13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਗੁਰਦੁਆਰਾ ਕਰਤਾਰਪੁਰ ਸਾਹਿਬ 'ਚ ਕੱਲ੍ਹ ਸਥਾਪਿਤ ਕੀਤਾ ਜਾ ਰਿਹਾ ਹਰੀ ਸਿੰਘ ਨਲਵਾ ਦਾ ਬੁੱਤ <br/>

Ad Position 21
No active advertisement
ਅਜੀਤ ਡੈਸਕ 31-01-2026
ਅੰਮਿ੍ਤਸਰ, 30 ਜਨਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਸਥਾਪਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਗੈਲਰੀ 'ਚ 'ਸਿੱਖਜ਼ ਇਨ ਅਮਰੀਕਾ' ਜਥੇਬੰਦੀ ਵਲੋਂ 1 ਫਰਵਰੀ ਨੂੰ ਹਰੀ ਸਿੰਘ ਨਲਵਾ ਦਾ ਬੁੱਤ (ਬਸਟ) ਸਥਾਪਿਤ ਕੀਤਾ ਜਾ ਰਿਹਾ ਹੈ | ਲਾਹੌਰ ਤੋਂ ਇਸ ਬਾਰੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਗੁਰਿੰਦਰ ਪਾਲ ਸਿੰਘ ਜੋਸਨ ਨੇ ਕਿਹਾ ਕਿ ਸ. ਨਲਵਾ ਦਾ ਪੌਣੇ ਤਿੰਨ ਫੁੱਟ ਉੱਚਾ ਅਤੇ ਪੌਣੇ ਤਿੰਨ ਫੁੱਟ ਚੌੜਾ ਬੁੱਤ ਟਾਹਲੀ ਦੀ ਲਕੜੀ ਦੇ ਬਣੇ 3 ਫੁੱਟ ਉੱਚੇ ਸਟੈਂਡ 'ਤੇ ਸਥਾਪਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਬੁੱਤ ਨੂੰ ਮੂਰਤੀਕਾਰ ਜਗਦੀਪ ਸਿੰਘ ਬਿੰਲੀਗ ਵਲੋਂ ਤਿਆਰ ਕੀਤਾ ਗਿਆ ਹੈ | ਜੋਸਨ ਮੁਤਾਬਿਕ ਬੁੱਤ ਦੇ ਸਥਾਪਤੀ ਸਮਾਰੋਹ ਮੌਕੇ ਜਥੇਬੰਦੀ ਦੇ ਚੇਅਰਮੈਨ ਕੁਲਵੰਤ ਸਿੰਘ ਦਿਓਲ, ਭਾਈ ਮਰਦਾਨਾ ਦੇ ਵੰਸ਼ਜ ਨਈਮ ਤਾਹਿਰ ਲਾਲ, ਰਾਇ ਬੁਲਾਰ ਭੱਟੀ ਦੇ ਵੰਸ਼ਜ ਰਾਇ ਬਿਲਾਲ ਅਕਰਮ ਭੱਟੀ, ਸਾਂਈ ਮੀਆਂ ਮੀਰ ਦਰਬਾਰ ਦੇ ਸਈਅਦ ਅਲੀ ਰਜ਼ਾ ਕਾਦਰੀ, ਸਈਅਦ ਅਲਮਦਰ ਸ਼ਾਹ, ਚੌਧਰੀ ਤਨਵੀਰ, ਅਹਿਮਦ ਢੋਟ, ਤਾਹਿਰ ਫਰੀਦ ਸਮੇਤ ਸਿੱਖ ਆਗੂ ਸੰਤੋਖ ਸਿੰਘ, ਤਰਨਜੀਤ ਸਿੰਘ ਅਤੇ ਰਵਿੰਦਰ ਸਿੰਘ ਆਦਿ ਹਾਜ਼ਰ ਰਹਿਣਗੇ | ਜੋਸਨ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਪਾਕਿ ਦੀ ਹਰਿਪੁਰ ਯੂਨੀਵਰਸਿਟੀ 'ਚ ਹਰੀ ਸਿੰਘ ਨਲਵਾ ਦਾ ਮਿਊਜ਼ੀਅਮ ਵੀ ਬਣਾਇਆ ਜਾ ਰਿਹਾ ਹੈ, ਜਿਸ 'ਚ ਸ. ਨਲਵਾ ਦੀਆਂ 13-14 ਦੁਰਲਭ ਤਸਵੀਰਾਂ, ਉਨ੍ਹਾਂ ਦੇ ਸ਼ਸਤਰ ਅਤੇ ਸਿੱਕੇ ਆਦਿ ਪ੍ਰਦਰਸ਼ਨੀ 'ਚ ਰੱਖੇ ਜਾਣਗੇ | ਉਨ੍ਹਾਂ ਕਿਹਾ ਕਿ ਉਕਤ ਤਸਵੀਰਾਂ ਦੇ ਨਾਲ ਹੀ ਕ੍ਰਮਵਾਰ ਅੰਗਰੇਜ਼ੀ, ਪੰਜਾਬੀ, ਉਰਦੂ ਅਤੇ ਪਸ਼ਤੋ ਭਾਸ਼ਾਵਾਂ 'ਚ ਇਤਿਹਾਸਕ ਜਾਣਕਾਰੀ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸੂਬਾ ਖ਼ੈਬਰ ਪਖ਼ਤੂਨਖਵਾ ਦੇ ਸ਼ਹਿਰ ਨੌਸ਼ਹਿਰਾ ਦੇ ਪੀਰ ਸਬਾਕ ਇਲਾਕੇ ਵਿਚ ਦਰਿਆ ਲੁੰਡੇ ਦੇ ਕਿਨਾਰੇ ਮੌਜੂਦ ਨਿਹੰਗ ਮੁਖੀ ਅਕਾਲੀ ਬਾਬਾ ਫੂਲਾ ਸਿੰਘ ਦੀ ਸਮਾਧ ਦਾ ਵੀ ਨਵ-ਨਿਰਮਾਣ 'ਸਿੱਖਜ਼ ਇਨ ਅਮਰੀਕਾ' ਵਲੋਂ ਕਰਵਾ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਅਕਾਲੀ ਫੂਲਾ ਸਿੰਘ ਦੀ ਸਮਾਧ ਦਰਿਆ ਦੇ ਕਿਨਾਰੇ ਗੁਲਾਬੀ ਰੰਗ ਦੇ ਪੱਥਰਾਂ ਨਾਲ ਬਣੇ ਥੜ੍ਹੇ 'ਤੇ ਧਰਤੀ ਤੋਂ ਕੋਈ ਪੰਜ ਕੁ ਫੁੱਟ ਉੱਚੀ ਰੱਖ ਕੇ ਉਸਾਰੀ ਗਈ ਹੈ | ਉਪਰੋਕਤ ਸਮਾਧ ਦੇ ਬਿਲਕੁਲ ਪਿੱਛੇ ਮੌਜੂਦ ਸਿੱਖ ਰਾਜ ਸਮੇਂ ਬਣਾਈ ਗਈ ਨਿਹੰਗ ਸਿੰਘਾਂ ਦੀ ਛਾਉਣੀ ਦੀ ਇਮਾਰਤ ਵੀ ਖੰਡਰਾਂ ਵਿਚ ਤਬਦੀਲ ਹੋ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਵਲੋਂ ਆਪਣੇ ਨਾਗਰਿਕਾਂ ਨੂੰ ਪਾਕਿ ਯਾਤਰਾ ਨਾ ਕਰਨ ਦੀ ਸਲਾਹ <br/> ਅਗਲੀ ਖ਼ਬਰ ਸਿੱਖਿਆ ਵਿਭਾਗ ਤੋਂ ਪ੍ਰਯੋਗੀ ਪ੍ਰੀਖਿਆਵਾਂ ਸੰਬੰਧੀ ਗੈਰ-ਤਰਕਸੰਗਤ ਫ਼ੈਸਲਾ ਵਾਪਸ ਲੈਣ ਦੀ ਮੰਗ
Ad Position 24