12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਗੁਆਂਢੀ ਰਾਜਾਂ ਦੇ ਮੁਕਾਬਲੇ ਡੀਜ਼ਲ ਵਿਕਰੀ 'ਚ ਮੋਹਰੀ ਬਣਿਆ ਚੰਡੀਗੜ੍ਹ ਵੈਟ ਦਰਾਂ 'ਚ ਅੰਤਰ ਤੇ ਤਸਕਰੀ ਦੀ ਸ਼ੰਕਾ ਕਰਕੇ ਪੰਜਾਬ 'ਚ ਡੀਜ਼ਲ ਦੀ ਵਿਕਰੀ 'ਚ ਭਾਰੀ ਕਮੀ <br/>

Ad Position 21
No active advertisement
ਅਜੀਤ ਡੈਸਕ 24-01-2026
ਸ਼ਿਵ ਸ਼ਰਮਾ

ਜਲੰਧਰ, 23 ਜਨਵਰੀ-ਤੇਲ ਡੀਲਰਾਂ ਵਲੋਂ ਸ਼ਿਕਾਇਤਾਂ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਤੇਲ ਦੀ ਗੈਰ-ਕਾਨੂੰਨੀ ਵਿਕਰੀ ਰੋਕਣ ਲਈ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤਹਿਤ ਸੂਬੇ ਭਰ ਦੇ ਅਧਿਕਾਰੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹੋ ਰਹੀ ਤੇਲ ਵਿਕਰੀ ਰੋਕਣ ਲਈ ਸਖ਼ਤੀ ਨਾਲ ਕਾਰਵਾਈ ਕਰਨ ਲਈ ਹਦਾਇਤ ਦਿੱਤੀ ਹੈ ਪਰ ਚੰਡੀਗੜ੍ਹ ਸਾਲ 2016-17 ਦੇ ਮੁਕਾਬਲੇ ਸਾਲ 2024-25 ਵਿਚ ਡੀਜ਼ਲ ਦੀ ਸਭ ਤੋਂ ਜ਼ਿਆਦਾ 151 ਫ਼ੀਸਦੀ ਦੇ ਕਰੀਬ ਵਿਕਰੀ ਕਰਕੇ ਗੁਆਂਢੀ ਰਾਜਾਂ ਦੇ ਮੁਕਾਬਲੇ ਮੋਹਰੀ ਰਿਹਾ ਹੈ, ਜਦਕਿ ਪੰਜਾਬ ਡੀਜ਼ਲ ਦੀ ਵਿਕਰੀ ਵਿਚ ਪਛੜ ਗਿਆ ਹੈ ਅਤੇ ਉਸ ਦੀ ਵਿਕਰੀ ਸਿਰਫ਼ 5 ਫ਼ੀਸਦੀ ਹੋ ਸਕੀ ਹੈ | ਇਸ ਦਾ ਵੱਡਾ ਕਾਰਨ ਪੰਜਾਬ ਦੇ ਮੁਕਾਬਲੇ ਗੁਆਂਢੀ ਰਾਜਾਂ ਵਿਚ ਵੈਟ ਦੀ ਦਰ ਘੱਟ ਹੋਣ ਅਤੇ ਤੇਲ ਦੀ ਤਸਕਰੀ ਹੋਣ ਦੀ ਸ਼ੰਕਾ ਨੂੰ ਦੱਸਿਆ ਜਾ ਰਿਹਾ ਹੈ | ਡੀਜ਼ਲ ਦੀ ਵਿਕਰੀ ਦੇ ਆਏ ਤਾਜ਼ਾ ਅੰਕੜੇ ਵੀ ਪੰਜਾਬ ਵਿਚ ਪੈਟਰੋਲ ਪੰਪਾਂ ਦੀ ਹਾਲਤ ਦੱਸਦੇ ਹਨ ਕਿ ਕਿਸ ਤਰ੍ਹਾਂ ਨਾਲ ਕਦੇ ਪੰਜਾਬ ਡੀਜ਼ਲ ਦੀ ਵਿਕਰੀ ਵਿਕ ਸਭ ਤੋਂ ਮੋਹਰੀ ਹੁੰਦਾ ਸੀ ਪਰ ਹੁਣ ਡੀਜ਼ਲ ਦੀ ਵਿਕਰੀ ਵਿਚ ਬਾਕੀ ਗੁਆਂਢੀ ਰਾਜਾਂ ਤੋਂ ਪਛੜਦਾ ਨਜ਼ਰ ਆ ਰਿਹਾ ਹੈ | ਚੰਡੀਗੜ੍ਹ ਨੇ ਸਾਲ 2016-17 ਵਿਚ 102.07113 ਮੀਟਰਿਕ ਟਨ ਡੀਜ਼ਲ ਵੇਚਿਆ ਸੀ, ਜਦਕਿ ਸਾਲ 2024-25 ਵਿਚ ਚੰਡੀਗੜ੍ਹ ਦੀ ਡੀਜ਼ਲ ਵਿਕਰੀ 257.111116 ਮੀਟਰਿਕ ਟਨ ਦੇ ਨਾਲ ਕਰੀਬ 151 ਫ਼ੀਸਦੀ ਤੱਕ ਵਧ ਗਈ ਹੈ | ਇਸੇ ਤਰ੍ਹਾਂ ਨਾਲ ਜੰਮੂ -ਕਸ਼ਮੀਰ ਦੀ ਪਹਿਲਾਂ 585.23116 ਮੀਟਰਿਕ ਟਨ ਤੇ ਹੁਣ 941.553906 ਮੀਟਰਿਕ ਟਨ ਨਾਲ ਡੀਜ਼ਲ ਦੀ ਵਿਕਰੀ ਵਿਚ 60 ਫ਼ੀਸਦੀ ਦਾ ਵਾਧਾ ਹੋਇਆ ਹੈ | ਇਸੇ ਤਰ੍ਹਾਂ ਨਾਲ ਹਿਮਾਚਲ ਪ੍ਰਦੇਸ਼ ਵਿਚ ਪਹਿਲਾਂ ਡੀਜ਼ਲ ਦੀ ਵਿਕਰੀ 586.11294 ਮੀਟਰਿਕ ਟਨ ਤੇ ਹੁਣ 786.970892 ਮੀਟਰਿਕ ਟਨ ਨਾਲ 34 ਫ਼ੀਸਦੀ ਦੇ ਕਰੀਬ ਡੀਜ਼ਲ ਵਿਕਰੀ ਵਿਚ ਵਾਧਾ ਹੋਇਆ ਹੈ | ਪੰਜਾਬ ਦੀ 2016-17 ਵਿਚ ਡੀਜ਼ਲ ਦੀ ਵਿਕਰੀ 3348.47825 ਮੀਟਰਿਕ ਟਨ ਸੀ | ਇਹ ਸਾਲ 2024-25 ਵਿਚ ਸਿਰਫ਼ 3347.14776 ਮੀਟਰਿਕ ਟਨ 'ਤੇ ਹੀ ਟਿਕੀ ਹੋਈ ਸੀ ਤਾਂ ਇਸ ਤਰ੍ਹਾਂ ਨਾਲ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿਕਰੀ ਵਿਚ ਵਾਧਾ ਤਾਂ ਕੀ ਹੋਣਾ ਸੀ, ਸਗੋਂ ਉਲਟਾ 5 ਫ਼ੀਸਦੀ ਦੇ ਕਰੀਬ ਡੀਜ਼ਲ ਦੀ ਵਿੱਕਰੀ ਘੱਟ ਗਈ | ਇਸ ਦਾ ਇਕ ਵੱਡਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਨੂੰ ਛੱਡ ਕੇ ਗੁਆਂਢੀ ਰਾਜਾਂ ਵਿਚ ਵੈਟ ਦੀਆਂ ਦਰਾਂ ਦਾ ਅੰਤਰ ਅਜੇ ਤੱਕ ਦੂਰ ਨਹੀਂ ਹੋ ਸਕਿਆ ਹੈ | ਜੰਮੂ-ਕਸ਼ਮੀਰ ਵਿਚ ਡੀਜ਼ਲ ਪੰਜਾਬ ਨਾਲੋਂ 4 ਰੁਪਏ ਤੋਂ ਲੈ ਕੇ 5 ਰੁਪਏ ਪ੍ਰਤੀ ਲੀਟਰ ਸਸਤਾ ਅਤੇ ਇਸੇ ਤਰ੍ਹਾਂ ਨਾਲ ਚੰਡੀਗੜ੍ਹ ਵਿਚ ਵੀ ਡੀਜ਼ਲ 4 ਤੋਂ 5 ਰੁਪਏ ਤੇ ਹਿਮਾਚਲ ਵਿਚ ਪੰਜਾਬ ਨਾਲੋਂ ਡੀਜ਼ਲ ਕਰੀਬ 4.50 ਰੁਪਏ ਪ੍ਰਤੀ ਲੀਟਰ ਸਸਤਾ ਹੈ | ਚੰਡੀਗੜ੍ਹ ਦੀ ਹੱਦ 'ਤੇ ਮੁਹਾਲੀ ਦੇ ਪੈਟਰੋਲ ਪੰਪਾਂ ਦੀ ਡੀਜ਼ਲ ਦੀ ਵਿੱਕਰੀ ਐਨੀ ਨਹੀਂ ਹੁੰਦੀ ਹੈ, ਜਦਕਿ ਚੰਡੀਗੜ੍ਹ ਦੇ ਪੈਟਰੋਲ ਪੰਪ ਮੋਹਾਲੀ ਤੋਂ ਕਿਧਰੇ ਜ਼ਿਆਦਾ ਡੀਜ਼ਲ ਦੀ ਵਿੱਕਰੀ ਕਰਦੇ ਹਨ | ਇਸੇ ਤਰ੍ਹਾਂ ਨਾਲ ਹਿਮਾਚਲ ਪ੍ਰਦੇਸ਼ ਦਾ ਡਮਟਾਲ ਦਾ ਇਲਾਕਾ ਜਿਹੜਾ ਕਿ ਪਠਾਨਕੋਟ ਨੂੰ ਜਾਣ ਲਈ ਰਸਤੇ ਵਿਚ ਪੈਂਦਾ ਹੈ | ਉਸ ਇਲਾਕੇ ਦੇ ਪੈਟਰੋਲ ਪੰਪ ਪਠਾਨਕੋਟ ਦੇ ਪੈਟਰੋਲ ਪੰਪਾਂ ਤੋਂ ਰਿਕਾਰਡ ਡੀਜ਼ਲ ਦੀ ਵਿਕਰੀ ਕਰਦੇ ਹਨ | ਪੈਟਰੋਲ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਉਨ੍ਹਾਂ ਨੇ ਕਈ ਵਾਰ ਪਹੁੰਚ ਕੀਤੀ ਸੀ, ਜਿਸ ਕਰਕੇ ਨਾਜਾਇਜ਼ ਡੀਜ਼ਲ ਦੀ ਵਿਕਰੀ ਨੂੰ ਰੋਕਣ ਲਈ ਸਰਕਾਰ ਨੇ ਵੀ ਸਾਥ ਦਿੰਦੇ ਹੋਏ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਸੀ ਪਰ ਜੇਕਰ ਵੈਟ ਦੀਆਂ ਦਰਾਂ 'ਤੇ ਵੀ ਇਕ ਬਾਰ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਦੇ ਮਾਲੀਏ ਵਿਚ ਰਿਕਾਰਡ ਵਾਧਾ ਹੋ ਸਕਦਾ ਹੈ, ਸਗੋਂ ਇਸ ਨਾਲ ਪੰਜਾਬ ਦੇ ਪੈਟਰੋਲ ਪੰਪਾਂ ਨੂੰ ਵੀ ਆਕਸੀਜਨ ਮਿਲੇਗੀ, ਜਿਥੇ ਕਿ ਕਈ ਪੈਟਰੋਲ ਪੰਪਾਂ 'ਤੇ ਡੀਜ਼ਲ ਦੀ ਵਿਕਰੀ ਦੀ ਲੰਬੇ ਸਮੇਂ ਤੋਂ ਕਮੀ ਮਹਿਸੂਸ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ 5 ਮੈਂਬਰੀ ਰਾਜਸੀ ਤਾਲਮੇਲ ਕਮੇਟੀ ਦਾ ਗਠਨ <br/> ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ ਤੋਂ ਦੋ ਘਰੇਲੂ ਉਡਾਣਾਂ ਰੱਦ
Ad Position 24