12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਅੰਮਿ੍ਤਸਰ ਹਵਾਈ ਅੱਡੇ ਤੋਂ ਦੋ ਘਰੇਲੂ ਉਡਾਣਾਂ ਰੱਦ

Ad Position 21
No active advertisement
ਅਜੀਤ ਡੈਸਕ 24-01-2026
ਰਾਜਾਸਾਂਸੀ, 23 ਜਨਵਰੀ (ਹਰਦੀਪ ਸਿੰਘ ਖੀਵਾ)-ਮੌਸਮ ਖ਼ਰਾਬ ਹੋਣ ਕਾਰਨ ਸ੍ਰੀਨਗਰ ਤੋਂ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚਣ ਵਾਲੀਆਂ ਇੰਡੀਗੋ ਏਅਰਲਾਈਨ ਦੀਆਂ ਦੋ ਵੱਖ-ਵੱਖ ਉਡਾਣਾ ਰੱਦ ਹੋ ਗਈਆਂ | ਇਸ ਤੋਂ ਇਲਾਵਾ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਇੰਡੋਗੀ ਏਅਰਲਾਈਨ ਦੀ ਉਡਾਣ ਨੂੰ ਚੰਡੀਗੜ੍ਹ 'ਚ ਮੌਸਮ ਖ਼ਰਾਬ ਹੋਣ ਕਾਰਨ ਚੰਡੀਗੜ੍ਹ ਤੋਂ ਮੋੜ ਕੇ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਉਤਾਰਿਆ ਗਿਆ | ਜਾਣਕਾਰੀ ਅਨੁਸਾਰ ਅਹਿਮਦਾਬਾਦ ਤੋਂ ਚੰਡੀਗੜ੍ਹ ਲਈ ਰਵਾਨਾ ਉਕਤ ਇੰਡੀਗੋ ਏਅਰਲਾਈਨ ਦੀ ਉਡਾਣ ਜੋ ਅੰਮਿ੍ਤਸਰ ਪਹੁੰਚੀ ਸੀ, ਇਸ ਦੇ ਯਾਤਰੀਆਂ ਨੂੰ ਇੰਡੀਗੋ ਦੇ ਅਧਿਕਾਰੀਆਂ ਵਲੋਂ ਨਿੱਜੀ ਬੱਸਾਂ ਰਾਹੀਂ ਚੰਡੀਗੜ੍ਹ ਭੇਜਿਆ ਗਿਆ | ਮੌਸਮ ਖ਼ਰਾਬ ਕਾਰਨ ਦੁਬਈ ਤੋਂ ਰਾਤ 1.15 ਵਜੇ ਅੰਮਿ੍ਤਸਰ ਪਹੁੰਚਣ ਵਾਲੀ ਅੰਤਰਰਾਸ਼ਟਰੀ ਉਡਾਣ ਆਪਣੇ ਨਿਰਧਾਰਿਤ ਸਮੇਂ ਤੋਂ ਪਛੜ ਕੇ 5 ਘੰਟੇ ਦੇਰੀ ਨਾਲ ਪਹੁੰਚੀ | ਸ਼ਾਰਜਾਹ ਤੋਂ ਇਥੇ ਦੁਪਹਿਰ 3 ਵਜੇ ਪਹੁੰਚਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਕਰੀਬ ਸਵਾ ਘੰਟਾ ਦੇਰੀ ਨਾਲ ਪਹੁੰਚੀ | ਇਨ੍ਹਾਂ ਉਡਾਣਾਂ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਅੰਮਿ੍ਤਸਰ ਹਵਾਈ ਅੱਡੇ ਤੋਂ ਹੋਰ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ ਵਿਚ ਮੌਸਮ ਖ਼ਰਾਬ ਹੋਣ ਕਾਰਨ ਦੋ ਸ੍ਰੀਨਗਰ, ਦੋ ਜੈਪੁਰ, ਦੋ ਦਿੱਲੀ, ਮੁੰਬਈ ਅਤੇ ਦੋ ਬੈਂਗਲੁਰੂ, ਤੋਂ ਚੰਡੀਗੜ੍ਹ ਪੁੱਜਣ ਵਾਲੀਆਂ 9 ਘਰੇਲੂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਕੋਲਕਾਤਾ, ਚੇਨਈ, ਹੈਦਰਾਬਾਦ ਤੇ ਅਹਿਮਦਾਬਾਦ ਦੀਆਂ ਚਾਰ ਵੱਖ-ਵੱਖ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਆਂਢੀ ਰਾਜਾਂ ਦੇ ਮੁਕਾਬਲੇ ਡੀਜ਼ਲ ਵਿਕਰੀ 'ਚ ਮੋਹਰੀ ਬਣਿਆ ਚੰਡੀਗੜ੍ਹ ਵੈਟ ਦਰਾਂ 'ਚ ਅੰਤਰ ਤੇ ਤਸਕਰੀ ਦੀ ਸ਼ੰਕਾ ਕਰਕੇ... ਅਗਲੀ ਖ਼ਬਰ ਤਾਮਿਲਨਾਡੂ ਨੇ 'ਭਿ੍ਸ਼ਟ' ਡੀ.ਐਮ.ਕੇ. ਸਰਕਾਰ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕਰ ਲਿਆ ਹੈ-ਮੋਦੀ <br/>
Ad Position 24