18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪੰਜਾਬੀਆਂ ਨੂੰ ਉੱਡਦਾ ਨਹੀਂ ਉੱਭਰਦਾ ਪੰਜਾਬ ਚਾਹੀਦਾ-ਨਿਤਿਨ ਨਬੀਨ ਪਠਾਨਕੋਟ ਤੋਂ ਭਾਜਪਾ ਦੀ ਪਹਿਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਦਿੱਤੀ ਝੰਡੀ

ਮਾਧੋਪੁਰ/ਪਠਾਨਕੋਟ, 18 ਸਤੰਬਰ (ਵਿਨੋਦ/ਮਹਿਰਾ/ਸੰਧੂ)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਏਕਤਾ ਸਥਲ ਮਾਧੋਪੁਰ (ਪਠਾਨਕੋਟ) ਤੋਂ ਭਾਜਪਾ ਦੀ ਪਹਿਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘ਭਾਜਪਾ ਦਾ ...

Ad Position 21
No active advertisement
ਅਜੀਤ ਡੈਸਕ 19-09-2026

ਮਾਧੋਪੁਰ/ਪਠਾਨਕੋਟ, 18 ਸਤੰਬਰ (ਵਿਨੋਦ/ਮਹਿਰਾ/ਸੰਧੂ)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਅੱਜ ਏਕਤਾ ਸਥਲ ਮਾਧੋਪੁਰ (ਪਠਾਨਕੋਟ) ਤੋਂ ਭਾਜਪਾ ਦੀ ਪਹਿਲੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ‘ਭਾਜਪਾ ਦਾ ਨਾਅਰਾ ਨਸ਼ਾ ਮੁਕਾਉਣਾ ਸਾਰਾ’ ਦੇ ਸੰਕਲਪ ਨਾਲ ਸ਼ੁਰੂ ਹੋਈ ਨਸ਼ਾ ਮੁਕਤ ਯਾਤਰਾ 30 ਸਤੰਬਰ ਨੂੰ ਜਲੰਧਰ ਵਿਖੇ ਸਮਾਪਤ ਹੋਵੇਗੀ। ਇਸ ਮੌਕੇ ਨਿਤਿਨ ਨਬੀਨ ਨੇ ਨਸ਼ਿਆਂ ਖਿਲਾਫ਼ ਫੈਸਲਾਕੁੰਨ ਲੜਾਈ ਲੜਨ ਦਾ ਸੱਦਾ ਦਿੱਤਾ। ਕੇਸਰੀ ਦਸਤਾਰ ਸਜਾ ਕੇ ਮੰਚ ’ਤੇ ਆਏ ਨਿਤਿਨ ਨਬੀਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਉੱਡਦਾ ਨਹੀਂ ਉੱਭਰਦਾ ਪੰਜਾਬ ਚਾਹੀਦਾ ਹੈ, ਜਿਨ੍ਹਾਂ ਲੋਕਾਂ ਨੇ ਸੱਤਾ ਦੇ ਦਮ ਉੱਤੇ ਭ੍ਰਿਸ਼ਟਾਚਾਰ ਅਤੇ ਅਮਨ-ਕਾਨੂੰਨ ਦੀ ਹਾਲਤ ਨੂੰ ਖ਼ਰਾਬ ਕਰਕੇ ਪੰਜਾਬ ਨੂੰ ਨਸ਼ੇ ਨਾਲ ਬਰਬਾਦ ਕੀਤਾ, ਉਨ੍ਹਾਂ ਖਿਲਾਫ਼ ਫੈਸਲਾਕੁੰਨ ਲੜਾਈ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ’ਤੇ ਵਾਰ, ਨਸ਼ਾ ਸਪਲਾਈ ਨੈਟਵਰਕ ਨੂੰ ਤੋੜਨਾ, ਡਰੱਗ ਮਨੀ ਨੂੰ ਜ਼ਬਤ ਕਰਨਾ, ਨਸ਼ੇ ਦੇ ਸ਼ਿਕਾਰ ਲੋਕਾਂ ਦਾ ਪੁਨਰਵਾਸ ਕਰਨਾ ਅਤੇ ਸਮਾਜ ਦੇ ਸਹਿਯੋਗ ਨਾਲ ਨਸ਼ੇ ਖਿਲ਼ਾਫ ਲ਼ੜਾਈ ਨੂੰ ਅੱਗੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ, ਮੈਂ ਪੰਜਾਬ ਦੇ ਘਰ-ਘਰ ਦੀ ਪੀੜਾ ਨਾਲ ਜੁੜਨ ਆਇਆ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਪਟਨਾ ਸਾਹਿਬ ਤੋਂ ਹਰ ਪੰਜਾਬੀ ਤੱਕ ਨਸ਼ਾ ਮੁਕਤੀ ਦਾ ਸੁਨੇਹਾ ਦੇਣ ਆਇਆ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਭਾਜਪਾ ਜੋ ਸੰਕਲਪ ਲੈਂਦੀ ਹੈ, ਉਸ ਨੂੰ ਪੂਰਾ ਕਰਦੀ ਹੈ। ਧਾਰਾ 370 ਨੂੰ ਹਟਾਉਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਲੰਬਾ ਸੰਘਰਸ਼ ਕੀਤਾ, 
ਸਫ਼ਾ 1 ਦੀ ਬਾਕੀ
ਅੱਤਵਾਦ, ਨਕਸਲਵਾਦ ਨੂੰ ਖ਼ਤਮ ਕੀਤਾ । ਹੁਣ ਭਾਜਪਾ ਨੇ 2 ਅਗਸਤ ਨੂੰ ਦੇਸ਼ ਵਿਚ ਨਸ਼ੇ ਨੂੰ ਖਤਮ ਕਰਨ ਦਾ ਸੰਕਲਪ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਲੈ ਕੇ ਪੰਜਾਬ ਦੀ ਧਰਤੀ ਤੋਂ ਇਸ ਦੀ ਸ਼ੁਰੂਆਤ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਪੰਜਾਬ ਦੀ ਪਹਿਚਾਣ ਜਾਂ ਤਾਕਤ ਨਹੀਂ ਹੋ ਸਕਦੀ, ਪੰਜਾਬ ਦੀ ਪਹਿਚਾਣ ਵਿਰਾਸਤ, ਵਿਚਾਰ ਤੇ ਨੌਜਵਾਨੀ ਹੋਣੀ ਚਾਹੀਦੀ ਹੈ, ਪੰਜਾਬ ਦੀ ਪਹਿਚਾਣ ਗੁਰੂਆਂ ਦੀ ਬਾਣੀ, ਕਿਸਾਨਾਂ ਦੇ ਪਸੀਨੇ ਤੇ ਖਿਡਾਰੀਆਂ ਦੇ ਜ਼ਜਬੇ ਤੋਂ ਹੁੰਦੀ ਹੈ। ਪੰਜਾਬ ਦੇ ਲੋਕ ਨਸ਼ਿਆਂ ਦੇ ਖ਼ਿਲਾਫ਼ ਖੁਦ ਲੜਾਈ ਲੜਨਗੇ। ਉਨ੍ਹਾਂ ਕਿਹਾ ਕਿ ਸੂਬੇ ’ਚ ਸੱਤਾ ਵਿਚ ਬੈਠੈ ਲੋਕਾਂ ਨੇ ਪੰਜਾਬ ਦੀ ਪਹਿਚਾਣ ਨੂੰ ਬਦਲਣ ਦਾ ਕੰਮ ਕੀਤਾ, ਸਾਡੀਆਂ ਪੀੜੀਆਂ ਨੂੰ ਖਤਮ ਕਰਨ ਦਾ ਕੰਮ ਕੀਤਾ।ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਨਸ਼ੇ ਖਿਲਾਫ਼ ਲੜਾਈ ਨੂੰ ਸੱਤਾ ਦੀ ਚਾਬੀ ਸਮਝਿਆ, ਲੋਕਾਂ ਦਾ ਦਰਦ ਨਹੀਂ ਮੰਨਿਆ । ਨਿਤਿਨ ਨਬੀਨ ਨੇ ਕਿਹਾ ਸੱਤਾ ਵਿਚ ਬੈਠੈ ਲੋਕਾਂ ਨੇ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਅਤੇ ਪੀੜਾ ਸਮਝਣ ਦੀ ਬਜਾਏ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਖਿਲ਼ਾਫ ਬੋਲਣ ਵਾਲੇ ਲੋਕਾਂ ਦੀ ਅਵਾਜ਼ ਬੰਦ ਕਰਨਾ ਚਾਹੁੰਦੀ ਹੈ, ਪਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਅਵਾਜ਼ ਨੂੰ ਬੰਦ ਨਹੀ ਕਰ ਸਕੇਗੀ ।
ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕ ਇਸ ਯਾਤਰਾ ’ਚ ਸ਼ਾਮਿਲ ਹੋਣ-ਕੇਵਲ ਸਿੰਘ ਢਿੱਲੋਂ
ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਇਹ ਇਕੱਠ ਕੋਈ ਸਿਆਸੀ ਰੈਲੀ ਨਹੀਂ ਹੈ, ਬਲਕਿ ਅਸੀਂ ਮਾਵਾਂ ਭੈਣਾਂ ਦੇ ਦੁੱਖ ਵੰਡਾਉਣ ਆਏ ਹਾਂ। ਉਨ੍ਹਾਂ ਕਿਹਾ ਕਿ ਇਹ ਲੋਕ ਅੰਦੋਲਨ ਹੈ, ਜਿਸ ਤਹਿਤ ਅਸੀਂ 117 ਹਲਕਿਆਂ ਵਿਚ ਘਰ-ਘਰ ਜਾਵਾਂਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਕਲਪ ਮੁਤਾਬਿਕ ਅਗਲੇ 2 ਸਾਲਾਂ ਵਿੱਚ ਨਸ਼ੇ ਨੂੰ ਜੜ੍ਹੋਂ ਮੁਕਾਵਾਂਗੇ। ਪੰਜਾਬ ਦੇ ਲੋਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਵਿਚ ਸ਼ਮੂਲੀਅਤ ਕਰਨ ਦਾ ਸੱਦਾ ਦਿੰਦਿਆਂ ਕੇਵਲ ਢਿੱਲੋਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਚਿਹਰਾ ਬੇਨਕਾਬ ਕਰਾਂਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਤਿੰਨ ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕੀਤਾ ਸੀ, ਪਰ ਹੁਣ ਹਾਲਾਤ ਇਹ ਹੈ ਕਿ ਇੱਥੇ ਪੀਜ਼ੇ ਦੀ ਡਲਿਵਰੀ ਲੇਟ ਹੋ ਸਕਦੀ ਹੈ, ਚਿੱਟੇ ਦੀ ਨਹੀਂ । ਕੇਵਲ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦਾ ਸਭ ਕੁਝ ਬਰਬਾਦ ਕਰ ਦਿੱਤਾ, ਪੰਜਾਬ ਦਾ ਹਰ ਵਰਗ ਅੱਜ ਦੁਖੀ ਹੈ । ਪੰਜਾਬ ਦੇ ਲੋਕ ਕਹਿ ਰਹੇ ਹਨ, ਚੋਣ ਜ਼ਾਬਤਾ ਲੱਗਣ ਲੈਣ ਦਿਓ ਪਿੰਡ-ਪਿੰਡ ਬੋਰਡ ਲਾ ਦਿਆਂਗੇ ਕਿ ‘ਆਪ’ ਵਾਲੇ ਪਿੰਡਾਂ ਵਿਚ ਨਹੀਂ ਵੜ ਸਕਦੇ ।
ਪੰਜਾਬ ਬਦਨਾਮ ਹੋ ਰਿਹਾ-ਮਨਪ੍ਰੀਤ ਸਿੰਘ ਬਾਦਲ
ਭਾਰਤੀ ਜਨਤਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਆਪਣੀ ਪਛਾਣ ਗੁਆਉਂਦਾ ਜਾ ਰਿਹਾ ਹੈ । ਪੰਜਾਬ ਦੀ ਜੋ ਤਸਵੀਰ ਪਹਿਲਾਂ ਹੁੰਦੀ ਸੀ, ਹੁਣ ਉਹ ਤਸਵੀਰ ਨਹੀਂ ਰਹੀ। ਆਏ ਦਿਨ ਨਸ਼ਿਆਂ ਕਾਰਨ ਪੰਜਾਬ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ, ਜਿਸ ਕਾਰਨ ਪੰਜਾਬ ਦੇਸ਼ ਭਰ ’ਚ ਬਦਨਾਮ ਹੋ ਰਿਹਾ ਹੈ। 
ਘਰ-ਘਰ ਦੀ ਲੜਾਈ ਹੈ-ਅਸ਼ਵਨੀ ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼ਿਆਮ ਪ੍ਰਸਾਦ ਮੁਖਰਜੀ ਨਾਲ ਸਬੰਧਿਤ ਇਤਿਹਾਸਕ ਸਥਾਨ ਤੋਂ ਯਾਤਰਾ ਸ਼ੁਰੂ ਕਰਕੇ ਭਾਜਪਾ ਨੇ ਨਸ਼ਿਆਂ ਖਿਲਾਫ਼ ਲੋਕ ਅੰਦੋਲਨ ਸ਼ੁਰੂ ਕੀਤਾ ਹੈ । ਇਸ ਦਾ ਬੈਨਰ ਸਿਆਸੀ ਹੋ ਸਕਦਾ ਹੈ, ਪਰ ਸਮੱਸਿਆ ਘਰ-ਘਰ ਦੀ ਹੈ। ਪੰਜਾਬ ਵਿਚ ਯੁੱਧ ਨਸ਼ਿਆਂ ਵਿਰੁੱਧ ਪ੍ਰਚਾਰ ਬਣ ਕੇ ਰਹਿ ਗਿਆ। ਪਰ ਭਾਜਪਾ ਦੇ ਸੰਕਲਪ ਮੁਤਾਬਿਕ ਦੇਸ਼ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੀ ਲੜਾਈ ਪੰਜਾਬ ਤੋਂ ਸ਼ੁਰੂ ਹੋਈ ਹੈ ।
ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਸੰਸਦੀ ਕਮੇਟੀ ਮੈਂਬਰ ਇਕਬਾਲ ਸਿੰਘ ਲਾਲਪੁਰਾ, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਪੰਜਾਬ ਮਨੋਰੰਜਨ ਕਾਲੀਆ, ਮੁਕੇਰੀਆਂ ਤੋਂ ਵਿਧਾਇਕ ਜੰਗੀ ਲਾਲ ਮਹਾਜਨ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ, ਸਹਿ ਇੰਚਾਰਜ ਸੌਦਾਨ ਸਿੰਘ, ਸਹਿ-ਇੰਚਾਰਜ ਡਾ: ਨਰਿੰਦਰ ਸਿੰਘ ਰੈਣਾ, ਰਾਜ ਸਭਾ ਮੈਂਬਰ ਤਰੁਣ ਚੁੱਘ, ਰਾਜ ਸਭਾ ਮੈਂਬਰ ਬਿਕਰਮਜੀਤ ਸਾਹਨੀ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ, ਰਾਜ ਸਭਾ ਮੈਂਬਰ ਰਾਘਵ ਚੱਢਾ,  ਭਾਜਪਾ ਆਗੂ ਐਚ.ਐਸ. ਫੂਲਕਾ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਰਾਕੇਸ਼ ਕੁਮਾਰ ਰਾਠੌਰ, ਕੇ.ਡੀ. ਭੰਡਾਰੀ, ਪੰਜਾਬ ਭਾਜਪਾ ਮਹਿਲਾ ਵਿੰਗ ਪ੍ਰਧਾਨ ਜੈਇੰਦਰ ਕੌਰ, ਅਮਨਜੋਤ ਕੌਰ ਰਾਮੂਵਾਲੀਆ, ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਮੰਤਰੀ ਸੋਮ ਪ੍ਰਕਾਸ਼, ਸਾਬਕਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ, ਰਾਣਾ ਗੁਰਮੀਤ ਸਿੰਘ ਸੋਢੀ ਸਮੇਤ ਹੋਰ ਕਈ ਆਗੂ ਹਾਜ਼ਰ ਸਨ ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ 8 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 8 ਫ਼ੀਸਦੀ ਵਾਧੂ ਡੀ.ਏ. ਦੇਣ ਦਾ ਐਲਾਨ ਅਗਲੀ ਖ਼ਬਰ ਹਰਬੀਰ ਸਿੰਘ ਕਤਲ ਮਾਮਲੇ ’ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ
Ad Position 24