ਜੰਡਿਆਲਾ ਮੰਜਕੀ, 20 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)- ਸਵਰਾਜ ਸਾਹਿਤ ਸਭਾ ਤਲਵਣ ਵੱਲੋਂ ਮਾਤਾ ਸਵਰਾਜ ਕੌਰ ਦੀ ਯਾਦ 'ਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਕਵੀ ਐਸ. ਨਸੀਮ, ਤਰੇਸਮ ਨੂਰ, ਗੁਰਦਿਆਲ ਰੌਸ਼ਨ, ਨਰਿੰਦਰਪਾਲ ਕੰਗ, ਪ੍ਰਮੋਦ ਕਾਫ਼ਿਰ, ਪਾਲੀ ਖ਼ਾਦਿਮ, ਜਗਜੀਤ ਕਾਫ਼ਿਰ, ਤਲਵਿੰਦਰ ਸ਼ੇਰਗਿੱਲ, ਅਨੀ ਕਾਠਗੜ੍ਹ, ਰਜਿੰਦਰ ਜਿੰਦ, ਜਸਪ੍ਰੀਤ ਕੌਰ ਫ਼ਲਕ, ਹਰਸਿਮਰਤ ਕੌਰ, ਮਨਦੀਪ ਲੁਧਿਆਣਾ, ਬਲਜਿੰਦਰ ਮਾਛੀਵਾੜਾ, ਕੁਲਵਿੰਦਰ ਕੰਵਲ, ਜਸਪਾਲ ਅਨਹਦ, ਪਰਮ ਸਹਿਜੜਾ, ਜਗਦੀਸ਼ ਰਾਣਾ, ਸੁਖਦੇਵ ਅਰਮਾਨ, ਰਵਿੰਦਰ ਰਵੀ, ਵਰਿੰਦਰ ਜਟਵਾਨੀ, ਜੀਤ ਸੁਰਜੀਤ ਬੈਲਜੀਅਮ, ਡਾ.ਜਨਮੀਤ ਸਿੰਘ, ਨੱਕਾਸ਼ ਚਿੱਤਵਾਨੀ ਆਦਿ ਪ੍ਰਸਿੱਧ ਕਵੀ ਪਹੁੰਚੇ ਤੇ ਆਪੋ-ਆਪਣੀਆਂ ਗ਼ਜ਼ਲਾਂ ਕਵਿਤਾਵਾਂ ਰਾਹੀਂ ਬਾਕਮਾਲ ਪੇਸ਼ਕਾਰੀ ਕੀਤੀ | ਇਸ ਮੌਕੇ ਸਰਪੰਚ ਪਰਮਜੀਤ ਕੁਮਾਰ, ਸਾਬਕਾ ਸਰਪੰਚ ਜਸਵਿੰਦਰ ਕੁਮਾਰ, ਹਰਜਿੰਦਰ ਸਿੰਘ, ਜਤਿੰਦਰ ਬਾਸੀ, ਮੇਜਰ ਜੌਹਲ, ਅਜਮੇਰ ਸਿੰਘ ਜੌਹਲ, ਸੰਤੋਖ ਬਿਲਗਾ, ਜਗਦੀਸ਼ ਸ਼ੇਰਪੁਰੀ, ਬਚਿੱਤਰ ਸਿੰਘ ਜੌਹਲ, ਕੁਲਦੀਪ ਸਿੰਘ ਸਰਪੰਚ ਭੋਡੇ, ਰਣਜੀਤ ਸਿੰਘ, ਅਮਰਦੀਪ ਸਿੰਘ ਜੌਹਲ, ਗੁਰਮੀਤ ਕੁੰਦੀ, ਰਾਣਾ ਸੰਘੇੜਾ, ਰਵੀ ਸੰਘੇੜਾ, ਜਸਵੰਤ ਸਿੰਘ ਸ਼ੇਰਗਿੱਲ, ਅਰੁਣ ਕੁਮਾਰ ਆਜ਼ਾਦ, ਸੱਤਪਾਲ ਚਾਹਲ, ਸ਼ਿੰਦਾ ਬੁਰਜਵਾਲਾ, ਬੀਬੀ ਨਵਜੋਤ ਕੌਰ, ਨਵਰੂਪ ਕੌਰ, ਜਗਦੀਸ ਕੌਰ, ਨਰਿੰਦਰ ਕੌਰ, ਰਾਜਵਿੰਦਰ ਕੌਰ ਤੇ ਅਨੀਤਾ ਰਾਣੀ ਆਦਿ ਹਾਜ਼ਰ ਸਨ | ਮੰਚ ਸੰਚਾਲਨ ਮੱਖਣ ਸ਼ੇਰਪੁਰੀ ਨੇ ਕੀਤਾ |