ਬਾਗਡੋਗਰਾ, 7 ਨਵੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਲਗਾਤਾਰ ਗੁੰਝਲਦਾਰ ਹੋ ਰਹੀਆਂ ਹਨ ਅਤੇ ਜੰਗ ਦਾ ਰੂਪ ਵੀ ਬਦਲ ਗਿਆ ਹੈ । ਹੁਣ ਯੁੱਧ ਸਿਰਫ਼ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਤ ਨਹੀਂ, ਸਗੋਂ ਸਾਈਬਰ ਹਮਲੇ, ਡਰੋਨ ਹਮਲੇ, ਪ੍ਰੌਕਸੀ ਜੰਗ ਤੇ ਗਲਤ ਜਾਣਕਾਰੀ ਫੈਲਾਉਣ ਵਰਗੀਆਂ ਗਤੀਵਿਧੀਆਂ ਵੀ ਇਸ ਦਾ ਹਿੱਸਾ ਬਣ ਗਈਆਂ ਹਨ । ਦੀਵਾਲੀ ਦੀ ਪੂਰਵ ਸੰਧਿਆ ’ਤੇ ਪੱਛਮੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ ਵਿਖੇ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੁਸ਼ਮਣ ਹੁਣ ਸਿੱਧੇ ਟਕਰਾਅ ਦੀ ਬਜਾਏ ਦੇਸ਼ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ । ਸੋਸ਼ਲ ਮੀਡੀਆ ਰਾਹੀਂ ਸੈਨਿਕਾਂ ਅਤੇ ਆਮ ਲੋਕਾਂ ਵਿਚ ਭਰਮ ਅਤੇ ਸ਼ੱਕ ਪੈਦਾ ਕਰਨ ਲਈ ਗੁੰਮਰਾਹਕੁੰਨ ਜਾਣਕਾਰੀ ਫੈਲਾਈ ਜਾਂਦੀ ਹੈ ।
ਉਨ੍ਹਾਂ ਜਵਾਨਾਂ ਨੂੰ ਸਾਈਬਰ ਸੁਰੱਖਿਆ, ਜਾਣਕਾਰੀ ਦੀ ਸਹੀ ਪਛਾਣ ਤੇ ਹਰ ਸਮੇਂ ਚੌਕਸ ਰਹਿਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਜਵਾਨਾਂ ਦਾ ਅਨੁਸ਼ਾਸਨ, ਵਿਵਹਾਰ ਅਤੇ ਸਥਾਨਕ ਲੋਕਾਂ ਨਾਲ ਚੰਗੇ ਸਬੰਧ ਫੌਜ ਦੀ ਛਵੀ ਨੂੰ ਮਜ਼ਬੂਤ ਕਰਦੇ ਹਨ । ਰਾਜਨਾਥ ਸਿੰਘ ਨੇ ਬਾਗਡੋਗਰਾ ਏਅਰਬੇਸ ਨੂੰ ਦੇਸ਼ ਦੀ ਰੱਖਿਆ ਪ੍ਰਣਾਲੀ ਦਾ ਅਹਿਮ ਹਿੱਸਾ ਦੱਸਦਿਆਂ ਪੂਰਬੀ ਸਰਹੱਦ ਦੀ ਸੁਰੱਖਿਆ ਲਈ ਜਵਾਨਾਂ ਨੂੰ ਪੂਰੀ ਜੰਗੀ ਤਿਆਰੀ ਰੱਖਣ ਲਈ ਕਿਹਾ । ਉਨ੍ਹਾਂ ਆਤਮਨਿਰਭਰ ਭਾਰਤ ਤਹਿਤ ਦੇਸੀ ਡਰੋਨ ਅਤੇ ਐਂਟੀ-ਡਰੋਨ ਤਕਨੀਕਾਂ ਦੇ ਵਿਕਾਸ ਦੀ ਵੀ ਸ਼ਲਾਘਾ ਕੀਤੀ।
ਅਗਨੀਵੀਰਾਂ ਨੂੰ ਦੋ ਸਾਲ ਦੀ ਵਾਧੂ ਸੇਵਾ ਮਗਰੋਂ ਪੱਕੀ ਭਰਤੀ ਦਾ ਮੌਕਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਲਾਨ ਕੀਤਾ ਕਿ ਦੋ ਸਾਲ ਦੀ ਵਾਧੂ ਸੇਵਾ ਪੂਰੀ ਕਰਨ ਤੋਂ ਬਾਅਦ ਸਾਰੇ ਅਗਨੀਵੀਰਾਂ ਨੂੰ ਨਿਯਮਤ ਸੈਨਿਕ ਵਜੋਂ ਭਰਤੀ ਹੋਣ ਦਾ ਮੌਕਾ ਮਿਲੇਗਾ । ਇਹ ਭਰਤੀ ਉਨ੍ਹਾਂ ਦੀ ਸਹਿਮਤੀ ਤੇ ਚੋਣ ਮਾਪਦੰਡਾਂ ਨੂੰ ਪੂਰਾ ਕਰਨ ’ਤੇ ਨਿਰਭਰ ਕਰੇਗੀ । ਉਨ੍ਹਾਂ ਇਸ ਫੈਸਲੇ ਨੂੰ ਅਗਨੀਵੀਰਾਂ ਲਈ ਦੀਵਾਲੀ ਦਾ ਵੱਡਾ ਤੋਹਫ਼ਾ ਦੱਸਿਆ । ਇਸ ਨਾਲ ਛੇ ਸਾਲ ਦੀ ਸੇਵਾ ਮਗਰੋਂ ਫੌਜ ਵਿਚ ਪੱਕੀ ਭਰਤੀ ਦਾ ਰਾਹ ਖੁੱਲ੍ਹੇਗਾ ।
ਜੰਗ ਹੁਣ ਸਿਰਫ਼ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਤ ਨਹੀਂ ਰਹੀ- ਰਾਜਨਾਥ ਸਿੰਘ
ਬਾਗਡੋਗਰਾ, 7 ਨਵੰਬਰ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਲਗਾਤਾਰ ਗੁੰਝਲਦਾਰ ਹੋ ਰਹੀਆਂ ਹਨ ਅਤੇ ਜੰਗ ਦਾ ਰੂਪ ਵੀ ਬਦਲ ਗਿਆ ਹੈ । ਹੁਣ ਯੁੱਧ ਸਿਰਫ਼ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਤ ਨਹੀਂ, ਸਗੋਂ ਸਾਈਬਰ ਹਮਲੇ, ਡਰੋਨ ਹਮਲੇ, ਪ੍ਰੌਕਸੀ ਜੰਗ ਤੇ ਗਲਤ ਜਾਣਕਾਰੀ ਫੈਲਾਉਣ ਵਰਗੀਆਂ ਗਤੀਵਿਧੀਆਂ ਵੀ ਇਸ ਦਾ ਹਿੱਸਾ ਬਣ ਗਈਆਂ ਹਨ । ਦੀਵਾਲੀ ਦੀ ਪੂਰਵ ਸੰਧਿਆ ’ਤੇ ਪੱਛਮੀ ਬੰਗਾਲ ਦੇ ਬਾਗਡੋਗਰਾ ਹਵਾਈ ਅੱਡੇ ਵਿਖੇ ...
ਅਜੀਤ ਡੈਸਕ
08-11-2026