25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਪੰਜਾਬ ਦੇ ਸ਼ੈਲਰ ਮਾਲਕਾਂ ਦੀ ਸੂਬਾ ਸਰਕਾਰ ਨਾਲ ਅੱਜ ਹੋਵੇਗੀ ਗੱਲਬਾਤ-ਤਰਸੇਮ ਸੈਣੀ <br/>

Ad Position 21
No active advertisement
ਅਜੀਤ ਡੈਸਕ 07-01-2026

ਸੰਗਰੂਰ, 6 ਜਨਵਰੀ (ਧੀਰਜ਼ ਪਸ਼ੌਰੀਆ)-ਇਸ ਸਮੇਂ ਪੰਜਾਬ ਦਾ ਸ਼ੈਲਰ ਉਦਯੋਗ ਪੂਰੇ ਸੰਕਟ ਵਿਚ ਹੈ | ਸ਼ੈਲਰ ਮਾਲਕਾਂ ਨਾਲ ਜਿਥੇ ਕੇਂਦਰ ਸਰਕਾਰ ਵਲੋਂ ਵਿਤਕਰਾ ਕੀਤਾ ਜਾ ਰਿਹਾ ਹੈ, ਉਥੇ ਪੰਜਾਬ ਸਰਕਾਰ ਵਲੋਂ ਵੀ ਕੋਈ ਜ਼ਿੰਮੇਵਾਰੀ ਵਾਲਾ ਰਵੱਈਆ ਨਹੀਂ ਅਪਣਾਇਆ ਜਾ ਰਿਹਾ ਹੈ, ਜਿਸ ਕਾਰਨ ਸ਼ੈਲਰ ਮਾਲਕਾਂ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ | ਇਨ੍ਹਾਂ ਪ੍ਰੇਸ਼ਾਨੀਆਂ ਦੇ ਨਿਵਾਰਨ ਲਈ 7 ਜਨਵਰੀ ਨੂੰ ਪੰਜਾਬ ਸ਼ੈਲਰ ਐਸੋਸੀਏਸ਼ਨ ਦੀ ਸੂਬਾ ਸਰਕਾਰ ਨਾਲ ਅਨਾਜ ਭਵਨ ਚੰਡੀਗੜ੍ਹ ਵਿਖੇ ਗੱਲਬਾਤ ਹੋ ਰਹੀ ਹੈ | ਇਸ ਸੰਬੰਧੀ ਗੱਲ ਕਰਦਿਆਂ ਆਲ ਇੰਡੀਆ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਪੰਜਾਬ ਦੇ ਸ਼ੈਲਰ ਮਾਲਕਾਂ ਨੂੰ ਇਸ ਝੋਨੇ ਦੇ ਸੀਜ਼ਨ ਵਿਚ ਸ਼ੈਲਰਾਂ ਵਿਚ ਝੋਨਾ ਲਾਉਣ ਸਮੇਂ ਬੇਮੌਸਮੀ ਮੀਂਹ ਕਾਰਨ ਘਟੀਆ ਗੁਣਵੱਤਾ ਦਾ ਝੋਨਾ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਵਲੋਂ ਕਿਸੇ ਕਿਸਮ ਦੀ ਰਿਆਇਤ ਨਹੀਂ ਦਿੱਤੀ ਗਈ | ਉਸ ਤੋਂ ਬਾਅਦ ਹੁਣ ਵੱਡੀ ਪੱਧਰ 'ਤੇ ਫੋਰਟੀਫਾਇਡ ਰਾਈਸ ਪਲਾਟਾਂ ਵਲੋਂ ਵੀ ਲੁੱਟ ਕੀਤੀ ਜਾ ਰਹੀ ਹੈ, ਹਰ ਜ਼ਿਲੇ੍ਹ ਦੇ ਵੱਖ-ਵੱਖ ਸੈਂਟਰਾਂ ਤੋਂ ਬਲੈਕਮੈਲਿੰਗ ਦੀਆਂ ਰਿਪੋਰਟਾਂ ਆ ਰਹੀਆਂ ਹਨ, ਜਿਥੇ ਅਸਲ ਕੀਮਤ ਤੋਂ ਇਲਾਵਾ 20 ਤੋਂ 25 ਰੁਪਏ ਕਿੱਲੋ ਬਲੈਕ ਦੇ ਤੌਰ 'ਤੇ ਪੈਸੇ ਮੰਗੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਮਿਲ ਮਾਲਕ ਕਿਸੇ ਵੀ ਤਿੱਖੇ ਸੰਘਰਸ਼ ਤੋਂ ਗੁਰੇਜ਼ ਨਹੀਂ ਕਰਨਗੇ | ਇਸ ਮੌਕੇ ਹਰਦੀਪ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ, ਕਮਲ ਮਿੱਤਲ, ਦਿਨੇਸ਼ ਗੋਇਲ (ਬੱਬਲੂ), ਕਿ੍ਸ਼ਨ ਬਾਂਸਲ (ਬੱਬੂ), ਪਰਮਜੀਤ ਸ਼ਰਮਾ, ਯਾਦਵਿੰਦਰ ਬਾਂਸਲ (ਗੋਰਾ), ਜੋਗਿੰਦਰ ਕੁਮਾਰ (ਨਿੱਕਾ), ਅੰਕਿਤ ਬਾਂਸਲ, ਗਗਨਦੀਪ ਸਿੰਘ, ਗੁਰਮੇਲ ਸਿੰਘ, ਗੁਰਚੇਤ ਸਿੰਘ, ਅਨਕੁਰ, ਮਿੱਕੂ, ਰੰਜੀਵ ਗਰਗ ਰੇਮਪੁ, ਹਰਪ੍ਰੀਤ ਸਿੰਘ ਢੀਂਡਸਾ, ਸੰਤੀਸ ਬਾਂਸਲ, ਸੰਦੀਪ ਪੌਪੀ, ਸੰਦੀਪ ਗਰਗ ਸੈਂਡੀ, ਪ੍ਰਧਾਨ ਸੰਦੀਪ ਜਿੰਦਲ, ਰਮੇਸ਼ ਕੁਮਾਰ, ਰਜੇਸ਼ ਕੁਮਾਰ ਗਾਂਧੀ, ਚਰਨਜੀਤ ਸ਼ਰਮਾ ਪ੍ਰਧਾਨ, ਸੁਨੀਲ ਕੁਮਾਰ, ਹੇਮਰਾਜ, ਇੰਦਰ ਪਾਲ ਪ੍ਰਧਾਨ, ਅਸ਼ੋਕ ਕੁਮਾਰ, ਵਿਜੇ ਕੁਮਾਰ ਬਾਂਸਲ, ਰਿੱਕੂ ਚੋਧਰੀ, ਸ਼ਮੀ, ਚੀਨੂ, ਨਰਿੰਦਰ ਗਰਗ, ਬੋਬੀ, ਜੀਵਨ ਬਾਂਸਲ, ਪ੍ਰਧਾਨ ਪਰਮਜੀਤ ਸਿੰਘ, ਰਾਜ ਕੁਮਾਰ, ਸੁਰੇਸ਼ ਬਾਂਸਲ, ਅੰਮਿ੍ਤਪਾਲ ਸਿੰਘ ਵਿਸਕੀ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸੂਬੇ ਭਰ ਦੇ 27 ਡਿਪੂਆਂ ਅੱਗੇ ਗੇਟ ਰੈਲੀਆਂ <br/> ਅਗਲੀ ਖ਼ਬਰ ਪਤੰਜਲੀ ਯੋਗਪੀਠ ਦਾ 32ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ <br/>
Ad Position 24