ਬਰਤਾਨੀਆ ਦੇ ਪ੍ਰਮੁੱਖ ਖੀਰਾ ਬ੍ਰਾਂਡ ਨੂੰ ਭਾਰਤੀ ਮੂਲ ਦੇ ਕਾਰੋਬਾਰੀ ਨੇ ਆਪਣੇ ਪੋਰਟਫੋਲੀਓ ’ਚ ਕੀਤਾ ਸ਼ਾਮਿਲ
ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ ਮੈਨੇਜਿੰਗ ਡਾਇਰੈਕਟਰ ਚੰਦਰੇਸ਼ ਪਟੇਲ ਦੀ ਅਗਵਾਈ ਵਾਲੀ ਵਿਸ਼ੇਸ਼ ਖਾਣ-ਪੀਣ ਦੀਆਂ ਵਸਤਾਂ ਦੀ ਆਯਾਤ ਅਤੇ ਵੰਡ ਕਰਨ ਵਾਲੀ ਕੰਪਨੀ ਨੇ ਬਰਤਾਨੀਆ ਦੇ ਪ੍ਰਮੁੱਖ ਘੇਰਕਿਨ ਬ੍ਰਾਂਡ ‘ਮਿਸਿਜ਼ ਐਲਸਵੁੱਡ’ ਨੂੰ ਆਪਣੇ ਪੋਰਟਫੋਲੀਓ ਵਿੱਚ ਸ਼ਾਮਿਲ ਕਰਦਿਆਂ ਖੀਰੇ ਅਤੇ ਇਸ ਤੋਂ ਤਿਆਰ ਵੱਖ-ਵੱਖ ਉਤਪਾਦਾਂ ਨੂੰ ਹੋਰ ਲੋਕਪ੍ਰਿਯ ਬਣਾਉਣ ਵੱਲ ਕਦਮ ਵਧਾਇਆ ਹੈ। ਲੰਡਨ ਦੀ ਮਸ਼ਹੂਰ ‘ਦ ਘੇਰਕਿਨ’ ਇਮਾਰਤ ਵਿਚ ਹਾਲ ਹੀ ਦੌਰਾਨ ਕਰਵਾਏ ਗਏ ਇਕ ਸਮਾਗਮ ਵਿਚ ਕੰਪਨੀ ਵਲੋਂ ‘ਮਿਸਿਜ਼ ਐਲਸਵੁੱਡ’ ਬ੍ਰਾਂਡ ਦੇ ਵੱਖ-ਵੱਖ ਕਿਸਮਾਂ ਅਤੇ ਸੁਆਦਾਂ ਵਾਲੇ ਘੇਰਕਿਨ ਉਤਪਾਦ ਪੇਸ਼ ਕੀਤੇ ਗਏ।
ਲੰਡਨ, 26 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ ਮੈਨੇਜਿੰਗ ਡਾਇਰੈਕਟਰ ਚੰਦਰੇਸ਼ ਪਟੇਲ ਦੀ ਅਗਵਾਈ ਵਾਲੀ ਵਿਸ਼ੇਸ਼ ਖਾਣ-ਪੀਣ ਦੀਆਂ ਵਸਤਾਂ ਦੀ ਆਯਾਤ ਅਤੇ ਵੰਡ ਕਰਨ ਵਾਲੀ ਕੰਪਨੀ ਨੇ ਬਰਤਾਨੀਆ ਦੇ ਪ੍ਰਮੁੱਖ ਘੇਰਕਿਨ ਬ੍ਰਾਂਡ ‘ਮਿਸਿਜ਼ ਐਲਸਵੁੱਡ’ ਨੂੰ ਆਪਣੇ ਪੋਰਟਫੋਲੀਓ ਵਿੱਚ ਸ਼ਾਮਿਲ ਕਰਦਿਆਂ ਖੀਰੇ ਅਤੇ ਇਸ ਤੋਂ ਤਿਆਰ ਵੱਖ-ਵੱਖ ਉਤਪਾਦਾਂ ਨੂੰ ਹੋਰ ਲੋਕਪ੍ਰਿਯ ਬਣਾਉਣ ਵੱਲ ਕਦਮ ਵਧਾਇਆ ਹੈ।ਲੰਡਨ ਦੀ ਮਸ਼ਹੂਰ ‘ਦ ਘੇਰਕਿਨ’ ਇਮਾਰਤ ਵਿਚ ਹਾਲ ਹੀ ਦੌਰਾਨ ਕਰਵਾਏ ਗਏ ਇਕ ਸਮਾਗਮ ਵਿਚ ਕੰਪਨੀ ਵਲੋਂ ‘ਮਿਸਿਜ਼ ਐਲਸਵੁੱਡ’ ਬ੍ਰਾਂਡ ਦੇ ਵੱਖ-ਵੱਖ ਕਿਸਮਾਂ ਅਤੇ ਸੁਆਦਾਂ ਵਾਲੇ ਘੇਰਕਿਨ ਉਤਪਾਦ ਪੇਸ਼ ਕੀਤੇ ਗਏ। ਇਸ ਅੰਗਰੇਜ਼ੀ ਬ੍ਰਾਂਡ ਦਾ ਇਤਿਹਾਸ 1947 ਵਿਚ ਸ਼ੁਰੂ ਹੋਏ ਇਕ ਛੋਟੇ ਬੁਟੀਕ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਸਮੇਂ ਦੇ ਨਾਲ ਇਸ ਨੇ ਬਰਤਾਨੀਆ ਦੇ ਘੇਰਕਿਨ ਬਾਜ਼ਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ।ਕੰਪਨੀ ਦਾ ਕਹਿਣਾ ਹੈ ਕਿ ਹੁਣ ਉਸਦਾ ਧਿਆਨ ਬ੍ਰਾਂਡ ਦੀਆਂ ਲੰਮੇ ਸਮੇਂ ਤੋਂ ਸੰਭਾਲ ਕੇ ਰੱਖੀਆਂ ਗਈਆਂ ‘ਗੁਪਤ ਰੈਸਪੀਆਂ’ ਦੇ ਵਿਲੱਖਣ ਸੁਆਦਾਂ ਨੂੰ ਹੋਰ ਵੱਡੇ ਗਾਹਕ ਵਰਗ ਤੱਕ ਪਹੁੰਚਾਉਣ ’ਤੇ ਕੇਂਦਰਿਤ ਹੈ।ਚੰਦਰੇਸ਼ ਪਟੇਲ ਦੀ ਅਗਵਾਈ ਹੇਠ ਕੰਪਨੀ ਖੀਰੇ ਨੂੰ ਸਿਰਫ਼ ਤਾਜ਼ੀ ਸਬਜ਼ੀ ਵਜੋਂ ਹੀ ਨਹੀਂ, ਸਗੋਂ ਘੇਰਕਿਨ ਅਤੇ ਹੋਰ ਵੱਖ-ਵੱਖ ਰੂਪਾਂ ਵਿਚ ਬਰਤਾਨਵੀ ਖਪਤਕਾਰਾਂ ਵਿਚ ਹੋਰ ਪ੍ਰਚਲਿਤ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।