14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਬੰਗਲਾਦੇਸ਼ ਤੋਂ ਪਾਕਿ ਲਈ ਸਿੱਧੀਆਂ ਉਡਾਣਾਂ 14 ਸਾਲਾਂ ਬਾਅਦ ਮੁੜ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਪਹਿਲੀ ਸਿੱਧੀ ਉਡਾਣ 14 ਸਾਲਾਂ ਬਾਅਦ ਪਾਕਿਸਤਾਨ ਦੇ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੀ, ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਹਵਾਈ ਸੰਪਰਕ ਮੁੜ ਸ਼ੁਰੂ ਹੋਇਆ | ਪਾਕਿਸਤਾਨ ਹਵਾਈ ਅੱਡਾ ਅਥਾਰਿਟੀ ਅਨੁਸਾਰ ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੀ ਉਡਾਣ ਬੀ. ਜੀ.-341 ਵੀਰਵਾਰ ਸ਼ਾਮ ਨੂੰ ਢਾਕਾ ਤੋਂ ਕਰਾਚੀ ਪਹੁੰਚੀ | ਉਡਾਣ ਦਾ ਹਵਾਈ ਅੱਡੇ 'ਤੇ ਰਵਾਇਤੀ ਜਲ ਤੋਪਾਂ ਦੀ ਸਲਾਮੀ ਨਾਲ ਸਵਾਗਤ ਕੀਤਾ ਗਿਆ | ਏਅਰਲਾਈਨ ਵਲੋਂ ਜਾਰੀ ਬਿਆਨ ਅਨੁਸਾਰ ਇਹ ਉਡਾਣ ਹੁਣ ਹਫ਼ਤੇ 'ਚ ਦੋ ਵਾਰ ਵੀਰਵਾਰ ਅਤੇ ਸਨਿਚਰਵਾਰ ਨੂੰ ਚੱਲੇਗੀ | ਇਹ ਉਡਾਣ ਢਾਕਾ ਤੋਂ ਰਾਤ 8 ਵਜੇ ਰਵਾਨਾ ਹੋਵੇਗੀ ਅਤੇ ਰਾਤ 11 ਵਜੇ ਕਰਾਚੀ ਪਹੁੰਚੇਗੀ | ਵਾਪਸੀ ਉਡਾਣ ਕਰਾਚੀ ਤੋਂ ਅੱਧੀ ਰਾਤ 12 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 4:20 ਵਜੇ ਢਾਕਾ ਪਹੁੰਚੇਗੀ | ਢਾਕਾ ਅਤੇ ਕਰਾਚੀ ਵਿਚਕਾਰ ਸਿੱਧੀਆਂ ਉਡਾਣਾਂ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਹੋਰ ਸੰਬੰਧਾਂ ਨੂੰ ਮਜ਼ਬੂਤ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੀ ਇਮਾਰਤ ਕਰੀਬ ਸਵਾ 4 ਕਰੋੜ ਰੁਪਏ 'ਚ ਨਿਲਾਮ <br/> ਅਗਲੀ ਖ਼ਬਰ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਡਾ. ਦਰਸ਼ਨ ਸਿੰਘ ਆਸ਼ਟ ਰਚਿਤ ਪੁਸਤਕ 'ਪੰਜਾਬੀ ਬਾਲ ਰਸਾਲੇ' ਨੂੰ ਪਹਿਲਾ ਇਨਾਮ <br/>...
Ad Position 24