27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਕਣਕ ਦੀ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 02-02-2026

ਪਟਿਆਲਾ, 1 ਫਰਵਰੀ (ਭਗਵਾਨ ਦਾਸ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ. ਜਸਵੰਤ ਸਿੰਘ ਅਨੁਸਾਰ ਕੜਾਕੇ ਦੀ ਠੰਢ ਤੇ ਲੋੜੀਂਦੇ ਮੀਂਹ ਪੈਣ ਅਤੇ ਕਿਸਾਨਾਂ ਵਲੋਂ ਮਾਹਿਰਾਂ ਦੀਆਂ ਕੀਤੀਆਂ ਖੋਜਾਂ 'ਤੇ ਅਮਲ ਕਰਨ ਵਜੋਂ ਕਣਕ ਦੀ ਫ਼ਸਲ ਦਾ ਰਿਕਾਰਡ ਉਤਪਾਦਨ ਹੋਣ ਦੀ ਸੰਭਾਵਨਾ ਹੈ | ਵਿਭਾਗ ਵਲੋਂ ਲਗਾਏ ਅੰਦਾਜ਼ੇ ਅਨੁਸਾਰ ਉਤਪਾਦਨ 185–186 ਲੱਖ ਟਨ ਤੱਕ ਪਹੁੰਚ ਜਾਵੇਗਾ | ਜੋ 2018–19 ਦੇ ਸਭ ਸਾਲਾਂ ਨਾਲੋਂ ਵੱਧ ਹੋਏ 182.62 ਲੱਖ ਟਨ ਨੂੰ ਪਾਰ ਕਰ ਜਾਵੇਗਾ, ਜਦੋਂਕਿ ਕਣਕ ਦੀ ਕਾਸ਼ਤ ਥੱਲੇ ਰਕਬੇ 'ਚ ਵੀ ਕੋਈ ਵਿਸ਼ੇਸ਼ ਵਾਧਾ ਨਹੀਂ ਹੋਇਆ ਹੈ | ਡਾ. ਜਸਵੰਤ ਸਿੰਘ ਅਨੁਸਾਰ ਕਣਕ ਦੀ ਕਾਸ਼ਤ 35 ਲੱਖ ਹੈਕਟੇਅਰ ਰਕਬੇ ਦੇ ਲਗਭਗ ਕੀਤੀ ਗਈ ਹੈ | ਭਾਰਤੀ ਖੇਤੀਬਾੜੀ ਖੋਜ ਸੰਸਥਾਨ (ਆਈ. ਸੀ. ਏ. ਆਰ.) ਦਿੱਲੀ ਦੇ ਕਣਕ ਦੇ ਮੁਖੀ ਬਰੀਡਰ ਡਾ. ਰਾਜਬੀਰ ਯਾਦਵ ਅਨੁਸਾਰ ਭਾਰਤ 'ਚ ਪਿਛਲੇ ਸਾਲ ਦੇ 117.90 ਮਿਲੀਅਨ ਟਨ ਉਤਪਾਦਨ ਤੋਂ ਇਸ ਸਾਲ ਦਾ ਕਣਕ ਉਤਪਾਦਨ ਵੱਧ ਆਵੇਗਾ, ਜੋ ਇੱਕ ਰਿਕਾਰਡ ਹੋਵੇਗਾ | ਡਾ. ਯਾਦਵ ਨੇ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਨੂੰ ਫ਼ਸਲ ਨੂੰ ਪੀਲੀ ਕੁੰਗੀ ਦੇ ਪ੍ਰਭਾਵ ਤੋਂ ਬਚਾਉਣ ਲਈ ਕਿਹਾ ਹੈ | ਰੋਪੜ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਅਮਿ੍ੰਤਸਰ ਜ਼ਿਲਿ੍ਹਆਂ 'ਚ ਇਹ ਬਿਮਾਰੀ ਪਹਾੜਾਂ ਤੇ ਤਲਹਾਟੀ ਦੇ ਇਲਾਕਿਆਂ ਤੋਂ ਅਤੇ ਨਹਿਰਾਂ ਕਿਨਾਰੇ ਨਮੀ ਜ਼ਿਆਦਾ ਹੋਣ ਵਾਲੇ ਖੇਤਰਾਂ 'ਚ ਆਉਂਦੀ ਹੈ | ਇਸ ਲਈ ਕਿਸਾਨਾਂ ਨੂੰ ਖੇਤਾਂ ਦਾ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਯੋਗ ਸਮੇਂ ਸਿਫਾਰਸ਼ ਸ਼ੁਦਾ ਦਵਾਈਆਂ ਦਾ ਸਪਰੇਅ ਕਰਨਾ ਚਾਹੀਦਾ ਹੈ |
ਪੈਸਟੀਸਾਈਡਜ਼ ਦੀ ਸਟੈਂਡਰਡ ਕੰਪਨੀ ਯੂ.ਪੀ.ਐਲ. ਦੇ ਚੇਅਰਮੈਨ ਜੈ ਸ਼ਰਾਫ, ਜਿਸ ਨੇ ਕਣਕ ਦੀ ਫ਼ਸਲ ਲਈ ਕਿਸਾਨਾਂ ਨੂੰ ਸਪਰੂਸ, ਸ਼ਗਨ 21–11, ਟੋਟਲ ਅਤੇ ਝਟਕਾ ਜਿਹੇ ਪ੍ਰਭਾਵਸ਼ਾਲੀ ਨਦੀਨ ਨਾਸ਼ਕਾਂ ਦੀ ਕਮੀ ਨਹੀਂ ਆਉਣ ਦਿੱਤੀ, ਨੇ ਡਿਸਟ੍ਰੀਬਿਊਟਰਾਂ ਤੇ ਪ੍ਰਤੀਨਿਧਾਂ ਨੂੰ ਚੰਡੀਗੜ੍ਹ ਵਿਖੇ ਇਕ ਮੀਟਿੰਗ ਦੌਰਾਨ ਕਿਹਾ ਕਿ ਉਹ ਭਵਿੱਖ 'ਚ ਵੀ ਜਦੋਂ ਕਿਸਾਨਾਂ ਨੂੰ ਗੈਨੇਕਸਾ ਜਿਹੀ ਦਵਾਈ ਦੀ ਲੋੜ ਪਵੇਗੀ, ਉਹ ਉਨ੍ਹਾਂ ਦੇ ਖੇਤਾਂ ਦੇ ਨੇੜੇ ਹੀ ਮੁਹੱਈਆ ਕਰਵਾਉਣ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਯੂਰਪੀਅਨ ਯੂਨੀਅਨ ਵਿਚਾਲੇ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਪਾਕਿ ਤੇ ਬੰਗਲਾਦੇਸ਼ ਚਿੰਤਤ ਅਗਲੀ ਖ਼ਬਰ ਪਾਕਿ ਨੇ ਹੁਣ ਯੂ. ਐੱਨ. ਐੱਸ. ਸੀ. 'ਚ ਉਠਾਇਆ ਸਿੰਧੂ ਜਲ ਸੰਧੀ ਦਾ ਮੁੱਦਾ
Ad Position 24