ਡੇਰਾ ਬਾਬਾ ਨਾਨਕ, 25 ਜਨਵਰੀ (ਹੀਰਾ ਸਿੰਘ ਮਾਂਗਟ)-ਅਦਾਰਾ 'ਅਜੀਤ' ਦੀ ਬਟਾਲਾ ਦੀ ਟੀਮ ਵਲੋਂ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਰਾਵੀ ਦਰਿਆ ਦੇ ਨੇੜਲੇ ਹੜ੍ਹ ਪ੍ਰਭਾਵਿਤ ਪਿੰਡ ਗੁਰਚੱਕ ਤੇ ਧਰਮਕੋਟ ਪੱਤਣ ਦੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਪਾਲਣ ਵਾਸਤੇ 37ਵੇਂ ਗੇੜ ਦੌਰਾਨ ਯੂਰੀਆ ਖਾਦ ਦੀ ਵੰਡ ਕੀਤੀ ਗਈ | ਇਸ ਮੌਕੇ ਪਿੰਡ ਗੁਰਚੱਕ ਦੇ ਕਿਸਾਨ ਹਰਦੇਵ ਸਿੰਘ ਫ਼ੌਜੀ, ਰਤਨ ਸਿੰਘ ਗੁਰਚੱਕ, ਗੁਰਦੇਵ ਸਿੰਘ, ਅਵਤਾਰ ਸਿੰਘ, ਜਸਬੀਰ ਸਿੰਘ ਧਰਮਕੋਟ ਪੱਤਣ, ਬਲਦੇਵ ਸਿੰਘ ਧਰਮਕੋਟ ਪੱਤਣ ਤੇ ਸੁੱਖ ਧਰਮਕੋਟ ਪੱਤਣ ਆਦਿ ਨੇ ਅਦਾਰਾ 'ਅਜੀਤ' ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਇਨ੍ਹਾਂ ਹੜ੍ਹਾਂ ਦੀ ਕਰੋਪੀ ਦੌਰਾਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਮਸੀਹਾ ਬਣ ਕੇ ਬਹੁੜਿਆ ਹੈ | ਉਨ੍ਹਾਂ ਕਿਹਾ ਕਿ ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਯੂਰੀਆ ਖਾਦ ਤੇ ਹੋਰ ਲੋੜੀਂਦੀਆਂ ਵਸਤਾਂ ਲਗਾਤਾਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਇੰਚਾਰਜ ਡਾਕਟਰ ਕਾਹਲੋਂ, ਹੀਰਾ ਸਿੰਘ ਮਾਂਗਟ ਪੱਤਰਕਾਰ ਡੇਰਾ ਬਾਬਾ ਨਾਨਕ, ਅਵਤਾਰ ਸਿੰਘ ਰੰਧਾਵਾ ਪੱਤਰਕਾਰ ਫ਼ਤਹਿਗੜ੍ਹ ਚੂੜੀਆਂ, ਕੁਲਦੀਪ ਸਿੰਘ ਨਾਗਰਾ ਪੱਤਰਕਾਰ ਕੋਟਲੀ ਸੂਰਤ ਮੱਲ੍ਹੀ ਤੇ ਅਮਰਿੰਦਰ ਸਿੰਘ ਬਟਾਲਾ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ |