14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਵਿਆਹਾਂ 'ਚ ਨੋਟਾਂ ਦੀ ਬੇਕਦਰੀ ਨੇ ਆਰ.ਬੀ.ਆਈ. ਦੀਆਂ ਹਦਾਇਤਾਂ ਦੀ ਚਰਚਾ ਛੇੜੀ <br/>

Ad Position 21
No active advertisement
ਅਜੀਤ ਡੈਸਕ 21-02-2026

ਗੁਰਪ੍ਰੀਤ ਸਿੰਘ ਚੱਠਾ

ਪਟਿਆਲਾ, 20 ਫਰਵਰੀ-ਭਾਵੇਂ ਪੂਰੇ ਉੱਤਰ ਭਾਰਤ ਵਿਚ ਹੀ ਵਿਆਹਾਂ ਜਾਂ ਹੋਰ ਖ਼ੁਸ਼ੀ ਦੇ ਮੌਕਿਆਂ 'ਤੇ ਨੋਟ ਵਾਰਨ ਦਾ ਚਲਣ ਹੈ ਪਰ ਪੰਜਾਬ ਅਤੇ ਗੁਜਰਾਤ ਵਿਚ ਹਾਲ ਹੀ ਦੌਰਾਨ ਦੋ ਵਿਆਹਾਂ ਵਿਚ ਲਾੜਿਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਬੇਹਿਸਾਬ ਭਾਰਤੀ ਕਰੰਸੀ ਦੇ ਖਿਲਾਰੇ ਗਏ ਨੋਟਾਂ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਨਿਯਮਾਂ ਨੂੰ ਲੈ ਕੇ ਚਰਚਾ ਭਖ ਗਈ ਹੈ | ਖ਼ੁਸ਼ੀ ਅਤੇ ਸ਼ਕਤੀ ਪ੍ਰਦਰਸ਼ਨ ਨਾਲ ਜੁੜੀ ਇਸ ਰਿਵਾਇਤ ਨੂੰ ਜਿਥੇ ਕਈ ਲੋਕ ਪੁਰਾਣਾ ਰਵਾਇਤੀ ਚੱਲਣ ਦੱਸ ਕੇ ਇਸ ਦੀ ਪ੍ਰੋੜ੍ਹਤਾ ਕਰ ਰਹੇ ਹਨ, ਉਥੇ ਕਈ ਮਾਹਰ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਹੋਂਦ ਦਾ ਪ੍ਰਤੀਕ ਭਾਰਤੀ ਕਰੰਸੀ ਦਾ ਅਪਮਾਨ ਕਰਾਰ ਦੇ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਨੋਟ ਧਰਤੀ 'ਤੇ ਖਿੱਲਰ ਕੇ ਪੈਰਾਂ ਹੇਠਾਂ ਆਉਂਦੇ ਹਨ ਅਤੇ ਮੈਲੇ ਜਾਂ ਨੁਕਸਾਨੇ ਜਾਂਦੇ ਹਨ, ਜੋ ਕਿ ਸਰਕਾਰੀ ਸੰਪਤੀ ਦੀ ਬੇਕਦਰੀ ਦੀ ਤਸਵੀਰ ਪੇਸ਼ ਕਰਦੇ ਹਨ | ਇਸ ਦੇ ਨਾਲ ਹੀ ਜੋ ਖ਼ੁਸ਼ੀ ਮੌਕੇ ਨੋਟਾਂ ਦੇ ਹਾਰ ਸਟੈਪਲਰ ਨਾਲ ਪਰੋਏ ਜਾਂਦੇ ਹਨ, ਉਹ ਵੀ ਨਿਯਮਾਂ ਅਨੁਸਾਰ ਗਲਤ ਹੈ | ਪਿਛਲੇ ਦਿਨੀਂ ਪੰਜਾਬ ਵਿਚ ਇਕ ਲਾੜੇ ਵਲੋਂ ਆਪਣੀ ਪਤਨੀ 'ਤੋਂ ਨੋਟ ਵਾਰ ਕੇ ਲੱਖਾਂ ਰੁਪਏ ਸੁੱਟੇ ਗਏ, ਜੋ ਬਾਅਦ ਵਿਚ ਧਰਤੀ 'ਤੇ ਖਿੱਲਰ ਕੇ ਲੋਕਾਂ ਦੇ ਪੈਰਾਂ ਹੇਠ ਆਉਂਦੇ ਦੇਖੇ ਗਏ | ਇਸੇ ਤਰ੍ਹਾਂ ਗੁਜਰਾਤ ਦੇ ਇਕ ਵਿਆਹ ਵਿਚ ਵੀ ਲਾੜੇ ਅਤੇ ਉਸ ਦੇ ਰਿਸ਼ਤੇਦਾਰਾਂ ਵਲੋਂ ਨੋਟਾਂ ਦੀ ਬਾਰਿਸ਼ ਕੀਤੀ ਗਈ | ਦੋਵਾਂ ਮੌਕਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ, ਜਿਸ ਤੋਂ ਬਾਅਦ ਕਰੰਸੀ ਨਾਲ ਜੁੜੀ ਮਰਿਆਦਾ ਜਾਂ ਨਿਯਮਾਂ ਸੰਬੰਧੀ ਕਈ ਸਵਾਲ ਖੜ੍ਹੇ ਹੋ ਰਹੇ ਹਨ | ਜੇਕਰ ਆਰ.ਬੀ.ਆਈ. ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਜ਼ਰ ਮਾਰੀਏ ਤਾਂ ਕਰੰਸੀ ਨੋਟਾਂ ਨੂੰ ਜਾਣਬੁੱਝ ਕੇ ਖ਼ਰਾਬ ਕਰਨਾ, ਪਾੜਨਾ, ਸਾੜਨਾ ਜਾਂ ਅਣਉਚਿਤ ਢੰਗ ਨਾਲ ਵਰਤਣ ਦੀ ਮਨਾਹੀ ਹੈ | ਕਰੰਸੀ ਨੋਟ ਸਰਕਾਰੀ ਸੰਪਤੀ ਹਨ ਅਤੇ ਉਨ੍ਹਾਂ ਦੀ ਸੰਭਾਲ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ | ਸਾਬਕਾ ਫ਼ੌਜੀ ਅਧਿਕਾਰੀ ਦਲੇਰ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਸਮਾਜਿਕ ਵਰਗਾਂ ਅਤੇ ਆਰਥਿਕ ਵਿਦਵਾਨਾਂ ਵਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਖ਼ੁਸ਼ੀ ਦੇ ਪ੍ਰਗਟਾਵੇ ਲਈ ਫੁੱਲਾਂ ਦੀ ਵਰਖਾ ਜਾਂ ਹੋਰ ਪ੍ਰਤੀਕਾਤਮਿਕ ਤਰੀਕੇ ਅਪਣਾਏ ਜਾਣ ਤਾਂ ਜੋ ਦੇਸ਼ ਦੀ ਕਰੰਸੀ ਦਾ ਮਾਣ-ਸਤਿਕਾਰ ਕਾਇਮ ਰਹੇ | ਵਾਇਰਲ ਵੀਡੀਓਜ਼ ਤੋਂ ਬਾਅਦ ਇਹ ਮਸਲਾ ਸਿਰਫ਼ ਰਵਾਇਤ ਤੱਕ ਸੀਮਤ ਨਹੀਂ ਰਿਹਾ, ਸਗੋਂ ਕਾਨੂੰਨੀ ਅਤੇ ਨੈਤਿਕ ਚਰਚਾ ਦਾ ਵਿਸ਼ਾ ਬਣ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸਾਡੇ ਬਿੱਲ ਕੌਣ ਭਰੂਗਾ? ਸਰਕਾਰੀ ਸਕੂਲਾਂ 'ਚ ਲੱਗ ਰਹੇ ਪ੍ਰੀਪੇਡ ਮੀਟਰਾਂ ਤੋਂ ਅਧਿਆਪਕ ਦੁਖੀ ਬਹੁਤੇ ਸਕੂਲਾਂ ਕੋਲ ਫ਼ੰਡ... ਅਗਲੀ ਖ਼ਬਰ ਰਾਹੁਲ ਦੀ 28 ਫਰਵਰੀ ਨੂੰ ਬਰਨਾਲਾ ਰੈਲੀ ਵਪਾਰ ਸਮਝੌਤੇ ਤੇ ਮਨਰੇਗਾ ਖ਼ਤਮ ਕਰਨ ਦੇ ਵਿਰੋਧ 'ਚ ਹੋਵੇਗੀ-ਵੜਿੰਗ
Ad Position 24