ਨਵੀਂ ਦਿੱਲੀ, 20 ਫਰਵਰੀ (ਅਜੀਤ ਬਿਊਰੋ)-ਸੂਬੇ ਦੇ ਵਿੱਦਿਅਕ ਢਾਂਚੇ ਦੇ ਭਵਿੱਖ ਨੂੰ ਤਕਨਾਲੋਜੀ ਪੱਖੋਂ ਹੋਰ ਨਿਪੁੰਨ ਬਣਾਉਣ ਦੀ ਦਿਸ਼ਾ 'ਚ ਮਹੱਤਵਪੂਰਨ ਕਦਮ ਚੁੱਕਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ 'ਚ ਸਕੂਲ ਸਿੱਖਿਆ ਵਿਭਾਗ ਦਾ ਉੱਚ-ਪੱਧਰੀ ਵਫ਼ਦ ਨਵੀਂ ਦਿੱਲੀ ਵਿਖੇ ਇੰਡੀਆ ਏ.ਆਈ. ਇੰਪੈਕਟ ਐਕਸਪੋ 2026 'ਚ ਸ਼ਾਮਿਲ ਹੋਇਆ, ਜਿਥੇ ਉਨ੍ਹਾਂ ਨੇ ਸੂਬੇ ਦੇ ਵਿਸ਼ਾਲ ਸਕੂਲੀ ਢਾਂਚੇ ਲਈ ਮਨਸੂਈ ਬੌਧਿਕਤਾ ਅਧਾਰਤ ਵਿਸਥਾਰਤ ਸੰਭਾਵਨਾਵਾਂ ਤੇ ਸਿੱਖਿਆ ਦੇ ਹੋਰ ਉਸਾਰੂ ਨਤੀਜਿਆਂ ਵਾਸਤੇ ਹੱਲ ਲੱਭਣ ਲਈ ਵਿਸ਼ਵ ਪੱਧਰੀ ਤਕਨੀਕੀ ਖੇਤਰ ਦੇ ਦਿੱਗਜਾਂ ਤੇ ਕੇਂਦਰ ਸਰਕਾਰ ਦੇ ਅਦਾਰਿਆਂ ਨਾਲ ਲੜੀਵਾਰ ਰਣਨੀਤਕ ਵਿਚਾਰ-ਵਟਾਂਦਰਿਆਂ 'ਚ ਹਿੱਸਾ ਲਿਆ | ਪ੍ਰਦਰਸ਼ਨੀ ਹਾਲਾਂ ਦੇ ਵਿਆਪਕ ਦੌਰੇ ਮੌਕੇ ਉਨ੍ਹਾਂ ਨਾਲ ਸਕੂਲ ਸਿੱਖਿਆ ਦੇ ਸਕੱਤਰ ਸੋਨਾਲੀ ਗਿਰਿ, ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਤੇ ਡੀ.ਜੀ.ਐਸ.ਈ. ਅਰਵਿੰਦ ਵੀ ਮੌਜੂਦ ਸਨ | ਇਸ ਦੌਰਾਨ ਸਿੱਖਿਆ ਮੰਤਰੀ ਨੇ ਗੂਗਲ, ਡੇਲੋਇਟ, ਇੰਟੈਲ, ਓਪਨ ਏਆਈ, ਨਵੀਡੀਆ ਅਤੇ ਡੈਲ ਸਮੇਤ ਪ੍ਰਮੁੱਖ ਵਿਸ਼ਵ ਤਕਨਾਲੋਜੀ ਫਰਮਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਸਿੱਖਿਆ ਪ੍ਰਣਾਲੀ 'ਚ ਉੱਨਤ ਏ.ਆਈ. ਤਕਨੀਕਾਂ ਅਪਨਾਉਣ ਵੱਲ ਵਿਸ਼ੇਸ਼ ਧਿਆਨ ਦੇ ਨਾਲ ਭਵਿੱਖ ਦੀ ਸਿੱਖਿਆ ਬਾਰੇ ਵਿਚਾਰ-ਚਰਚਾ ਕੀਤੀ | ਸਿੱਖਿਆ ਮੰਤਰੀ ਨੇ ਸਿੱਖਿਆ ਅਤੇ ਏ.ਆਈ. ਈਕੋਸਿਸਟਮ ਵਿੱਚ ਮੋਹਰੀ ਕੰਪਨੀਆਂ, ਜਿਨ੍ਹਾਂ 'ਚ ਵਾਧਵਾਨੀ ਏਆਈ, ਜੀਐਨਏਐਨਆਈ.ਏਆਈ ਅਤੇ ਬੋਧ ਏਆਈ ਸ਼ਾਮਿਲ ਹਨ, ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਵੀ ਕੀਤਾ | ਇਹ ਵਿਚਾਰ-ਵਟਾਂਦਰਾ ਏਆਈ-ਸਮਰੱਥ ਸਕੂਲ ਸਿੱਖਿਆ ਐਪਲੀਕੇਸ਼ਨਾਂ 'ਤੇ ਕੇਂਦਿ੍ਤ ਸੀ, ਜਿਸ ਵਿਚ ਵਿਅਕਤੀਗਤ ਅਨੁਕੂਲ ਸਿਖਲਾਈ (ਪੀ.ਏ.ਐਲ.), ਬੁਨਿਆਦੀ ਸਾਖ਼ਰਤਾ ਤੇ ਗਣਿਤ ਸਿੱਖਿਆ (ਐਫ.ਐਲ.ਐਨ.), ਏ.ਆਈ.-ਸਮਰਥਿਤ ਮੁਲਾਂਕਣ, ਬਹੁ-ਭਾਸ਼ਾਈ ਸਿਖਲਾਈ ਟੂਲਜ਼, ਅਧਿਆਪਕ ਸਹਾਇਤਾ ਅਤੇ ਮਜ਼ਬੂਤ ਸ਼ਾਸਨ ਅਤੇ ਬੁਨਿਆਦੀ ਢਾਂਚੇ ਦੀ ਨਿਗਰਾਨੀ ਲਈ ਸਮਾਂ-ਅਧਾਰਤ ਨਿਗਰਾਨ ਪ੍ਰਣਾਲੀਆਂ ਦੇ ਵਿਸ਼ਲੇਸ਼ਣ ਬਾਰੇ ਚਰਚਾ ਕੀਤੀ ਗਈ | ਬੈਂਸ ਨੇ ਐਕਸਪੋ ਵਿਖੇ ਪੰਜਾਬ ਸਟਾਰਟਅੱਪ ਪੈਵੇਲੀਅਨ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਪ੍ਰੋਗਰਾਮਾਂ ਅਧੀਨ ਤਿਆਰ ਕੀਤੇ ਗਏ ਕਈ ਖਾਸ, ਖੇਤਰ-ਵਿਸ਼ੇਸ਼ ਏਆਈ ਸਟਾਰਟਅੱਪਸ