27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਨਿਰਮਲ ਆਸ਼ਰਮ ਡੇਰਾ ਸਮਾਧਾਂ ਅਜੀਤਵਾਲ ਵਿਖੇ 7 ਦਿਨਾ ਧਾਰਮਿਕ ਸਮਾਗਮ ਸਮਾਪਤ

Ad Position 21
No active advertisement
ਅਜੀਤ ਡੈਸਕ 02-02-2026

ਅਜੀਤਵਾਲ, 1 ਫਰਵਰੀ (ਹਰਦੇਵ ਸਿੰਘ ਮਾਨ)-ਡੇਰਾ ਸਮਾਧਾਂ ਬਾਬਾ ਖਜਾਨ ਸਿੰਘ (ਨਿਰਮਲ ਆਸ਼ਰਮ) ਅਜੀਤਵਾਲ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਅਤੇ ਅਸਥਾਨ ਦੇ ਰਹਿ ਚੁੱਕੇ ਮਹਾਂਪੁਰਸ਼ਾਂ ਦੀ ਯਾਦ 'ਚ ਬਰਸੀ ਸਮਾਗਮ ਸੰਤ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਅਤੇ ਦੇਸ਼-ਵਿਦੇਸ਼, ਇਲਾਕਾ ਅਤੇ ਨਗਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ 26 ਜਨਵਰੀ ਤੋਂ ਚੱਲ ਰਹੇ 7 ਦਿਨਾਂ ਧਾਰਮਿਕ ਸਮਾਗਮ 1 ਫਰਵਰੀ ਨੂੰ ਸਮਾਪਤ ਹੋ ਗਏ। ਤਿੰਨ ਲੜੀਆਂ ਵਿਚ 48 ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਅਤੇ ਸੰਤ ਸਮਾਗਮ ਹੋਇਆ, ਜਿਸ ਵਿਚ ਦੂਰ-ਦੂਰ ਤੋਂ ਨਿਰਮਲ ਭੇਖ ਸਮੇਤ ਹੋਰ ਸੰਪਰਦਾਵਾਂ ਦੇ ਸੰਤਾਂ-ਮਹੰਤਾਂ, ਮਹਾਂਪੁਰਸ਼ਾਂ ਨੇ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਜੀ ਦੇ ਜੀਵਨ ਉਪਦੇਸ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਧਾਰਨੀ ਹੁੰਦਿਆਂ ਸਿੱਖੀ ਸਿਧਾਂਤਾਂ 'ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਸਮਾਗਮਾਂ ਦੌਰਾਨ ਰਾਤਰੀ ਦੀਵਾਨਾਂ ਵਿਚ ਭਾਈ ਰਵਿੰਦਰ ਸਿੰਘ ਜੋਨੀ ਤਖਾਣਵੱਧ ਵਾਲਿਆਂ, ਭਾਈ ਇਕਬਾਲ ਸਿੰਘ ਲੰਗੇਆਣਾ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ। ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਭੁਜੰਗ ਫ਼ੌਜ, ਅਸਥਾਨ ਦੇ ਹਜ਼ੂਰੀ ਰਾਗੀ ਭਾਈ ਬਿਕਰਮ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਪ੍ਰਤਾਪ ਸਿੰਘ ਅਜੀਤਵਾਲ, ਭਾਈ ਅੰਮ੍ਰਿਤਪਾਲ ਸਿੰਘ ਮੋਗੇ ਵਾਲੇ, ਨਾਮਦੇਵ ਭਵਨ ਮੋਗਾ ਅਤੇ ਡੇਰਾ ਬਾਬਾ ਮੱਲ ਸਿੰਘ ਤੋਂ ਬੀਬੀਆਂ ਦੇ ਜਥੇ, ਬਾਬਾ ਜੋਰਾ ਸਿੰਘ ਧਰਮਕੋਟ, ਭਾਈ ਕਿਸ਼ਨ ਸਿੰਘ ਪਟਨੇ ਵਾਲਿਆਂ ਦੇ ਜਥਿਆਂ ਵਲੋਂ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ। ਸਮਾਪਤੀ ਦਿਨ ਹੋਏ ਵਿਸ਼ਾਲ ਸੰਤ ਸਮਾਗਮ ਦੌਰਾਨ ਮਹੰਤ ਰੇਸ਼ਮ ਸਿੰਘ ਸੇਖਵਾਂ ਨਿਰਮਲੇ ਪੰਚਾਇਤੀ ਅਖਾੜਾ ਡੇਰਾ ਧਰਮ ਭੁਜਾ ਪਟਿਆਲਾ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਜਨਰਲ ਸਕੱਤਰ ਸਰਬ-ਭਾਰਤ ਨਿਰਮਲ ਮਹਾਂ-ਮੰਡਲ, ਮਹੰਤ ਬਲਜਿੰਦਰ ਸਿੰਘ ਕਾਉਂਕੇ, ਮਹੰਤ ਚਮਕੌਰ ਸਿੰਘ ਪ੍ਰਧਾਨ ਨਿਰਮਲ ਸਾਧੂ ਸੰਗ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਮਹੰਤ ਨਿਰਵਾਣ ਸ਼ੁੱਧ ਮੁਨੀ ਚੂਹੜਚੱਕ, ਮਹੰਤ ਸ਼ਿਵਰਾਓ ਧਰਮਕੋਟ, ਮਹੰਤ ਸੰਤੋਖ ਸਿੰਘ ਪਾਲਦੀ ਪ੍ਰਧਾਨ ਨਿਰਮਲ ਮਹਾ ਮੰਡਲ, ਮਹੰਤ ਜਥੇਦਾਰ ਜਗਤਾਰ ਸਿੰਘ ਅੰਮ੍ਰਿਤਸਰ, ਮਹੰਤ ਰਜਕ ਮੁਨੀ ਸਮਾਲਸਰ, ਮਹੰਤ ਬਲਵੰਤ ਸਿੰਘ, ਮਹੰਤ ਕਮਲਜੀਤ ਸਿੰਘ ਸ਼ਾਸਤਰੀ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਗਿਆਨੀ ਗੁਰਸ਼ਰਨਜੀਤ ਸਿੰਘ, ਮਹੰਤ ਸੁਰਿੰਦਰਪਾਲ ਸਿੰਘ ਹਰੀਕੇ, ਮਹੰਤ ਬਿਕਰਮਜੀਤ ਸਿੰਘ, ਮਹੰਤ ਪ੍ਰੀਤਮ ਸਿੰਘ ਬਾੜੀਆਂ ਕਲਾਂ, ਮਹੰਤ ਅਮਨਦੀਪ ਸਿੰਘ ਉਗੋ, ਮਹੰਤ ਕਰਮਜੀਤ ਸਿੰਘ ਬੱਧਨੀ, ਗਿਆਨੀ ਗੁਰਸ਼ਰਨਜੀਤ ਸਿੰਘ ਸੇਖਵਾਂ, ਮਹੰਤ ਇੰਦਰਜੀਤ ਸਿੰਘ ਸੁਖਪੁਰਾ ਮੋੜ, ਮਹੰਤ ਗੁਰਪ੍ਰੀਤ ਸਿੰਘ ਕੈਲਪੁਰ, ਵੈਦ ਮਾਨ ਦਾਸ ਜਗਰਾਉਂ, ਮਹੰਤ ਦੇਵ ਦਾਸ ਕਲਿਆਣ, ਸੰਤ ਗੁਰਜੰਟ ਦਾਸ ਕੋਠਾ ਗੁਰੂ, ਮਹੰਤ ਯਾਦਵਿੰਦਰ ਸਿੰਘ ਚੰਨਣਵਾਲ, ਮਹੰਤ ਭੁਪਿੰਦਰ ਸਿੰਘ ਕੋਟਭਾਈ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ, ਮਹੰਤ ਜਗਰੂਪ ਸਿੰਘ ਬੁਗਰਾ, ਮਹੰਤ ਦਰਸ਼ਨ ਸਿੰਘ ਨੈਣੇਵਾਲ, ਜਥੇਦਾਰ ਭਾਈ ਰਣਜੀਤ ਸਿੰਘ ਚੁੱਪਕੀਤੀ, ਜਥੇਦਾਰ ਭਾਈ ਗੁਰਸੇਵਕ ਸਿੰਘ ਮੋਗਾ ਅਤੇ ਹੋਰ ਅਨੇਕਾਂ ਸੰਤਾਂ-ਮਹਾਂਪੁਰਸ਼ਾਂ, ਦੇਸ-ਵਿਦੇਸ਼, ਇਲਾਕਾ ਤੇ ਨਗਰ ਵਾਸੀ ਸੰਗਤਾਂ ਨੇ ਹਾਜ਼ਰੀਆਂ ਲਗਵਾਈਆਂ।

Ad Position 22
No active advertisement
ਪਿਛਲੀ ਖ਼ਬਰ ਰਾਮ ਚਰਨ ਤੇ ਉਪਾਸਨਾ ਦੇ ਘਰ ਲਿਆ ਜੁੜਵਾ ਬੱਚਿਆਂ ਨੇ ਜਨਮ <br/> ਅਗਲੀ ਖ਼ਬਰ ਇੰਡੀਆ ਐਗਰੀ ਐਕਸਪੋ 50 ਹਜ਼ਾਰ ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਨਾਲ ਸਫ਼ਲਤਾਪੂਰਵਕ ਸਮਾਪਤ
Ad Position 24