02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਟਰੰਪ ਨੇ ਫ਼ੈਸਲੇ ਨੂੰ ਦੱਸਿਆ 'ਸ਼ਰਮਨਾਕ'

Ad Position 21
No active advertisement
ਅਜੀਤ ਡੈਸਕ 21-02-2026

ਕਿਹਾ, ਭਾਰਤ-ਪਾਕਿ ਜੰਗ ਖ਼ਤਮ ਕਰਨ ਲਈ ਕੀਤੀ ਟੈਰਿਫ ਦੀ ਵਰਤੋਂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ | ਟਰੰਪ ਨੇ ਅਦਾਲਤ ਦੇ ਫ਼ੈਸਲੇ ਨੂੰ 'ਸ਼ਰਮਨਾਕ' ਦੱਸਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਬਦਲਵੀ ਰਣਨੀਤੀ ਅਤੇ ਯੋਜਨਾ ਪਹਿਲਾਂ ਤੋਂ ਹੀ ਤਿਆਰ ਰੱਖੀ ਹੈ | ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਬਹੁਤ ਸ਼ਕਤੀਸ਼ਾਲੀ ਬਦਲ ਹਨ | ਟਰੰਪ ਨੇ ਕਿਹਾ ਕਿ ਉਹ ਆਪਣੀਆਂ ਵਪਾਰਕ ਨੀਤੀਆਂ ਨੂੰ ਹੋਰ ਤਰੀਕਿਆਂ ਨਾਲ ਅੱਗੇ ਵਧਾਉਂਦੇ ਹੋਏ ਇਕ ਵਿਕਲਪ ਵਜੋਂ 10 ਫ਼ੀਸਦੀ ਗਲੋਬਲ ਟੈਰਿਫ ਲਾਗੂ ਕਰਨਗੇ | ਨਵੇਂ ਟੈਰਿਫ ਇਕ ਕਾਨੂੰਨ ਦੇ ਅਧੀਨ ਆਉਣਗੇ ਜੋ ਉਨ੍ਹਾਂ ਨੂੰ 150 ਦਿਨਾਂ ਤੱਕ ਸੀਮਤ ਕਰਦਾ ਹੈ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਜੱਜਾਂ ਤੋਂ ਸ਼ਰਮਿੰਦਾ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਟੈਰਿਫ ਘਟਾਏ ਅਤੇ ਇਸ ਫੈਸਲੇ ਨੂੰ ਬਹੁਤ ਨਿਰਾਸ਼ਾਜਨਕ ਕਿਹਾ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਫੈਸਲਾ ਗਲਤ ਸੀ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਾਡੇ ਕੋਲ ਬਹੁਤ ਸ਼ਕਤੀਸ਼ਾਲੀ ਵਿਕਲਪ ਹਨ¢ ਟਰੰਪ ਨੇ ਕਿਹਾ ਕਿ ਉਸਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਖਤਮ ਕਰਨ ਲਈ ਟੈਰਿਫ ਦੀ ਵਰਤੋਂ ਕੀਤੀ | ਟਰੰਪ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕੁਝ ਘੰਟਿਆਂ ਬਾਅਦ ਪ੍ਰੈਸ ਕਾਨਫਰੰਸ ਦÏਰਾਨ ਕਿਹਾ ਕਿ ਮੈਂ ਜਿਨ੍ਹਾਂ 8 ਯੁੱਧਾਂ ਨੂੰ ਸੁਲਝਾਇਆ ਉਨ੍ਹਾਂ 'ਚੋਂ ਪੰਜ ਨੂੰ ਖਤਮ ਕਰਨ ਲਈ ਟੈਰਿਫਾਂ ਦੀ ਵਰਤੋਂ ਕੀਤੀ | ਉਨ੍ਹਾਂ ਕਿਹਾ ਕਿ ਮੈਂ ਅੱਠ ਯੁੱਧ ਸੁਲਝਾਏ, ਜਿਨ੍ਹਾਂ 'ਚ ਭਾਰਤ-ਪਾਕਿਸਤਾਨ, ਵੱਡੀਆਂ ਜੰਗਾਂ, ਜੋ ਪ੍ਰਮਾਣੂ ਹੋ ਸਕਦੀਆਂ ਸਨ, ਵੀ ਸ਼ਾਮਿਲ ਸਨ | ਭਾਵੇਂ ਤੁਹਾਨੂੰ ਇਹ ਪਸੰਦ ਹੋਵੇ ਜਾਂ ਨਾ | ਭਾਰਤ ਨੇ ਪਾਕਿਸਤਾਨ ਨਾਲ ਟਕਰਾਅ ਨੂੰ ਹੱਲ ਕਰਨ ਵਿੱਚ ਕਿਸੇ ਵੀ ਤੀਜੀ-ਧਿਰ ਦੇ ਦਖਲ ਤੋਂ ਲਗਾਤਾਰ ਇਨਕਾਰ ਕੀਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤੇ ਵਿਚ ਕੋਈ ਬਦਾਅ ਨਹੀਂ ਆਇਆ ਹੈ | ਜ਼ੋਰ ਦੇ ਕਿਹਾ ਕਿ ਭਾਰਤ ਨਾਲ ਸਮਝੌਤਾ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਵਲੋਂ ਕੁਪਵਾੜਾ 'ਚ ਕੰਟਰੋਲ ਰੇਖਾ 'ਤੇ ਜੰਗਬੰਦੀ ਦੀ ਉਲੰਘਣਾ ਅਗਲੀ ਖ਼ਬਰ ਕੈਨੇਡਾ 'ਚ ਨਿੱਝਰ ਦੀ ਹੱਤਿਆ ਦਾ ਮਾਮਲਾ ਕੈਨੇਡਾ ਸਰਕਾਰ ਵਲੋਂ ਅਦਾਲਤ 'ਚ ਦਸਤਾਵੇਜ਼ ਗੁਪਤ ਰੱਖਣ ਦੀ ਅਰਜ਼ੀ
Ad Position 24
No active advertisement