇਂ ਤੋਂ 3 ਘੰਟੇ ਦੇਰੀ ਨਾਲ ਪਹੁੰਚੀ ਅਤੇ ਮੁੜ ਨਿਰਧਾਰਿਤ ਸਮੇਂ ਤੋਂ ਤਿੰਨ ਘੰਟੇ ਦੇਰੀ ਨਾਲ ਪਹੁੰਚੀ |

Ad Position 22
No active advertisement
ਪਿਛਲੀ ਖ਼ਬਰ ਸਾਲ 2025 'ਚ ਖੇਤੀਬਾੜੀ ਉਤਪਾਦਨ ਰਿਕਾਰਡ ਪੱਧਰ 'ਤੇ ਪਰ ਕਿਸਾਨਾਂ ਦੀ ਆਮਦਨ 'ਚ ਗਿਰਾਵਟ <br/> ਅਗਲੀ ਖ਼ਬਰ 'ਸਟੇਟਸ ਸਿੰਬਲ' ਬਣ ਗਈ ਹੈ ਕਾਰ, ਖਰੀਦਣ ਲਈ ਪੈਸੇ ਬਚਾ ਰਹੇ ਹਨ ਲੋਕ-ਚੀਫ਼ ਜਸਟਿਸ <br/>
Ad Position 24