14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗÏਰਵ ਗੋਗੋਈ ਦੇ ਪਰਿਵਾਰ ਤੇ ਬੱਚਿਆਂ ਨੂੰ 'ਪਾਕਿਸਤਾਨ ਲਿੰਕ' ਦੇ ਦੋਸ਼ 'ਚ ਘਸੀਟਣਾ ਮਾੜੀ ਸਿਆਸਤ-ਪਿ੍ਅੰਕਾ <br/>

Ad Position 21
No active advertisement
ਅਜੀਤ ਡੈਸਕ 21-02-2026

ਗੁਹਾਟੀ, 20 ਫਰਵਰੀ (ਪੀ. ਟੀ. ਆਈ.)-ਕਾਂਗਰਸੀ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ ਅੱਜ ਕਿਹਾ ਕਿ ਗੌਰਵ ਗੋਗੋਈ ਅਤੇ ਉਨ੍ਹਾਂ ਦੇ ਪਰਿਵਾਰ ਨੂੰ 'ਪਾਕਿਸਤਾਨ ਿਲੰਕ' ਦੇ ਦੋਸ਼ਾਂ 'ਚ ਘਸੀਟਣਾ ਗਲਤ ਰਾਜਨੀਤੀ ਹੈ | ਉਨ੍ਹਾਂ ਕਿਹਾ ਕਿ ਅਸਾਮ ਦੇ ਮੁੱਖ ਮੰਤਰੀ ਚੋਣਾਂ ਤੋਂ ਪਹਿਲਾਂ ਹੀ ਡਰ ਗਏ ਹਨ | ਇਸ ਲਈ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ | ਉਨ੍ਹਾਂ ਨੂੰ ਨਿੱਜੀ ਦੋਸ਼ਾਂ ਦੀ ਬਜਾਏ ਸੂਬੇ ਦੇ ਵਿਕਾਸ ਬਾਰੇ ਗੱਲ ਕਰਨੀ ਚਾਹੀਦੀ ਹੈ | ਪਿ੍ਅੰਕਾ ਨੇ ਕਿਹਾ ਕਿ ਗੌਰਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਇਹ ਗਲਤ ਸਿਆਸਤ ਹੈ | ਅਸਾਮ ਦੇ ਲੋਕ ਜਾਣਦੇ ਹਨ ਕਿ ਦੂਸਰੇ ਧੜੇ ਦੇ ਲੋਕ ਉਨ੍ਹਾਂ ਤੋਂ ਘਬਰਾਏ ਹੋਏ ਹਨ | ਉਹ ਠੀਕ ਰਸਤੇ 'ਤੇ ਚਲ ਰਹੇ ਹਨ | ਇਹ ਉਨ੍ਹਾਂ ਦੇ ਸਨਮਾਨ ਦੀ ਗੱਲ ਹੈ | ਪਿ੍ਅੰਕਾ ਗਾਂਧੀ ਦਾ ਅੱਜ ਅਸਾਮ ਦੌਰੇ ਦਾ ਦੂਸਰਾ ਦਿਨ ਹੈ | ਅੱਜ ਸਵੇਰੇ ਉਹ ਗੁਹਾਟੀ ਦੇ ਕੋਲ ਸੋਨਾਪੁਰ ਪਹੁੰਚੀ ਅਤੇ ਗਇਕ ਜੁਬੀਨ ਗਰਗ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਦੌਰਾਨ ਪਿ੍ਅੰਕਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੂੰ ਅਸਾਮ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ | ਅਸਾਮ ਦੀ ਨੌਜਵਾਨ ਪੀੜ੍ਹੀ ਨੂੰ ਨੌਕਰੀ ਅਤੇ ਰੁਜ਼ਗਾਰ ਦੀ ਜ਼ਰੂਰਤ ਹੈ |

Ad Position 22
No active advertisement
ਪਿਛਲੀ ਖ਼ਬਰ ਟਰੱਕਾਂ-ਬੱਸਾਂ 'ਤੇ ਪਹਿਲਾਂ ਲਾਗੂ ਹੋਵੇਗੀ ਸੈਟੇਲਾਈਟ ਟੋਲਿੰਗ 20 ਕਿਲੋਮੀਟਰ ਤੱਕ ਮੁਫ਼ਤ ਯਾਤਰਾ ਦਾ ਪ੍ਰਬੰਧ <br/> ਅਗਲੀ ਖ਼ਬਰ -ਅਮਿਤ ਸ਼ਾਹ ਵਿੱਰੁਧ ਮਾਣਹਾਨੀ ਮਾਮਲਾ- ਮੇਰੇ ਖ਼ਿਲਾਫ਼ ਕੇਸ ਸਿਰਫ਼ ਸਿਆਸਤ ਤੋਂ ਪ੍ਰੇਰਿਤ-ਰਾਹੁਲ <br/>
Ad Position 24