02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੈਨੇਡਾ 'ਚ ਨਿੱਝਰ ਦੀ ਹੱਤਿਆ ਦਾ ਮਾਮਲਾ ਕੈਨੇਡਾ ਸਰਕਾਰ ਵਲੋਂ ਅਦਾਲਤ 'ਚ ਦਸਤਾਵੇਜ਼ ਗੁਪਤ ਰੱਖਣ ਦੀ ਅਰਜ਼ੀ

Ad Position 21
No active advertisement
ਅਜੀਤ ਡੈਸਕ 21-02-2026
ਟੋਰਾਂਟੋ, 20 ਫਰਵਰੀ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ 18 ਸਤੰਬਰ, 2023 ਨੂੰ ਸਰੀ 'ਚ ਸਥਾਨਕ ਗੁਰੂ ਨਾਨਕ ਸਿੱਖ ਗੁਰਦੁਆਰਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੇ ਖ਼ਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ 'ਚ ਕੇਸ ਅਦਾਲਤ 'ਚ ਜਾਰੀ ਹੈ | ਇਸ ਮਾਮਲੇ 'ਚ ਕਰਨ ਬਰਾੜ, ਕਮਲਪ੍ਰੀਤ ਸਿੰਘ, ਅਮਨਦੀਪ ਸਿੰਘ ਤੇ ਕਰਨਪ੍ਰੀਤ ਸਿੰਘ ਜੇਲ੍ਹ 'ਚ ਹਨ ਤੇ ਹੱਤਿਆ ਦੀ ਸਾਜਿਸ਼ ਜਹੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ | ਤਾਜਾ ਸਥਿਤੀ ਅਨੁਸਾਰ ਦੇਸ਼ ਦੇ ਨਿਆਂ ਮੰਤਰੀ (ਅਟਾਰਨੀ ਜਨਰਲ) ਸੀਨ ਫਰੇਜ਼ਰ ਵਲੋਂ ਫੈਡਰਲ ਕੋਰਟ 'ਚ ਅੰਤਰਾਰਸ਼ਟਰੀ ਸੰਬੰਧਾਂ ਤੇ ਸੁਰੱਖਿਆ ਕਾਰਨਾਂ ਕਰਕੇ ਇਸ ਕੇਸ ਨਾਲ ਸੰਬੰਧਿਤ ਕੁਝ ਦਸਤਾਵੇਜ਼ ਗੁਪਤ ਰੱਖਣ ਦੀ ਅਰਜੀ ਲਗਾਈ ਗਈ ਹੈ | ਅਰਜੀ 'ਚ ਕਿਹਾ ਗਿਆ ਹੈ ਕਿ ਸੰਵੇਦਨਸ਼ੀਲ ਜਾਣਕਾਰੀ ਜਨਤਕ ਕਰਨ ਨਾਲ ਅੰਤਰਾਰਸ਼ਟਰੀ ਸੰਬੰਧ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰਾ ਹੋਵੇਗਾ | ਮਿਲੀ ਕਾਣਕਾਰੀ ਅਨੁਸਾਰ ਅਰਜੀ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਇਸ ਮਾਮਲੇ 'ਚ ਕਿਸ ਦੇਸ਼ ਨਾਲ ਸੰਬੰਧ ਵਿਗੜਨ ਦਾ ਖਤਰਾ ਹੈ ਪਰ ਸਿੱਖ ਹਲਕਿਆਂ 'ਚ ਮੰਨਿਆ ਜਾ ਰਿਹਾ ਹੈ ਕਿ ਭਾਈ ਨਿੱਝਰ ਤੇ ਗੁਰਪਤਵੰਤ ਸਿੰਘ ਪੰਨੂੰ ਦੇ ਹੱਤਿਆ ਦੀ ਸਾਜਿਸ਼ ਦੇ ਤਾਰ ਅਮਰੀਕਾ ਵਿਖੇ ਜੇਲ੍ਹ 'ਚ ਬੰਦ ਨਿਖਿਲ ਗੁਪਤਾ ਰਾਹੀਂ ਭਾਰਤੀ ਏਜੰਟਾਂ ਤੇ ਭਾਰਤ ਸਰਕਾਰ ਨਾਲ ਜੁੜਦੇ ਹਨ | ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫਤੇ ਭਾਰਤ ਵੀ ਜਾ ਰਹੇ ਹਨ ਜਿਸ ਕਰਕੇ ਉਪਰੋਕਤ ਕੇਸ 'ਚ ਉਨ੍ਹਾਂ ਦੀ ਸਰਕਾਰ (ਸਰਕਾਰੀ ਵਕੀਲਾਂ ਰਾਹੀਂ) ਫੂਕ-ਫੂਕ ਕੇ ਕਦਮ ਰੱਖ ਰਹੀ ਜਾਪਦੀ ਹੈ | ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਇਸ ਮਾਮਲੇ 'ਚ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਭਾਰਤ ਨਾਲ ਕੈਨੇਡਾ ਦੇ ਸੰਬੰਧ ਸੁਧਾਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਇਸ ਦੌਰਾਨ ਭਾਈ ਨਿੱਝਰ ਦੇ ਕੇਸ 'ਚ ਪਾਰਦਰਸ਼ਤਾ ਸਿੱਧੇ ਤੌਰ 'ਤੇ ਪ੍ਰਭਾਵਤ ਹੋ ਰਹੀ ਹੈ | ਉੱਤਰੀ ਅਮਰੀਕਾ ਵਿਚ ਕੁਝ ਸਿੱਖ ਆਗੂ ਅਜਿਹਾ ਵੀ ਮਹਿਸੂਸ ਕਰਦੇ ਹਨ ਕਿ ਨਿੱਝਰ ਤੇ ਪੰਨੂੰ ਦੇ ਮਾਮਲੇ ਵਿਚ ਅਮਰੀਕੀ ਨਿਆਂ ਪ੍ਰਣਾਲੀ ਵਲੋਂ ਬਿਨਾ ਝਿਜਕ ਸੱਚ ਨੂੰ ਉਜਾਗਰ ਕੀਤਾ ਜਾ ਰਿਹਾ ਪਰ ਕੈਨੇਡਾ ਸਰਕਾਰ ਦਾ ਵਤੀਰਾ ਪਾਰਦਰਸ਼ਕ ਨਹੀਂ ਹੈ ਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਕੈਨੇਡਾ ਦੇ ਐਵੀਡੈਂਸ ਐਕਟ ਰਾਹੀਂ ਸੰਵੇਦਨਸ਼ੀਲ ਜਾਣਕਾਰੀ ਗੁਪਤ ਰੱਖਣ ਦੀ ਅਦਾਲਤ ਵਿਚ ਅਰਜੀ ਕੀਤੀ ਜਾ ਸਕਦੀ ਹੈ ਤੇ ਇਸ ਮਾਮਲੇ ਵਿਚ ਕੈਨੇਡੀਅਨ ਅਧਿਕਾਰੀਆਂ ਨੂੰ 2024 ਅਤੇ 2025 ਦੌਰਾਨ ਜੋ ਜਾਣਕਾਰੀਆਂ ਵਿਦੇਸ਼ੀ ਖੁਫੀਆ ਏਜੰਸੀਆਂ ਤੋਂ ਪ੍ਰਾਪਤ ਹੋਈ ਸੀ ਉਸ ਨੂੰ ਜਨਤਕ ਹੋਣ ਤੋਂ ਕੈਨੇਡਾ ਸਰਕਾਰ ਫਿਕਰਮੰਦ ਹੈ ਤੇ ਉਨ੍ਹਾਂ ਏਜੰਸੀਆਂ ਵਿਚ ਅਮਰੀਕੀ, ਯੂਰਪੀ ਤੇ ਭਾਰਤੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਹੋ ਸਕਦੀ ਹੈ ਜਿਸ 'ਚ ਭਾਰਤੀ ਏਜੰਟਾਂ ਦੀ ਗੱਲਬਾਤ ਦਾ ਕੁਝ ਰਿਕਾਰਡ ਵੀ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਟਰੰਪ ਨੇ ਫ਼ੈਸਲੇ ਨੂੰ ਦੱਸਿਆ 'ਸ਼ਰਮਨਾਕ' ਅਗਲੀ ਖ਼ਬਰ ਪਾਕਿ ਵਿਦੇਸ਼ ਮੰਤਰਾਲੇ ਨੇ ਲਗਾਏ ਭਾਰਤ 'ਤੇ ਅੱਤਵਾਦ ਦਾ ਵੱਡਾ ਪ੍ਰਮੋਟਰ ਹੋਣ ਦੇ ਦੋਸ਼
Ad Position 24
No active advertisement