ਫਿਲੌਰ, 20 ਫਰਵਰੀ (ਵਿਪਨ ਗੈਰੀ)- ਸਥਾਨਕ ਤਹਿਸੀਲ ਕੰਪਲੈਕਸ ਵਿਖੇ ਬਾਰ ਐਸੋਸੀਏਸ਼ਨ ਫਿਲੌਰ ਦੇ ਸਮੂਹ ਵਕੀਲਾਂ, ਕਲਰਕਾਂ ਤੇ ਜੁਡੀਸ਼ੀਅਲ ਸਟਾਫ਼ ਵੱਲੋਂ ਸਾਂਝੇ ਤੌਰ 'ਤੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ | ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਕਰਵਾਇਆ ਗਿਆ | ਇਸ ਮੌਕੇ ਜੱਜ ਜਸਵੀਰ ਸਿੰਘ, ਮੁਕੇਸ਼ ਕੁਮਾਰ ਸਿੰਗਲਾ, ਤਰਨਜੀਤ ਸਿੰਘ, ਹਰਸਿਮਰਨਜੀਤ ਕੌਰ ਅਤੇ ਬਰਿੰਦਾਂ ਮੜੀਆ ਤੋਂ ਇਲਾਵਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ, ਸੈਕਟਰੀ ਸੁਰਜੀਤ ਖੈਤਾਨ, ਯੋਗੇਸ਼ ਗੁਪਤਾ, ਅਸ਼ਵਨੀ ਕੁਮਾਰ, ਸੰਜੀਵ ਭੌਰਾ, ਦਿਨੇਸ਼ ਕਮਲ, ਕਿਰਪਾਲ ਸਿੰਘ ਪਾਲੀ, ਮਨਪ੍ਰੀਤ ਕੌਰ, ਬਲਜੀਤ ਕੌਰ, ਅਜੈ ਫਿਲੌਰ, ਚਰਨਜੀਤ ਪੁਆਰੀ, ਗੌਰਵ ਸਾਗਰ, ਪੰਕਜ ਕੁਮਾਰ, ਜਸਪਾਲ ਕਲੇਰ, ਅਮਰਜੀਤ ਮੁੱਠਡਾ, ਗੁਰਜੰਟ ਸਿੰਘ, ਅਮਰਜੀਤ ਲਮਸਰ ਤੋਂ ਇਲਾਵਾ ਲੰਬੜਦਾਰ ਕੁਲਦੀਪ ਕੁਮਾਰ ਬ੍ਰਮਪੁਰੀ, ਦੀਪਾ ਬੜਾ ਪਿੰਡ, ਸਰਬਜੀਤ ਸਾਬੀ, ਟਹਿਲ ਰਾਮ, ਨਵੀ ਸ਼ਾਹਪੁਰ, ਅਮਰੀਕ ਚੰਦ, ਕਮਲ ਗੁਰਾਇਆ, ਪ੍ਰਦੀਪ ਕੁਮਾਰ, ਰਾਜ, ਸੁਖਵਿੰਦਰ, ਮੰਗਾ, ਸਤਨਾਮ, ਸੋਨੂੰ ਬ੍ਰਹਮਪੁਰੀ ਤੇ ਹੋਰ ਹਾਜ਼ਰ ਸਨ |