ਮੁੰਬਈ, 1 ਫਰਵਰੀ (ਪੀ. ਟੀ. ਆਈ.)-ਮੁੰਬਈ ਦੇ ਜੁਹੂ ਇਲਾਕੇ 'ਚ ਫਿਲਮ ਨਿਰਮਾਤਾ ਰੋਹਿਤ ਸ਼ੈਟੀ ਦੇ ਬਹੁ-ਮੰਜ਼ਿਲਾ ਘਰ 'ਤੇ ਬੀਤੀ ਦੇਰ ਰਾਤ ਗੋਲੀਬਾਰੀ ਹੋਈ | ਇਸ ਸੰਬੰਧ 'ਚ ਪੁਲਿਸ ਨੇ 5 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਤੇ ਮੁੱਢਲੀ ਜਾਂਚ 'ਚ ਬਾਬਾ ਸਿੱਦੀਕੀ ਕਤਲ ਕੇਸ ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਗਰੋਹ ਦੇ ਮੈਂਬਰ ਸ਼ੁਭਮ ਲੋਂਕਰ ਨਾਲ ਉਨ੍ਹਾਂ ਦੇ ਸਬੰਧਾਂ ਵੱਲ ਇਸ਼ਾਰਾ ਕੀਤਾ ਗਿਆ ਹੈ | ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਬਾਰੀ ਸਮੇਂ ਸ਼ੈਟੀ ਘਰ ਸਨ ਜਾਂ ਨਹੀਂ | ਉਨ੍ਹਾਂ ਕਿਹਾ ਕਿ ਹਮਲਾਵਰਾਂ ਨੇ 9 ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਰਾਤ ਦੇ 12:45 ਵਜੇ ਦੇ ਕਰੀਬ ਗੋਲੀਬਾਰੀ ਕੀਤੀ | ਅਧਿਕਾਰੀ ਨੇ ਕਿਹਾ ਕਿ ਘੱਟੋ-ਘੱਟ 5 ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ 'ਚੋਂ ਇਕ ਇਮਾਰਤ 'ਚ ਸਥਿਤ ਜਿਮ ਦੇ ਸ਼ੀਸ਼ੇ 'ਚ ਲੱਗੀ | ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਇਮਾਰਤ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ | ਖੇਤਰੀ ਪੁਲਿਸ ਤੇ ਅਪਰਾਧ ਸ਼ਾਖਾ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ | ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਤੇ ਘਟਨਾਵਾਂ ਦੇ ਕ੍ਰਮ ਦਾ ਪਤਾ ਲਗਾਉਣ ਲਈ ਇਮਾਰਤ ਦੇ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ | ਪੁਲਿਸ ਨੇ ਭਾਰਤੀ ਦੰਡਾਵਲੀ ਤੇ ਹਥਿਆਰ ਐਕਟ ਦੀਆਂ ਧਾਰਾਵਾਂ ਤਹਿਤ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੁਣੇ ਪੁਲਿਸ ਨੇ ਫਿਲਮ ਨਿਰਮਾਤਾ ਰੋਹਿਤ ਸ਼ੈਟੀ ਦੇ ਮੁੰਬਈ 'ਚ ਘਰ 'ਤੇ ਹੋਈ ਗੋਲੀਬਾਰੀ ਦੇ ਸੰਬੰਧ 'ਚ 5 ਲੋਕਾਂ ਨੂੰ ਵੀ ਹਿਰਾਸਤ 'ਚ ਲਿਆ ਹੈ | ਹਿਰਾਸਤ 'ਚ ਲਏ ਗਏ ਸ਼ੱਕੀਆਂ ਦੀ ਪਛਾਣ ਅਮਨ ਮਾਰੋਟੇ (27) ਅਤੇ ਆਦਿਤਿਆ ਗਾਇਕੀ (19) ਵਜੋਂ ਹੋਈ ਹੈ, ਦੋਵੇਂ ਕਰਨਵੇ ਨਗਰ ਦੇ ਰਹਿਣ ਵਾਲੇ ਹਨ; ਸਿਧਾਰਥ ਯੇਨਪੁਰੇ (20), ਸਮਰਥ ਪੋਮਾਜੀ (18) ਅਤੇ ਸਵਪਨਿਲ ਸਾਕਤ