02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗਗਨਦੀਪ ਸਿੰਘ ਸ਼ੇਰਗਿੱਲ ਨੇ ਰਾਸ਼ਟਰੀ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾਂ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 21-02-2026
ਜੰਡਿਆਲਾ ਮੰਜਕੀ, 20 ਫਰਵਰੀ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਧਨੀ ਪਿੰਡ-ਲਖਨਪਾਲ ਦੇ ਗਗਨਦੀਪ ਸਿੰਘ ਸ਼ੇਰਗਿੱਲ ਨੇ ਮੋਦੀ ਨਗਰ ਵਿਖੇ ਰਾਸ਼ਟਰੀ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ +110 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾਂ ਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਕਾਂਸੇ ਦਾ ਤਗਮਾਂ ਜਿੱਤ ਕੇ ਪੰਜਾਬ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਵੇਟ ਲਿਫਟਿੰਗ ਕੋਚਿੰਗ ਸੈਂਟਰ ਸਮਰਾਏ-ਜੰਡਿਆਲਾ ਵਲੋਂ ਗਗਨਦੀਪ ਸਿੰਘ ਸ਼ੇਰਗਿੱਲ ਦਾ ਸਵਾਗਤ ਤੇ ਸਨਮਾਨ ਕੀਤਾ ਗਿਆ | ਸਮਾਗਮ ਦੀ ਅਗਵਾਈ ਅੰਤਰਰਾਸ਼ਟਰੀ ਕੋਚ ਹਰਮੇਸ਼ ਲਾਲ ਸਟੇਟ ਐਵਾਰਡੀ ਤੇ ਡਾ. ਜਸਪਾਲ ਸਿੰਘ ਲੈਕਚਰਾਰ ਵਲੋਂ ਕੀਤੀ ਗਈ | ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਸਾਗਰ, ਰਾਜੇਸ਼ ਕੁਮਾਰ ਝਾਅ, ਮਨਵਿੰਦਰ ਯਾਦਵ, ਚਰਨਜੀਤ ਸਿੰਘ ਧਾਲੀਵਾਲ, ਪਿ੍ੰਸ, ਸਿਮਰਨ ਸਮਰਾ ਤੋਂ ਇਲਾਵਾ ਕਬੱਡੀ, ਕੁਸ਼ਤੀ ਖੇਡਾਂ ਦੇ ਖਿਡਾਰੀ ਰਵੀ ਮੁੰਹਮਦ, ਸਿਮਰਨ, ਬੱਬਲੂ ਆਦਿ ਹਾਜ਼ਰ ਸਨ | ਇਸ ਮੌਕੇ ਗਗਨਦੀਪ ਨੂੰ ਟ੍ਰੇਨਿੰਗ ਦੇਣ ਵਾਲੇ ਟ੍ਰੇਨਰ ਹਰਮੇਸ਼ ਲਾਲ ਸਟੇਟ ਐਵਾਰਡੀ, ਗੁਰਨਾਮ ਸਿੰਘ ਪੰਜਾਬ ਪੁਲਿਸ, ਹਰਜੀਤ ਸਿੰਘ ਰੇਲ ਕੋਚ ਫੈਕਟਰੀ, ਇੰਸਪੈਕਟਰ ਮੀਨਾ ਪਵਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਪੰਜਾਬ ਵੇਟ ਲਿਫਟਿੰਗ ਦੇ ਪ੍ਰਧਾਨ ਤਾਰਾ ਸਿੰਘ ਅਰਜੁਨ ਐਵਾਰਡੀ, ਏਸ਼ੀਅਨ ਗੇਮਜ਼ ਰਿਕਾਰਡ ਹੋਲਡਰ, ਕਾਮਨਵੈਲਥ ਗੇਮਜ਼ ਹੋਲਡਰ ਪ੍ਰਦੀਪ ਜੌਹਲ ਨੇ ਵੀ ਜੇਤੂ ਪਹਿਲਵਾਨ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕਵੀ ਦਰਬਾਰ ਮੌਕੇ ਪ੍ਰਸਿੱਧ ਕਵੀਆਂ ਨੇ ਹਾਜ਼ਰੀਆਂ ਭਰੀਆਂ <br/> ਅਗਲੀ ਖ਼ਬਰ 22 ਦੀ ਰੈਲੀ 'ਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ-ਕੁਲਵੰਤ ਰਾਮ <br/>
Ad Position 24
No active advertisement