14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਸਾਬਕਾ ਮੰਤਰੀ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਤੀਜੇ ਦਿਨ ਵੀ ਜਾਰੀ <br/>

Ad Position 21
No active advertisement
ਅਜੀਤ ਡੈਸਕ 31-01-2026
ਹੁਸ਼ਿਆਰਪੁਰ, 30 ਜਨਵਰੀ (ਬਲਜਿੰਦਰਪਾਲ ਸਿੰਘ)-ਇਨਕਮ ਟੈਕਸ ਵਿਭਾਗ (ਇਨਫੋਰਸਮੈਂਟ ਵਿੰਗ) ਦੀ ਟੀਮ ਵਲੋਂ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਯੋਧਾਮਲ ਰੋਡ 'ਤੇ ਸਥਿਤ ਰਿਹਾਇਸ਼ 'ਤੇ 28 ਜਨਵਰੀ ਸਵੇਰੇ 7 ਵਜੇ ਤੋਂ ਚੱਲ ਰਹੀ ਛਾਪੇਮਾਰੀ ਅੱਜ ਤੀਜੇ ਦਿਨ ਵੀ ਜਾਰੀ ਰਹੀ, ਜਿਸ ਦੌਰਾਨ ਵਿਭਾਗ ਦੀ ਟੀਮ ਕਾਗ਼ਜ਼ਾਤ ਦੀ ਪੜਤਾਲ 'ਚ ਰੁੱਝੀ ਰਹੀ | ਇਸ ਦੌਰਾਨ ਅੱਜ ਸਵੇਰੇ ਅਰੋੜਾ ਦੀ ਰਿਹਾਇਸ਼ 'ਚ ਕੰਮ ਕਰਨ ਵਾਲੇ ਕਾਮਿਆਂ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ | ਟੀਮ ਦੇ ਅਧਿਕਾਰੀ ਅਜੇ ਤੱਕ ਵੀ ਇਸ ਬਾਰੇ ਕੁੱਝ ਦੱਸਣ ਨੂੰ ਤਿਆਰ ਨਹੀਂ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਦਾ ਸੰਬੰਧ ਚੰਡੀਗੜ੍ਹ-ਮੁਹਾਲੀ 'ਚ ਇਕ ਨਾਮੀ ਟਾਊਨਸ਼ਿਪ ਨਾਲ ਸੰਬੰਧਿਤ ਕੰਸਟਰੱਕਸ਼ਨ ਕੰਪਨੀ ਨਾਲ ਹੈ | ਜ਼ਿਕਰਯੋਗ ਹੈ ਕਿ ਉਕਤ ਕੰਪਨੀ ਦੇ ਦਫ਼ਤਰਾਂ ਅਤੇ ਮਾਲਕਾਂ ਦੇ ਘਰਾਂ 'ਚ ਵੀ ਇਹ ਛਾਪੇਮਾਰੀ ਕੀਤੀ ਗਈ ਹੈ | ਇਨਕਮ ਟੈਕਸ ਵਿਭਾਗ ਦੀ ਇਹ ਛਾਪੇਮਾਰੀ ਸ਼ਹਿਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਕਿਆਸਰਾਈਆਂ ਲਗਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਡਾ. ਦਰਸ਼ਨ ਸਿੰਘ ਆਸ਼ਟ ਰਚਿਤ ਪੁਸਤਕ 'ਪੰਜਾਬੀ ਬਾਲ ਰਸਾਲੇ' ਨੂੰ ਪਹਿਲਾ ਇਨਾਮ <br/>... ਅਗਲੀ ਖ਼ਬਰ ਸੰਤ ਅਤਰ ਸਿੰਘ ਮਸਤੂਆਣਾ ਦੇ ਬਰਸੀ ਸਮਾਗਮ ਦੇ ਪਹਿਲੇ ਦਿਨ ਢਾਡੀ ਮੁਕਾਬਲੇ ਕਰਵਾਏ <br/>
Ad Position 24