ਹੈਦਰਾਬਾਦ/ਝਾਂਸੀ, 25 ਜਨਵਰੀ (ਅ.ਬ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਏਕ ਭਾਰਤ, ਸ੍ਰੇਸ਼ਠ ਭਾਰਤ' ਦੇ ਦਿ੍ਸ਼ਟੀਕੋਣ ਨੂੰ ਸਾਕਾਰ ਕਰਦੇ ਹੋਏ, ਉੱਤਰ ਪ੍ਰਦੇਸ਼ ਦਾ 77ਵਾਂ ਸਥਾਪਨਾ ਦਿਵਸ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਲੋਕ ਭਵਨ (ਰਾਜ ਭਵਨ) ਵਿਖੇ ਬਹੁਤ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ¢ ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦਿਵਸ ਮਨਾਉਣ ਦੀ ਇਹ ਮਾਣਮੱਤੇ ਪਰੰਪਰਾ 2017 'ਚ ਮਾਨਯੋਗ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ 'ਚ ਸ਼ੁਰੂ ਕੀਤੀ ਗਈ ਸੀ ਤੇ ਹੁਣ ਇਕ ਵਿਸ਼ਵਵਿਆਪੀ ਸਮਾਗਮ 'ਚ ਵਿਕਸਤ ਹੋ ਗਈ ਹੈ | ਇਸ ਸ਼ਾਨਦਾਰ ਸਮਾਰੋਹ 'ਚ ਝਾਂਸੀ-ਲਲਿਤਪੁਰ ਦੇ ਪ੍ਰਸਿੱਧ ਸੰਸਦ ਮੈਂਬਰ ਅਨੁਰਾਗ ਸ਼ਰਮਾ ਨੇ ਉੱਤਰ ਪ੍ਰਦੇਸ਼ ਸਰਕਾਰ ਦੇ ਅਧਿਕਾਰਤ ਪ੍ਰਤੀਨਿਧੀ ਵਜੋਂ ਸ਼ਿਰਕਤ ਕੀਤੀ ਤੇ ਹਾਜ਼ਰੀਨ ਨੂੰ ਰਾਜ ਦੇ ਸ਼ਾਨਦਾਰ ਬਦਲਾਅ ਤੋਂ ਜਾਣੂ ਕਰਵਾਇਆ | ਆਪਣੇ ਸੰਬੋਧਨ 'ਚ ਸੰਸਦ ਮੈਂਬਰ ਅਨੁਰਾਗ ਸ਼ਰਮਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ 2017 ਤੋਂ ਬਾਅਦ ਉੱਤਰ ਪ੍ਰਦੇਸ਼ ਨੇ ਆਪਣੀ ਪੁਰਾਣੀ ਛਵੀ ਨੂੰ ਤੋੜ ਦਿੱਤਾ ਹੈ ਤੇ ਅੱਜ ਨਿਵੇਸ਼ਕਾਂ ਲਈ ਦੁਨੀਆ ਦਾ ਸਭ ਤੋਂ ਪਸੰਦੀਦਾ ਸਥਾਨ 'ਇਕ ਉੱਤਮ ਪ੍ਰਦੇਸ਼' ਬਣ ਗਿਆ ਹੈ | ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ 1 ਟਿ੍ਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੇ ਟੀਚੇ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਮਜ਼ਬੂਤ ਕਾਨੂੰਨ ਵਿਵਸਥਾ ਤੇ ਪਾਰਦਰਸ਼ੀ ਨੀਤੀਆਂ ਦੇ ਕਾਰਨ, ਰਾਜ ਨੇ ਨਿਵੇਸ਼ ਆਕਰਸ਼ਿਤ ਕਰਨ 'ਚ ਮੋਹਰੀ ਰਾਜਾਂ ਨੂੰ ਪਛਾੜ ਦਿੱਤਾ ਹੈ ਤੇ ਇਕ ਨਵਾਂ ਮਾਪਦੰਡ ਸਥਾਪਤ ਕੀਤਾ ਹੈ |