27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਲੋਚਿਸਤਾਨ 'ਚ ਹਾਲਾਤ ਤਣਾਅਪੂਰਨ ਬੀ. ਐੱਲ. ਏ. ਵਲੋਂ 84 ਪਾਕਿ ਫ਼ੌਜੀ ਹਲਾਕ <br/>

Ad Position 21
No active advertisement
ਅਜੀਤ ਡੈਸਕ 02-02-2026
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਤੇ ਵਿਦਰੋਹੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ.ਐੱਲ.ਏ.) ਵਿਚਕਾਰ ਭਿਆਨਕ ਲੜਾਈ ਲਗਾਤਾਰ ਜਾਰੀ ਹੈ | ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੂਬਾ ਬਲੋਚਿਸਤਾਨ ਦੇ ਕਈ ਸ਼ਹਿਰਾਂ 'ਚ ਬਲੋਚ ਵਿਦਰੋਹੀਆਂ 'ਤੇ ਹਮਲੇ ਕਰਕੇ ਤਿੰਨ ਆਤਮਘਾਤੀ ਹਮਲਾਵਰਾਂ ਸਮੇਤ 92 ਅੱਤਵਾਦੀਆਂ ਨੂੰ ਮਾਰੇ ਜਾਣ ਦਾ ਦਾਅਵਾ ਕੀਤਾ ਹੈ | ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਅਨੁਸਾਰ ਹਮਲਿਆਂ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਕੁੱਲ ਗਿਣਤੀ 133 ਤੱਕ ਪਹੁੰਚ ਗਈ ਹੈ | ਹਮਲਿਆਂ 'ਚ 15 ਸੁਰੱਖਿਆ ਕਰਮਚਾਰੀ ਤੇ 18 ਹੋਰ ਨਾਗਰਿਕ ਵੀ ਮਾਰੇ ਗਏ ਹਨ | ਦੂਜੇ ਪਾਸੇ, ਬੀ. ਐੱਲ.ਏ. ਨੇ ਤਸਵੀਰਾਂ ਤੇ ਵੀਡੀਓਜ਼ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਬਲੋਚਿਸਤਾਨ 'ਚ ਆਪ੍ਰੇਸ਼ਨ ਹੀਰੋਫ਼ ਦੇ ਦੂਜੇ ਪੜਾਅ 'ਚ 84 ਪਾਕਿਸਤਾਨੀ ਫ਼ੌਜੀਆਂ ਨੂੰ ਮਾਰਿਆ ਤੇ ਫ਼ੌਜੀ ਕੈਂਪਾਂ 'ਤੇ ਵੀ ਕਬਜ਼ਾ ਕੀਤਾ | ਬੀ.ਐੱਲ.ਏ. ਦੇ ਬੁਲਾਰੇ ਜਿਆਂਦ ਬਲੋਚ ਨੇ ਕਿਹਾ ਕਿ ਸੰਗਠਨ ਨੇ ਨੋਸ਼ਕੀ, ਗਵਾਦਰ ਅਤੇ ਪੰਜਗੁਰ ਦੀਆਂ ਕਈ ਚੌਕੀਆਂ ਅਤੇ ਪਾਕਿਸਤਾਨੀ ਸਰਕਾਰੀ ਜਾਇਦਾਦ 'ਤੇ ਕਬਜ਼ਾ ਕਰ ਲਿਆ ਹੈ | ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਗਵਾਦਰ ਸ਼ਹਿਰ 'ਚ ਬਲੋਚ ਵਿਦਰੋਹੀਆਂ ਨੇ ਬਲੋਚਿਸਤਾਨ ਦੇ ਵਸਨੀਕ ਮਜ਼ਦੂਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਅਤੇ 11 ਲੋਕਾਂ ਨੂੰ ਮਾਰ ਦਿੱਤਾ | ਬੀ.ਐਲ.ਏ. ਨੇ ਕਿਹਾ ਕਿ ਉਕਤ ਮਜ਼ਦੂਰ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ 'ਚ ਮਾਰੇ ਗਏ |
ਹਮਲੇ ਦੇ ਭਾਰਤ 'ਤੇ ਲਗਾਏ ਦੋਸ਼
ਰਾਜਧਾਨੀ ਕੋਇਟਾ 'ਚ ਇਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰੀ ਮੋਹਸਿਨ ਨਕਵੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਬਲੋਚਿਸਤਾਨ 'ਚ ਫ਼ੌਜ 'ਤੇ ਹਮਲਿਆਂ ਦੀ ਕਾਰਵਾਈ ਭਾਰਤ ਦੇ ਇਸ਼ਾਰੇ 'ਤੇ ਕੀਤੀ ਜਾ ਰਹੀ ਹੈ | ਇਸ ਦੌਰਾਨ ਮੁੱਖ ਮੰਤਰੀ ਬੁਗਤੀ ਨੇ ਦਾਅਵਾ ਕੀਤਾ ਕਿ ਕਾਰਵਾਈ ਪੂਰੀ ਹੋ ਗਈ ਹੈ, ਹਾਲਾਂਕਿ ਅੰਤਿਮ ਵੇਰਵਿਆਂ ਦੀ ਅਜੇ ਉਡੀਕ ਹੈ |

Ad Position 22
No active advertisement
ਪਿਛਲੀ ਖ਼ਬਰ -ਅੰਡਰ-19 ਵਿਸ਼ਵ ਕੱਪ- ਭਾਰਤ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ ਅਗਲੀ ਖ਼ਬਰ ਰਾਮ ਚਰਨ ਤੇ ਉਪਾਸਨਾ ਦੇ ਘਰ ਲਿਆ ਜੁੜਵਾ ਬੱਚਿਆਂ ਨੇ ਜਨਮ <br/>
Ad Position 24