23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਜਾਬੀਆਂ ਨੂੰ ਵੱਧ ਅਧਿਕਾਰ 'ਰੰਗਲੇ ਪੰਜਾਬ' ਵੱਲ ਵਧਦੇ ਕਦਮ-ਭਗਵੰਤ ਮਾਨ <br/>

Ad Position 21
No active advertisement
ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ ਦੇ ਸ਼ੁਭ ਮੌਕੇ 'ਤੇ ਪੰਜਾਬ ਵਾਸੀਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਆਜ਼ਾਦੀ ਲਈ ਲੜੇ ਗਏ ਲੰਮੇ ਅਤੇ ਬੇਮਿਸਾਲ ਸੰਘਰਸ਼ ਅਤੇ ਉਸ ਤੋਂ ਬਾਅਦ 26 ਜਨਵਰੀ, 1950 'ਚ ਵਿਲੱਖਣ ਸੰਵਿਧਾਨ ਅਪਨਾਉਣ ਨਾਲ ਦੇਸ਼ ਸਹੀ ਮਾਅਨਿਆਂ 'ਚ ਗਣਰਾਜ ਬਣਿਆ ਸੀ | ਉਨ੍ਹਾਂ ਕਿਹਾ ਕਿ ਭਾਰਤ ਅੱਜ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਗਣਰਾਜ ਹੋਣ 'ਤੇ ਮਾਣ ਮਹਿਸੂਸ ਕਰਦਾ ਹੈ | ਅੱਜ ਦਾ ਇਹ ਦਿਨ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸਾਡਾ ਸੰਵਿਧਾਨ 26 ਜਨਵਰੀ, 1950 ਨੂੰ ਮਹਾਨ ਕੌਮੀ ਨੇਤਾਵਾਂ ਅਤੇ ਸਤਿਕਾਰਤ ਸ਼ਖਸੀਅਤਾਂ ਦੇ ਨਿਰੰਤਰ ਯਤਨਾਂ ਤੋਂ ਬਾਅਦ ਲਾਗੂ ਹੋਇਆ ਸੀ | ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਨਵੇਂ ਸਿਖਰ 'ਤੇ ਲੈ ਜਾਵਾਂਗੇ, ਜਿਥੋਂ ਅਸੀਂ ਸਾਰੇ ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰਾਂਗੇ | 'ਰੰਗਲੇ ਪੰਜਾਬ' ਦਾ ਇਹ ਸੁਪਨਾ ਸਖ਼ਤ ਮਿਹਨਤ, ਸਮਰਪਣ, ਲਗਨ ਅਤੇ ਦਿ੍ੜ੍ਹ ਵਚਨਬੱਧਤਾ ਨਾਲ ਪੂਰਾ ਕੀਤਾ ਜਾ ਸਕਦਾ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਕਮਰ ਕੱਸ ਲੈਣੀ ਚਾਹੀਦੀ ਹਨ ਅਤੇ ਆਪਣੀ ਬੇਅੰਤ ਊਰਜਾ ਨੂੰ ਪੂਰੀ ਸ਼ਿੱਦਤ ਨਾਲ ਇਸ ਦਿਸ਼ਾ 'ਚ ਲਾਉਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਸੰਵਿਧਾਨ ਬਰਾਬਰੀ ਵਾਲੇ ਸਮਾਜ 'ਚ ਖੁਸ਼ਹਾਲ ਜੀਵਨ ਦੇ ਮਹੱਤਵ ਨੂੰ ਦਰਸਾਉਂਦਾ ਹੈ ਅਤੇ ਇਹ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਮੁੱਖ ਸਿਧਾਂਤਾਂ ਨੂੰ ਸਥਾਪਤ ਕਰਦਾ ਹੈ | ਸਾਡੇ ਪਵਿੱਤਰ ਸੰਵਿਧਾਨ ਨੂੰ ਅਮਲੀ ਰੂਪ ਦੇਣ ਵਾਲਿਆਂ ਨੇ ਸਾਨੂੰ ਸੰਸਦੀ ਲੋਕਤੰਤਰ ਦਿੱਤਾ ਹੈ, ਜਿਸ ਦਾ ਉਦੇਸ਼ ਸਮਾਜਿਕ ਤਰੱਕੀ ਤੇ ਸਾਰਿਆਂ ਲਈ ਚੰਗੇ ਜੀਵਨ ਦੇ ਨਾਲ-ਨਾਲ ਰੋਜ਼ੀ-ਰੋਟੀ ਦੇ ਇਕੋ ਜਿਹੇ ਮੌਕੇ ਪ੍ਰਦਾਨ ਕਰਨਾ ਹੈ | ਸੰਵਿਧਾਨ ਸਭਾ ਨੇ ਇਸ ਤੱਥ ਨੂੰ ਧਿਆਨ 'ਚ ਰੱਖਿਆ ਕਿ ਭਾਰਤ ਸੱਭਿਆਚਾਰਕ, ਧਰਮਾਂ, ਭਾਸ਼ਾਈ ਅਤੇ ਖੇਤਰੀ ਵਿਭਿੰਨਤਾ ਦੇ ਤੌਰ 'ਤੇ ਅਮੀਰ ਵਿਰਾਸਤ ਵਾਲਾ ਦੇਸ਼ ਹੈ | ਅਜਿਹੇ ਵਿਭਿੰਨ ਦੇਸ਼ ਨੂੰ ਇਕ ਅਜਿਹੇ ਸੰਵਿਧਾਨ ਦੀ ਲੋੜ ਸੀ, ਜੋ ਸੱਚਮੁੱਚ ਇਸ ਵਿਭਿੰਨਤਾ ਪ੍ਰਤੀ ਡੂੰਘੇ ਅਦਬ ਤੇ ਸਤਿਕਾਰ ਨੂੰ ਦਰਸਾਉਂਦਾ ਹੋਵੇ | 'ਲੋਕਾਂ ਦੀ ਸਰਕਾਰ, ਲੋਕਾਂ ਲਈ ਅਤੇ ਲੋਕਾਂ ਦੁਆਰਾ' ਚੁਣੇ ਜਾਣ ਦੇ ਸੰਕਲਪ ਨਾਲ ਸਾਡੇ ਪੁਰਖਿਆਂ ਦੀਆਂ ਸੱਧਰਾਂ ਅਤੇ ਇਛਾਵਾਂ ਪੂਰੀਆਂ ਹੁੰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਬੱਚੇ ਨੂੰ ਕ੍ਰੇਚ ਤੋਂ ਅਗਵਾ ਕਰਨ ਮਗਰੋਂ ਗਲਾ ਘੁੱਟ ਕੇ ਕਤਲ ਕਰਨ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ <br/> ਅਗਲੀ ਖ਼ਬਰ ਪੰਜਾਬੀਆਂ ਦੀ ਹਿੰਮਤ, ਆਪਸੀ ਸਹਿਯੋਗ ਤੇ ਸੇਵਾ ਭਾਵਨਾ ਪੂਰੇ ਦੇਸ਼ ਲਈ ਮਿਸਾਲ-ਰਾਜਪਾਲ ਕਟਾਰੀਆ <br/>
Ad Position 24