ਅਹਿਮਦਗੜ੍ਹ/ਕੁੱਪ ਕਲਾਂ, 5 ਫਰਵਰੀ (ਖੇੜਾ, ਝੱਲ)-ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਦਰਜ ਕੁੱਪ-ਰੋਹੀੜੇ ਦੀ 'ਲਹੂ ਭਿੱਜੀ' ਧਰਤੀ ਜਿਥੇ 5 ਫਰਵਰੀ, 1762 ਨੂੰ ਸਿੱਖ ਜਰਨੈਲਾਂ ਦੀ ਅਗਵਾਈ ਹੇਠ ਲਗਭਗ 35 ਹਜ਼ਾਰ ਸਿੱਖਾਂ ਵਲੋਂ ਅਹਿਮਦ ਸ਼ਾਹ ਅਬਦਾਲੀ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਆਪਣੀ ਜਾਨ ਦੀ ਅਹੂਤੀ ਦੇ ਦਿੱਤੀ ਗਈ | ਸ਼ਹੀਦਾਂ ਦੀ ਯਾਦ ਵਿਚ ਬਣੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕੁੱਪ ਰੋਹੀੜਾ ਵੱਡਾ ਘੱਲੂਘਾਰਾ ਦੇ 35000 ਸ਼ਹੀਦ ਸਿੰਘ ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਰੋਹੀੜਾ ਵਿਖੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਵਾਲੇ ਅਤੇ ਬਾਬਾ ਕਿ੍ਪਾਲ ਸਿੰਘ ਕਾਰ ਸੇਵਾ ਭਵਾਨੀਗੜ੍ਹ ਵਾਲਿਆਂ ਦੀ ਸਰਪ੍ਰਸਤੀ ਹੇਠ ਇਸ ਸਮਾਗਮ ਦੌਰਾਨ ਆਖੰਡ ਪਾਠ ਦੀ ਆਰੰਭਤਾ ਕੀਤੀ ਗਈ ਅਤੇ ਪਹਿਲੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਵਿਚਕਾਰਲੇ ਦਿਨ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਥਾ ਵਾਚਕ ਭਾਈ ਅਵਤਾਰ ਸਿੰਘ, ਇੰਟਰਨੈਸ਼ਨਲ ਕਵੀਸ਼ਰੀ ਜਥਾ ਗਿਆਨੀ ਪਰਮਿੰਦਰ ਸਿੰਘ ਅਮੋਲਕ ਅਤੇ ਗੁਰੂ ਨਾਨਕ ਸੇਵਕ ਕੀਰਤਨੀ ਜਥਾ ਅਹਿਮਦਗੜ੍ਹ ਵਾਲਿਆਂ ਨੇ ਹਾਜ਼ਰੀ ਭਰੀ | ਆਖ਼ਰੀ ਦਿਨ ਆਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਈਸ਼ਰ ਪ੍ਰਕਾਸ਼ ਬੇਗੋਵਾਲ ਵਾਲਿਆਂ ਦੇ ਜਥੇ ਵਲੋਂ ਬਾਬਾ ਮਹਿੰਦਰ ਸਿੰਘ ਨੇ ਕੀਰਤਨ ਵਿਖਿਆਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਕਥਾ ਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ ਅਤੇ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਤਿਰਲੋਚਨ ਸਿੰਘ ਭੁਮੱਦੀ ਅਤੇ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਨੇ ਕਥਾ ਵਿਖਿਆਨ ਤੋਂ ਬਾਅਦ ਸਮਾਪਤੀ ਹੋਈ | ਇਸ ਤੋਂ ਇਲਾਵਾ ਰੈਣ ਸਬਾਈ ਨਿਰਵਾਣ ਕੀਰਤਨ ਸ਼ਾਮ ਵੇਲੇ ਹੋਇਆ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੀਬੀ ਸਤਵੰਤ ਕੌਰ ਚੇਅਰਪਰਸਨ ਪੰਥਕ ਕੌਂਸਲ, ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਿੱਖ ਬੁੱਧੀਜੀਵੀ ਮੰਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਸੇਹਕੇ, ਹੱਕ ਸੱਚ ਮਿਸ਼ਨ ਹਲਕਾ ਪਾਇਲ ਦੇ ਸਰਪ੍ਰਸਤ ਜਥੇਦਾਰ ਗੁਰਜੀਵਨ ਸਿੰਘ ਸਰੌਦ, ਅਮਰਿੰਦਰ ਸਿੰਘ ਲਿਬੜਾ, ਅਕਾਲੀ ਦਲ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ, ਬਾਬਾ ਕਾਲਾ ਸਿੰਘ, ਵੱਡਾ ਘੱਲੂਘਾਰਾ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਰੋਹੀੜਾ, ਜਗਵੰਤ ਸਿੰਘ ਜੱਗੀ ਉਪ ਪ੍ਰਧਾਨ, ਸੂਰਤ ਸਿੰਘ ਫ਼ੌਜੀ, ਬਾਬਾ ਨਿਰਮਲ ਸਿੰਘ, ਹੈੱਡ ਗ੍ਰੰਥੀ ਭਾਈ ਦਵਿੰਦਰ ਸਿੰਘ ਫਲੌਡ, ਜਗਦੇਵ ਸਿੰਘ ਘਲੋਟੀ, ਜਸਵਿੰਦਰ ਸਿੰਘ ਕੈਨੇਡਾ, ਇਰਫਾਨ ਰੋਹੀੜਾ, ਤਰਲੋਚਨ ਸਿੰਘ ਖੇੜਾ, ਮਹਿੰਦਰ ਸਿੰਘ ਖੇੜਾ, ਹਰਦੇਵ ਸਿੰਘ ਪੱਪੂ ਕਲਿਆਣ, ਸਰਪੰਚ ਹਰਦੀਪ ਸਿੰਘ ਚੀਮਾ ਬੌੜਹਾਈ, ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਹਰਪ੍ਰੀਤ ਸਿੰਘ ਬੌੜਹਾਈ, ਸਟੇਜ ਸਕੱਤਰ ਬਾਬਾ ਗੁਰਮੇਲ ਸਿੰਘ, ਨੰਬਰਦਾਰ ਬਲਜੀਤ ਸਿੰਘ, ਸੁਖਬੀਰ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਢੱਡੇਵਾੜੀ, ਸੰਤੋਖ ਸਿੰਘ ਕੁੱਪ ਖੁਰਦ, ਰਾਜੂ ਰੋਹੀੜਾ, ਅੰਮਿ੍ਤਪਾਲ ਸਿੰਘ, ਅਮਨਦੀਪ ਸਿੰਘ ਕੈਨੇਡਾ, ਲਖਵੀਰ ਸਿੰਘ ਕੈਨੇਡਾ, ਗੁਲਜ਼ਾਰ ਸਿੰਘ, ਹਰਜੀਤ ਸਿੰਘ ਕੁੱਪ ਖ਼ੁਰਦ, ਜਗਤਾਰ ਸਿੰਘ, ਮਾਸਟਰ ਹਰਭਜਨ ਸਿੰਘ ਟਿੰਬਰਵਾਲ, ਸੁਰਜੀਤ ਸਿੰਘ ਲਹਿਰਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ |
ਵੱਡਾ ਘੱਲੂਘਾਰਾ ਕੁੱਪ ਰੋਹੀੜਾ ਵਿਖੇ 35000 ਸਿੰਘ ਸ਼ਹੀਦਾਂ ਦੀ ਯਾਦ 'ਚ ਸ਼ਹੀਦੀ ਜੋੜ ਮੇਲਾ ਸਮਾਪਤ ਬੀਬੀ ਸਤਵੰਤ ਕੌਰ ਚੇਅਰਪਰਸਨ ਪੰਥਕ ਕੌਂਸਲ ਵਿਸ਼ੇਸ਼ ਤੌਰ 'ਤੇ ਪਹੁੰਚੇ <br/>
ਅਜੀਤ ਡੈਸਕ
06-02-2026