14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਡਾ. ਦਰਸ਼ਨ ਸਿੰਘ ਆਸ਼ਟ ਰਚਿਤ ਪੁਸਤਕ 'ਪੰਜਾਬੀ ਬਾਲ ਰਸਾਲੇ' ਨੂੰ ਪਹਿਲਾ ਇਨਾਮ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸੂਬਾਈ ਸਰਕਾਰ ਅਧੀਨ ਆਉਂਦੇ ਅਦਾਰੇ ਪੰਜਾਬ ਇੰਸਟੀਚਿਊਟ ਆਫ਼ ਲੈਂਗੁਏਜ਼ ਆਰਟ ਐਂਡ ਕਲਚਰ (ਪਿਲਾਕ) ਲਾਹੌਰ ਵਲੋਂ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਰਚਿਤ ਪੰਜਾਬੀ ਬਾਲ ਰਿਸਾਲੇ ਨੂੰ ਪਹਿਲਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ | ਇਹ ਪੁਸਤਕ ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਰਿਸਾਲੇ 'ਪਖੇਰੂ' ਦੇ ਸੰਪਾਦਕ ਅਤੇ ਪੰਜਾਬੀ ਬਾਲ ਅਦਬੀ ਬੋਰਡ ਲਾਹੌਰ ਦੇ ਡਾਇਰੈਕਟਰ ਅਸ਼ਰਫ਼ ਸੁਹੇਲ ਵਲੋਂ ਗੁਰਮੁਖੀ ਤੋਂ ਸ਼ਾਹਮੁਖੀ ਲਿਪੀ ਵਿਚ ਅਨੁਵਾਦ ਕੀਤੀ ਗਈ ਹੈ | ਡਾ. ਆਸ਼ਟ ਨੇ ਦੱਸਿਆ ਕਿ ਇਸ ਪੁਸਤਕ ਸਮੇਤ ਅਸ਼ਰਫ਼ ਸੁਹੇਲ ਵਲੋਂ ਗੁਰਮੁਖੀ ਤੋਂ ਸ਼ਾਹਮੁਖੀ ਲਿਪੀ 'ਚ ਅਨੁਵਾਦ ਕੀਤੀਆਂ ਤਿੰਨ ਹੋਰ ਪੁਸਤਕਾਂ ਨੂੰ ਵੀ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਹੋਇਆ ਹੈ | ਉਨ੍ਹਾਂਕਿਹਾ ਕਿ ਪੰਜਾਬੀ ਬਾਲ ਰਿਸਾਲੇ ਪੁਸਤਕ ਭਾਰਤੀ ਪੰਜਾਬ 'ਚ ਪਿਛਲੀ ਇਕ ਸਦੀ 'ਚ ਛਪਣ ਵਾਲੇ ਪੰਜਾਬੀ ਬਾਲ ਰਿਸਾਲਿਆਂ ਦੇ ਇਤਿਹਾਸ 'ਤੇ ਚਾਨਣਾ ਪਾਉਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਸੁਹੇਲ ਨੂੰ ਪਿਲਾਕ ਲਾਹੌਰ ਵਲੋਂ ਇਹ ਪੁਰਸਕਾਰ ਨੇੜਲੇ ਭਵਿੱਖ 'ਚ ਲਾਹੌਰ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ | ਡਾ. ਆਸ਼ਟ ਨੇ ਕਿਹਾ ਕਿ ਸੁਹੇਲ ਨੇ ਇਨ੍ਹਾਂ ਗੁਰਮੁਖੀ ਲਿਪੀ ਦੀਆਂ ਪੁਸਤਕਾਂ ਨੂੰ ਸ਼ਾਹਮੁਖੀ ਲਿਪੀ ਵਿਚ ਅਨੁਵਾਦ ਕਰਕੇ ਦੋਵਾਂ ਪੰਜਾਬਾਂ ਵਿਚ ਅਦਬੀ ਸਾਂਝ ਵਧਾਈ ਹੈ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ ਤੋਂ ਪਾਕਿ ਲਈ ਸਿੱਧੀਆਂ ਉਡਾਣਾਂ 14 ਸਾਲਾਂ ਬਾਅਦ ਮੁੜ ਸ਼ੁਰੂ <br/> ਅਗਲੀ ਖ਼ਬਰ ਸਾਬਕਾ ਮੰਤਰੀ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਤੀਜੇ ਦਿਨ ਵੀ ਜਾਰੀ <br/>
Ad Position 24