27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰਾਮ ਚਰਨ ਤੇ ਉਪਾਸਨਾ ਦੇ ਘਰ ਲਿਆ ਜੁੜਵਾ ਬੱਚਿਆਂ ਨੇ ਜਨਮ <br/>

Ad Position 21
No active advertisement
ਅਜੀਤ ਡੈਸਕ 02-02-2026
ਮੁੰਬਈ, 1 ਫਰਵਰੀ (ਇੰਟ.)-ਦੱਖਣ ਸੁਪਰਸਟਾਰ ਰਾਮ ਚਰਨ ਦੂਜੀ ਵਾਰ ਪਿਤਾ ਬਣੇ ਹਨ | ਉਨ੍ਹਾਂ ਦੀ ਪਤਨੀ ਉਪਾਸਨਾ ਨੇ 31 ਜਨਵਰੀ ਨੂੰ ਹੈਦਰਾਬਾਦ ਦੇ ਅਪੋਲੋ ਹਸਪਤਾਲ 'ਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ | ਰਾਮ ਚਰਨ ਦੇ ਪਿਤਾ ਚਿਰੰਜੀਵੀ ਨੇ ਇਹ ਖ਼ਬਰ ਸੁਣਾਉਂਦੇ ਹੋਏ ਕਿਹਾ ਕਿ ਬੱਚੇ ਤੇ ਮਾਂ ਦੋਵੇਂ ਠੀਕ ਹਨ | ਖੁਸ਼ਖਬਰੀ ਮਿਲਣ ਤੋਂ ਬਾਅਦ, ਰਾਮ ਚਰਨ ਆਪਣੀ ਧੀ ਨਾਲ ਅਪੋਲੋ ਹਸਪਤਾਲ ਪਹੁੰਚੇ | ਰਾਮ ਚਰਨ ਦੇ ਪਿਤਾ ਚਿਰੰਜੀਵੀ ਨੇ ਆਪਣੇ ਅਧਿਕਾਰਤ ਐਕਸ ਅਕਾਊਾਟ 'ਤੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ | ਰਾਮ ਚਰਨ ਨੇ 2012 'ਚ ਉਪਾਸਨਾ ਕੋਨੀਡੇਲਾ ਨਾਲ ਵਿਆਹ ਕੀਤਾ | ਉਪਾਸਨਾ ਅਪੋਲੋ ਚੈਰਿਟੀਜ਼ ਦੀ ਉਪ ਪ੍ਰਧਾਨ ਤੇ ਬੀ ਪਾਜ਼ੀਟਿਵ ਮੈਗਜ਼ੀਨ ਦੀ ਮੁੱਖ ਸੰਪਾਦਕ ਹੈ | ਉਹ ਭਾਰਤ ਦੇ ਪਹਿਲੇ ਕਾਰਪੋਰੇਟ ਹਸਪਤਾਲ, ਅਪੋਲੋ ਹਸਪਤਾਲਾਂ ਦੇ ਸੰਸਥਾਪਕ ਤੇ ਕਾਰਜਕਾਰੀ ਚੇਅਰਮੈਨ ਪ੍ਰਤਾਪ ਸੀ. ਰੈਡੀ ਦੀ ਪੋਤੀ ਹੈ |

Ad Position 22
No active advertisement
ਪਿਛਲੀ ਖ਼ਬਰ ਬਲੋਚਿਸਤਾਨ 'ਚ ਹਾਲਾਤ ਤਣਾਅਪੂਰਨ ਬੀ. ਐੱਲ. ਏ. ਵਲੋਂ 84 ਪਾਕਿ ਫ਼ੌਜੀ ਹਲਾਕ <br/> ਅਗਲੀ ਖ਼ਬਰ ਨਿਰਮਲ ਆਸ਼ਰਮ ਡੇਰਾ ਸਮਾਧਾਂ ਅਜੀਤਵਾਲ ਵਿਖੇ 7 ਦਿਨਾ ਧਾਰਮਿਕ ਸਮਾਗਮ ਸਮਾਪਤ
Ad Position 24