ਚੇਨਈ, 23 ਜਨਵਰੀ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਤਾਮਿਲਨਾਡੂ ਦੇ ਲੋਕਾਂ ਨੇ ਅਗਾਮੀ ਵਿਧਾਨ ਸਭਾ ਚੋਣਾਂ 'ਚ 'ਭਿ੍ਸ਼ਟ' ਡੀ.ਐਮ.ਕੇ. ਸਰਕਾਰ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕਰ ਲਿਆ ਹੈ | ਇਸ ਟਿੱਪਣੀ 'ਤੇ ਆਪਣੀ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੇ ਕਿਹਾ ਕਿ ਤਾਮਿਲਨਾਡੂ ਐਨ.ਡੀ.ਏ. ਦੇ ਵਿਸ਼ਵਾਸਘਾਤ ਦਾ ਹਿਸਾਬ ਰੱਖਦਾ ਹੈ | ਤਾਮਿਲਨਾਡੂ 'ਚ ਐਨ.ਡੀ.ਏ. ਦੀ ਚੋਣ ਮੁਹਿੰਮ ਸ਼ੁਰੂ ਕਰਨ ਲਈ ਇੱਥੋਂ ਨੇੜੇ ਮਦੁਰੰਤਕਮ ਦੇ ਆਪਣੇ ਦੌਰੇ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਐਨ.ਡੀ.ਏ. ਦਾ ਸ਼ਾਸਨ ਰਿਕਾਰਡ ਅਤੇ ਖੇਤਰੀ ਇੱਛਾਵਾਂ ਪ੍ਰਤੀ ਵਚਨਬੱਧਤਾ ਸੂਬੇ ਦੇ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ | ਉਨ੍ਹਾਂ ਕਿਹਾ ਕਿ ਤਾਮਿਲਨਾਡੂ ਐਨ.ਡੀ.ਏ. ਦੇ ਨਾਲ ਹੈ | ਮੈਂ ਅੱਜ ਬਾਅਦ ਵਿਚ ਮਦੁਰੰਤਕਮ ਵਿਚ ਇਕ ਰੈਲੀ ਵਿਚ ਐਨ.ਡੀ.ਏ. ਨੇਤਾਵਾਂ ਨਾਲ ਸ਼ਾਮਿਲ ਹੋਵਾਂਗਾ | ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਮੰਚ 'ਤੇ ਇਕ ਪੋਸਟ 'ਚ ਲਿਖਿਆ ਕਿ ਤਾਮਿਲਨਾਡੂ ਨੇ ਭਿ੍ਸ਼ਟ ਡੀ.ਐਮ.ਕੇ. ਸਰਕਾਰ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਸੂਬੇ ਦੇ ਲੋਕ ਨੂੰ ਐਨ.ਡੀ.ਏ. ਦੇ ਸ਼ਾਸਨ ਅਤੇ ਖੇਤਰੀ ਇੱਛਾਵਾਂ ਪ੍ਰਤੀ ਵਚਨਬੱਧਤਾ ਦਿਲਾਂ ਨੂੰ ਛੂਹ ਰਹੀ | ਉੱਧਰ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਹੋਏ ਮੁੱਖ ਮੰਤਰੀ ਸਟਾਲਿਨ ਨੇ ਕਿਹਾ ਕਿ ਮੋਦੀ ਨੇ ਸੂਬੇ 'ਚ ਚੋਣਾਂ ਆਉਣ ਕਾਰਨ ਹੀ ਰਾਜ ਦਾ ਦੌਰਾ ਕਰਨਾ ਚੁਣਿਆ¢