12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ 5 ਮੈਂਬਰੀ ਰਾਜਸੀ ਤਾਲਮੇਲ ਕਮੇਟੀ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 24-01-2026
ਚੰਡੀਗੜ੍ਹ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਥਕ ਏਕਤਾ ਦਾ ਮੁੱਢ ਬੰਨ੍ਹਣ ਲਈ ਅਤੇ ਪੰਥਕ ਸ਼ਕਤੀ ਨੂੰ ਇਕਜੁੱਟ ਕਰਨ ਲਈ 5 ਮੈਂਬਰੀ ਰਾਜਸੀ ਤਾਲਮੇਲ ਕਮੇਟੀ ਬਣਾਈ ਗਈ ਹੈ, ਜਿਸ ਵਿਚ ਮਨਪ੍ਰੀਤ ਸਿੰਘ ਇਯਾਲੀ, ਪ੍ਰੇਮ ਸਿੰਘ ਚੰਦੂਮਾਜਰਾ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਮੈਂਬਰ ਹੋਣਗੇ | ਇਹ ਰਾਜਸੀ ਤਾਲਮੇਲ ਕਮੇਟੀ ਪੰਥ ਵਿਚ ਵਿਚਰ ਰਹੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਜਿਵੇਂ ਕਿ 'ਵਾਰਿਸ ਪੰਜਾਬ ਦੇ' ਸਮੇਤ ਜਿਹੜੀਆਂ ਪੰਥ ਲਈ ਸੁਹਿਰਦਤਾ ਨਾਲ ਕੰਮ ਕਰ ਰਹੀਆਂ ਹਨ, ਨਾਲ ਤਾਲਮੇਲ ਕਰਕੇ ਸਾਂਝਾ ਪੰਥਕ ਪਲੇਟਫ਼ਾਰਮ ਸਿਰਜਣ ਦਾ ਯਤਨ ਕਰੇਗੀ | ਇਹ ਜਾਣਕਾਰੀ ਪਾਰਟੀ ਦੇ ਦਫ਼ਤਰ ਸਕੱਤਰ ਜਗਜੀਤ ਸਿੰਘ ਕੋਹਲੀ ਵਲੋਂ ਦਿੱਤੀ ਗਈ |

Ad Position 22
No active advertisement
ਪਿਛਲੀ ਖ਼ਬਰ ਜੀ.ਬੀ. ਰਿਅਲਟੀ ਨੇ ਨਿਊ ਚੰਡੀਗੜ੍ਹ 'ਚ ਆਪਣੇ ਰਿਹਾਇਸ਼ੀ ਪ੍ਰਾਜੈਕਟ 'ਓਪਸ ਵਨ' ਦਾ ਅਲਟਰਾ-ਲਗਜ਼ਰੀ ਸ਼ੋਅ-ਹੋਮ ਲਾਂਚ ਕੀਤਾ... ਅਗਲੀ ਖ਼ਬਰ ਗੁਆਂਢੀ ਰਾਜਾਂ ਦੇ ਮੁਕਾਬਲੇ ਡੀਜ਼ਲ ਵਿਕਰੀ 'ਚ ਮੋਹਰੀ ਬਣਿਆ ਚੰਡੀਗੜ੍ਹ ਵੈਟ ਦਰਾਂ 'ਚ ਅੰਤਰ ਤੇ ਤਸਕਰੀ ਦੀ ਸ਼ੰਕਾ ਕਰਕੇ...
Ad Position 24