26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਕੂਲ ਆਫ਼ ਮੈਡੀਸਨ ਨੇ ਵਿਦਿਆਰਥੀਆਂ ਨੂੰ ਨਸਲੀ ਆਧਾਰ ’ਤੇ ਦਾਖਲੇ ਦਿੱਤੇ-ਨਿਆਂ ਵਿਭਾਗ

ਸੈਕਰਾਮੈਂਟੋ, 26 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਪਾਇਆ ਹੈ ਕਿ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸੈਨ ਫਰਾਂਸਿਸਕੋ (ਯੂ. ਸੀ.

Ad Position 21
No active advertisement
ਅਜੀਤ ਡੈਸਕ 27-09-2026
ਸੈਕਰਾਮੈਂਟੋ, 26 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕੀ ਨਿਆਂ ਵਿਭਾਗ ਨੇ ਕਿਹਾ ਹੈ ਕਿ ਉਸ ਨੇ ਪਾਇਆ ਹੈ ਕਿ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਸੈਨ ਫਰਾਂਸਿਸਕੋ (ਯੂ.ਸੀ.ਐਸ.ਐਫ.) ਦੇ ਸਕੂਲ ਆਫ਼ ਮੈਡੀਸਨ ਨੇ 2023-2025 ਦੇ ਸੈਸ਼ਨਾਂ ਲਈ ਦਾਖਲਿਆਂ ਵਿਚ ਨਸਲ ਦੇ ਆਧਾਰ ’ਤੇ ਵਿਤਕਰਾ ਕੀਤਾ ਹੈ| ਵਿਭਾਗ ਅਨੁਸਾਰ ਅਜਿਹਾ ਕਰਕੇ ਸਿਵਲ ਰਾਈਟਸ ਐਕਟ 1964 ਦੇ ਟਾਈਟਲ -6 ਅਤੇ 2023 ਦੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਹੈ| ਸਹਾਇਕ ਅਟਾਰਨੀ ਜਨਰਲ ਹਰਮੀਤ ਢਿੱਲੋਂ ਨੇ ਕਿਹਾ ਕਿ ਡਾਕਟਰ ਬਣਨ ਦੇ ਚਾਹਵਾਨਾਂ ਨੂੰ ਉਨਾਂ ਦੀਆਂ ਯੋਗਤਾਵਾਂ ਦੇ ਆਧਾਰ ’ਤੇ ਦਾਖਲਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਸੰਘੀ ਫੰਡ ਪ੍ਰਾਪਤ ਮੈਡੀਕਲ ਸਕੂਲ ਨਸਲ ਦੇ ਆਧਾਰ ’ਤੇ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕਦੇ| ਵਿਭਾਗ ਨੇ ਕਿਹਾ ਕਿ ਦਾਖਲਾ ਪ੍ਰਕਿਰਿਆਵਾਂ ਦੌਰਾਨ ਸਟੂਡੈਂਟਸ ਫਾਰ ਫੇਅਰ ਐਡਮਿਸ਼ਨਜ਼ ਬਨਾਮ ਹਾਰਵਰਡ ਕੇਸ ਵਿਚ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਵੀ ਉਲੰਘਣਾ ਕੀਤੀ ਹੈ, ਜਿਸ ਨੇ ਉੱਚ ਸਿੱਖਿਆ ਵਿਚ ਨਸਲੀ ਵਿਤਕਰੇ ’ਤੇ ਪਾਬੰਦੀ ਲਗਾਈ ਸੀ| ਯੂ ਸੀ ਐਸ ਐਫ ਦੀ ਦਾਖਲਾ ਪ੍ਰਕਿਰਿਆ ਦੇ ਤਿੰਨ ਪੜਾਅ ਹਨ: ਮੁੱਢਲੀ ਅਰਜ਼ੀ, ਸੈਕੰਡਰੀ ਅਰਜ਼ੀ ਅਤੇ ਇੰਟਰਵਿਊ| ਮੁੱਢਲੀ ਅਤੇ ਸੈਕੰਡਰੀ ਦੋਵਾਂ ਅਰਜ਼ੀਆਂ ਵਿਚ ਨਸਲ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਸ ’ਤੇ ਚਰਚਾ ਕੀਤੀ ਜਾਂਦੀ ਹੈ| ਨਿਆਂ ਵਿਭਾਗ ਦਾ ਦਾਅਵਾ ਹੈ ਕਿ ਇਸ ਜਾਣਕਾਰੀ ਦੀ ਵਰਤੋਂ ਇਹ ਤੈਅ ਕਰਨ ਲਈ ਕੀਤੀ ਗਈ ਸੀ ਕਿ ਕਿਹੜੇ ਬਿਨੈਕਾਰ ਪ੍ਰਕਿਰਿਆ ਵਿੱਚ ਅੱਗੇ ਵਧਣਗੇ ਅਤੇ ਅੰਤ ਵਿੱਚ ਕਿਸ ਨੂੰ ਦਾਖਲਾ ਮਿਲੇਗਾ| ਸੈਕੰਡਰੀ ਅਰਜ਼ੀ ਦੇਣ ਵਾਲਿਆਂ ਵਿੱਚੋਂ 10% ਤੋਂ ਵੀ ਘੱਟ ਉਮੀਦਵਾਰ ਇੰਟਰਵਿਊ ਤੱਕ ਪਹੁੰਚਦੇ ਹਨ| ਵਿਭਾਗ ਅਨੁਸਾਰ, ਗੋਰੇ ਅਤੇ ਏਸ਼ੀਆਈ ਬਿਨੈਕਾਰਾਂ ਦੇ ਮੁਕਾਬਲੇ ਕਾਲੇ ਅਤੇ ਹਿਸਪੈਨਿਕ ਬਿਨੈਕਾਰਾਂ ਨੂੰ ਇੰਟਰਵਿਊ ਲਈ ਵੱਧ ਦਰ ’ਤੇ ਬੁਲਾਇਆ ਗਿਆ ਸੀ, ਭਾਵੇਂ ਕਿ ਉਨਾਂ ਦੇ ਮੈਡੀਕਲ ਕਾਲਜ ਦਾਖਲ ਟੈਸਟ ਵਿਚ ਸਕੋਰ ਅਤੇ ਅੰਡਰ-ਗ੍ਰੈਜੂਏਟ ਗਰੇਡ ਅੰਕ ਔਸਤ ਘੱਟ ਸਨ| ਨਿਆਂ ਵਿਭਾਗ ਨੇ ਦੋਸ਼ ਲਾਇਆ ਕਿ 2023 ਤੋਂ 2025 ਦੌਰਾਨ ਯੂ.ਸੀ.ਐਸ.ਐਫ. ਨੇ ਅਜਿਹੇ ਕਾਲੇ ਅਤੇ ਹਿਸਪੈਨਿਕ ਬਿਨੈਕਾਰਾਂ ਨੂੰ ਵੀ ਦਾਖਲਾ ਦਿੱਤਾ, ਜਿਨਾਂ ਦਾ ਅਕਾਦਮਿਕ ਪ੍ਰਦਰਸ਼ਨ ਔਸਤ ਰੱਦ ਕੀਤੇ ਗਏ ਗੋਰੇ ਅਤੇ ਏਸ਼ਿਆਈ ਬਿਨੈਕਾਰਾਂ ਨਾਲੋਂ ਵੀ ਘੱਟ ਸੀ|
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਵਿਭਾਗ ਵਲੋਂ ਵੀਜ਼ਾ ਧੋਖਾਧੜੀ ਸ਼ਿਕਾਇਤਾਂ ਲਈ ਆਨਲਾਈਨ ਪੋਰਟਲ ਸ਼ੁਰੂ ਅਗਲੀ ਖ਼ਬਰ ਨੇਵਾਡਾ ਵਿਚ ਗੈਰ-ਨਾਗਰਿਕ ਦੱਸੇ 185 ਵੋਟਰ ਨਿਕਲੇ ਅਮਰੀਕੀ ਨਾਗਰਿਕ
Ad Position 24