07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਈ-20 ਪੈਟਰੋਲ ਦੇ ਨਾਂਅ ’ਤੇ ਹੋ ਰਿਹੈ ਧੋਖਾ-ਰਾਹੁਲ ਗਾਂਧੀ

ਨਵੀਂ ਦਿੱਲੀ, 7 ਨਵੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ ’ਚ ਈਥਾਨੌਲ ਮਿਲਾਉਣ ਦੀ ਕੇਂਦਰ ਦੀ ਨੀਤੀ ’ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਪੈਟਰੋਲ ’ਚ ਨਿਸਚਿਤ ਮਿਕਦਾਰ ਤੋਂ ਵੱਧ ਈਥਾਨੌਲ ਮਿਲਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਈ-20 ਹੁਣ 420 ਬਣ ਗਿਆ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ’ਤੇ ਕਰਨਾਟਕ ਸਰਕਾਰ ਵਲੋਂ ਪੈਟਰੋਲ ਦੇ ਨਮੂਨੇ ਦੀ ਜਾਂਚ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਜਨਤਾ ਦੀ ਗੱਡੀ ’ਚੋਂ ...

Ad Position 21
No active advertisement
ਅਜੀਤ ਡੈਸਕ 08-11-2026

ਨਵੀਂ ਦਿੱਲੀ, 7 ਨਵੰਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ ’ਚ ਈਥਾਨੌਲ ਮਿਲਾਉਣ ਦੀ ਕੇਂਦਰ ਦੀ ਨੀਤੀ ’ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਪੈਟਰੋਲ ’ਚ ਨਿਸਚਿਤ ਮਿਕਦਾਰ ਤੋਂ ਵੱਧ ਈਥਾਨੌਲ ਮਿਲਾਇਆ ਜਾ ਰਿਹਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਈ-20 ਹੁਣ 420 ਬਣ ਗਿਆ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ’ਤੇ ਕਰਨਾਟਕ ਸਰਕਾਰ ਵਲੋਂ ਪੈਟਰੋਲ ਦੇ ਨਮੂਨੇ ਦੀ ਜਾਂਚ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਜਨਤਾ ਦੀ ਗੱਡੀ ’ਚੋਂ ਪੈਟਰੋਲ ਚੋਰੀ ਕੀਤਾ ਜਾ ਰਿਹਾ ਹੈ ਕਿਉਂਕਿ ਪੈਟਰੋਲ ’ਚ 20 ਫ਼ੀਸਦੀ ਤੋਂ ਵੱਧ ਈਥਾਨੌਲ ਮਿਲਾਇਆ ਜਾ ਰਿਹਾ ਹੈ। ਰਾਹੁਲ ਗਾਂਧੀ ਵਲੋਂ ਸਾਂਝੀ ਕੀਤੀ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਪੈਟਰੋਲ ਦੇ 14 ’ਚੋਂ 11 ਨਮੂਨਿਆਂ ’ਚ 20 ਫ਼ੀਸਦੀ ਤੋਂ ਵੱਧ ਈਥਾਨੌਲ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਆਈ.ਓ.ਸੀ.ਐਲ., ਐਚ.ਪੀ.ਸੀ.ਐਲ., ਬੀ.ਪੀ.ਸੀ.ਐਲ., ਨਾਇਰਾਲ, ਸ਼ੈਲ, ਸਰਕਾਰੀ ਹੋਵੇ ਜਾਂ ਪ੍ਰਾਈਵੇਟ, ਸਾਰੀਆਂ ਕੰਪਨੀਆਂ ਤੈਅ ਮਿਕਦਾਰ ਤੋਂ ਵੱਧ ਈਥਾਨੌਲ ਮਿਲਾ ਰਹੀਆਂ ਹਨ ਭਾਵ ਜਨਤਾ ਤੋਂ ਪੈਸਾ ਮਹਿੰਗੇ ਪੈਟਰੋਲ ਦਾ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਗੱਡੀਆਂ ਦੀ ਟੈਂਕੀ ’ਚ ਈਥਾਨੌਲ ਭਰਿਆ ਜਾ ਰਿਹਾ ਹੈ, ਜਿਸ ’ਚ ਨੁਕਸਾਨ ਜਨਤਾ ਦਾ ਹੋ ਰਿਹਾ ਹੈ। ਕਾਂਗਰਸੀ ਨੇਤਾ ਨੇ ਕਿਹਾ ਕਿ ਤੁਹਾਡੇ ਪੈਟਰੋਲ ’ਚ ਇੰਨਾ ਈਥਾਨੌਲ ਹੋਣ ਦਾ ਮਤਲਬ ਹੈ ਕਿ ਗੱਡੀ ਦੀ ਮਾਈਲੇਜ ਘਟੇਗੀ ਅਤੇ ਵਾਰ-ਵਾਰ ਮਕੈਨਿਕ ਦੇ ਚੱਕਰ ਲਾਉਣੇ ਪੈਣਗੇ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਜਨਤਾ ਕੋਲ ਚੁਣਨ ਦਾ ਕੋਈ ਵਿਕਲਪ ਹੀ ਨਹੀਂ ਹੈ। ਰਾਹੁਲ ਗਾਂਧੀ ਨੇ ਸਵਾਲ ਪੁੱਛਦਿਆਂ ਕਿਹਾ ਕਿ ਦੇਸ਼ ਦੇ ਲੋਕਾਂ ਦੀ ਗੱਡੀ ਦੀ ਟੈਂਕੀ ’ਚ ਕੀ ਭਰਿਆ ਜਾ ਰਿਹਾ ਹੈ? ਪੈਟਰੋਲ ’ਚ ਅਸਲ ’ਚ ਕਿੰਨਾ ਈਥਾਨੌਲ ਹੈ? ਨਾਲ ਹੀ ਇਹ ਵੀ ਪੁੱਛਿਆ ਕਿ 20 ਫ਼ੀਸਦੀ ਤੋਂ ਵੱਧ ਮਿਲਾਵਟ ਕਰਨ ਵਾਲੀਆਂ ਕੰਪਨੀਆਂ ’ਤੇ ਕਾਰਵਾਈ ਕਦੋਂ ਹੋਏਗੀ ਅਤੇ ਇਸ ਨੀਤੀ ਨਾਲ ਅਸਲ ’ਚ ਫ਼ਾਇਦਾ ਕਿਸ ਨੂੰ ਹੋ ਰਿਹਾ ਹੈ?

Ad Position 22
No active advertisement
ਪਿਛਲੀ ਖ਼ਬਰ ਜੰਗ ਹੁਣ ਸਿਰਫ਼ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਤ ਨਹੀਂ ਰਹੀ- ਰਾਜਨਾਥ ਸਿੰਘ ਅਗਲੀ ਖ਼ਬਰ ਲਾਜ਼ਮੀ ਸੇਵਾਮੁਕਤੀ ਦਾ ਹੁਕਮ ਨਾ ਤਾਂ ਦੰਡਕਾਰੀ ਹੈ ਅਤੇ ਨਾ ਹੀ ਬਦਨਾਮੀ-ਸੁਪਰੀਮ ਕੋਰਟ
Ad Position 24