27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

-ਅੰਡਰ-19 ਵਿਸ਼ਵ ਕੱਪ- ਭਾਰਤ ਨੇ ਸੈਮੀਫਾਈਨਲ 'ਚ ਬਣਾਈ ਜਗ੍ਹਾ

Ad Position 21
No active advertisement
ਅਜੀਤ ਡੈਸਕ 02-02-2026

ਬੁਲਾਵਾਯੋ (ਜ਼ਿੰਬਾਬਵੇ), 1 ਫਰਵਰੀ (ਪੀ.ਟੀ.ਆਈ.)-ਭਾਰਤ ਨੇ ਅੰਡਰ-19 ਵਿਸ਼ਵ ਕੱਪ ਦੇ ਸੁਪਰ ਸਿਕਸ ਮੈਚ 'ਚ ਐਤਵਾਰ ਨੂੰ ਪਾਕਿਸਤਾਨ ਨੂੰ 58 ਦੌੜਾਂ ਨਾਲ ਹਰਾਇਆ | ਇਸ ਜਿੱਤ ਨਾਲ ਭਾਰਤ ਨੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ | ਇਹ ਟੂਰਨਾਮੈਂਟ 'ਚ ਭਾਰਤ ਦਾ 6ਵਾਂ ਮੌਕਾ ਹੈ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 49.5 ਓਵਰਾਂ 'ਚ 252 ਦÏੜਾਂ ਬਣਾਈਆਂ | ਜਵਾਬ 'ਚ ਪਾਕਿਸਤਾਨ 46.2 ਓਵਰਾਂ 'ਚ ਸਿਰਫ਼ 194 ਦÏੜਾਂ ਹੀ ਬਣਾ ਸਕਿਆ | ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਵੇਗਾ | 253 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪਾਕਿਸਤਾਨ ਦੀ ਸ਼ੁਰੂਆਤ ਮਾੜੀ ਰਹੀ | ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ | ਵੈਭਵ ਸੂਰਿਆਵੰਸ਼ੀ ਤੇ ਆਰੋਨ ਜਾਰਜ ਨੇ ਪਹਿਲੀ ਵਿਕਟ ਲਈ 47 ਦÏੜਾਂ ਜੋੜੀਆਂ | ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਵੈਭਵ ਸੂਰਿਆਵੰਸ਼ੀ 30 ਦÏੜਾਂ ਬਣਾ ਕੇ ਆਊਟ ਹੋ ਗਏ | ਕਪਤਾਨ ਆਯੁਸ਼ ਮਹਾਤਰੇ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੇ | ਆਰੋਨ ਜਾਰਜ ਨੇ 25 ਗੇਂਦਾਂ 'ਤੇ 16 ਦÏੜਾਂ ਬਣਾਈਆਂ | ਵਿਹਾਨ 43 ਗੇਂਦਾਂ 'ਤੇ 21 ਦÏੜਾਂ ਬਣਾ ਕੇ ਆਊਟ ਹੋਇਆ | ਅਭਿਗਿਆਨ ਕੁੰਡੂ 27 ਗੇਂਦਾਂ 'ਤੇ ਸਿਰਫ਼ 16 ਦÏੜਾਂ ਹੀ ਬਣਾ ਸਕਿਆ | ਵੇਦਾਂਤ ਤਿ੍ਵੇਦੀ ਨੇ 98 ਗੇਂਦਾਂ 'ਤੇ 68 ਦÏੜਾਂ ਦੀ ਜ਼ਬਰਦਸਤ ਪਾਰੀ ਖੇਡੀ | ਅੰਬਰੀਸ਼ ਨੇ 29 ਦÏੜਾਂ ਦਾ ਯੋਗਦਾਨ ਪਾਇਆ | ਖਿਲਾਨ ਨੇ 15 ਗੇਂਦਾਂ 'ਤੇ 21 ਦÏੜਾਂ ਬਣਾਈਆਂ |

Ad Position 22
No active advertisement
ਪਿਛਲੀ ਖ਼ਬਰ ਰੋਹਿਤ ਸ਼ੈਟੀ ਦੇ ਘਰ 'ਤੇ ਹੋਈ ਗੋਲੀਬਾਰੀ 5 ਸ਼ੱਕੀ ਹਿਰਾਸਤ 'ਚ ਲਏ ਅਗਲੀ ਖ਼ਬਰ ਬਲੋਚਿਸਤਾਨ 'ਚ ਹਾਲਾਤ ਤਣਾਅਪੂਰਨ ਬੀ. ਐੱਲ. ਏ. ਵਲੋਂ 84 ਪਾਕਿ ਫ਼ੌਜੀ ਹਲਾਕ <br/>
Ad Position 24