26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਕੁਐਸ਼ ਮਿਕਸਡ ਡਬਲਜ਼ : ਜੋਸ਼ਨਾ ਅਤੇ ਵੇਲਾਵਨ ਨੇ ਕਾਂਸੀ ਦਾ ਤਗਮਾ ਜਿੱਤਿਆ

ਨਾਗੋਆ, 26 ਸਤੰਬਰ (ਏਜੰਸੀ)-ਭਾਰਤ ਦੀ ਜੋਸ਼ਨਾ ਚਿਨੱਪਾ ਅਤੇ ਵੇਲਾਵਨ ਸੇਂਥਿਲਕੁਮਾਰ ਨੂੰ ਸਕੁਐਸ਼ ਮਿਕਸਡ ਡਬਲਜ਼ ’ਚ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਨੂੰ ਸੈਮੀਫਾਈਨਲ ਵਿਚ ਹਾਂਗਕਾਂਗ ਦੇ ਲੀ ਕਾ ਯੀ ਅਤੇ ਟਾਂਗ ਮਿੰਗ ਹੋਂਗ ਤੋਂ 1-2 (10-11, 11-2, 10-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਮੈਚ ਦੌਰਾਨ ਜੋਸ਼ਨਾ ਚਿਨੱਪਾ ਅਤੇ ਵੇਲਾਵਨ ਸੈਂਥਿਲਕੁਮਾਰ। 27-09-2026
ਨਾਗੋਆ, 26 ਸਤੰਬਰ (ਏਜੰਸੀ)-ਭਾਰਤ ਦੀ ਜੋਸ਼ਨਾ ਚਿਨੱਪਾ ਅਤੇ ਵੇਲਾਵਨ ਸੇਂਥਿਲਕੁਮਾਰ ਨੂੰ ਸਕੁਐਸ਼ ਮਿਕਸਡ ਡਬਲਜ਼ ’ਚ ਕਾਂਸੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਨੂੰ ਸੈਮੀਫਾਈਨਲ ਵਿਚ ਹਾਂਗਕਾਂਗ ਦੇ ਲੀ ਕਾ ਯੀ ਅਤੇ ਟਾਂਗ ਮਿੰਗ ਹੋਂਗ ਤੋਂ 1-2 (10-11, 11-2, 10-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।ਭਾਰਤੀ ਜੋੜੀ ਨੇ ਇਕ ਗੇਮ ਪਿੱਛੇ ਚੱਲਣ ਤੋਂ ਬਾਅਦ ਵਾਪਸੀ ਕਰਦਿਆਂ ਫੈਸਲਾਕੁੰਨ ਗੇਮ ਵਿਚ ਤਿੰਨ ਮੈਚ ਪੁਆਇੰਟ ਹਾਸਲ ਕੀਤੇ ਪਰ ਉਹ ਉਹ ਨਿਰਣਾਇਕ ਅੰਕ ਨਹੀਂ ਜਿੱਤ ਸਕੇ, ਜੋ ਉਨ੍ਹਾਂ ਨੂੰ ਸੋਨ ਤਗਮੇ ਦੇ ਮੁਕਾਬਲੇ ਵਿਚ ਪਹੁੰਚਾ ਸਕਦਾ ਸੀ।ਜੋਸ਼ਨਾ ਅਤੇ ਵੇਲਾਵਨ ਨੂੰ ਲੱਗਾ ਕਿ ਉਨ੍ਹਾਂ ਨੇ ਤੀਜੀ ਗੇਮ ਵਿਚ ਫੈਸਲਾਕੁੰਨ ਅੰਕ ਜਿੱਤ ਲਿਆ ਹੈ ਅਤੇ ਉਹ ਖੁਸ਼ੀ ਮਨਾਉਣ ਲੱਗੇ ਪਰ ਜੱਜਾਂ ਨੇ ‘ਲੈਟ’ ਦਾ ਫੈਸਲਾ ਸੁਣਾ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਉਹ ਅੰਕ ਦੁਬਾਰਾ ਖੇਡਣਾ ਪਿਆ। ਭਾਰਤ ਨੇ 2023 ਵਿਚ ਹਾਂਗਜ਼ੂ ਵਿਖੇ ਹੋਈਆਂ ਪਿਛਲੀਆਂ ਏਸ਼ਿਆਈ ਖੇਡਾਂ ਵਿਚ ਇਸ ਵਰਗ ਵਿਚ ਸੋਨ ਤਗਮਾ ਜਿੱਤਿਆ ਸੀ। ਦੀਪਿਕਾ ਪੱਲੀਕਲ ਅਤੇ ਹਰਿੰਦਰ ਪਾਲ ਸੰਧੂ ਨੇ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਦੇ ਮੁਹੰਮਦ ਸਫੀਕ ਕਮਾਲ ਅਤੇ ਆਇਫਾ ਅਜ਼ਮਾਨ ਨੂੰ ਹਰਾਇਆ ਸੀ, ਜਦੋਂਕਿ ਅਭੈ ਸਿੰਘ ਅਤੇ ਅਨਾਹਤ ਸਿੰਘ ਨੇ ਵੀ ਤਿੰਨ ਸਾਲ ਪਹਿਲਾਂ ਕਾਂਸੀ ਦਾ ਤਗਮਾ ਜਿੱਤਿਆ ਸੀ।
Ad Position 22
No active advertisement
ਪਿਛਲੀ ਖ਼ਬਰ ਪ੍ਰਾਚੀ ਨੇ 400 ਮੀਟਰ ਦੌੜ ਵਿਚ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਮੈਰਾਥਨ : ਸਾਵਨ ਬਰਵਾਲ ਨੇ 44 ਸਾਲ ਦਾ ਸੋਕਾ ਕੀਤਾ ਖ਼ਤਮ
Ad Position 24