07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਅਮਰੀਕਾ ਵਿਚ ਹਿਰਾਸਤ ’ਚ ਲਿਆ ਲਾਰੈਂਸ ਬਿਸ਼ਨੋਈ ਦਾ ਕਰੀਬੀ ਹੈਰੀ ਬਾਕਸਰ

ਚੰਡੀਗੜ੍ਹ, 7 ਨਵੰਬਰ (ਇੰਟ.)-ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਅਨੁਸਾਰ, ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਸਨਿਚਰਵਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਸਾਥੀ ਗੈਂਗਸਟਰ ਹੈਰੀ ਚੰਦ ਉਰਫ਼ ਹੈਰੀ ਬਾਕਸਰ ਨੂੰ ਹਿਰਾਸਤ ਵਿਚ ਲੈ ਲਿਆ ਹੈ । ਉਸ ਨੂੰ ਭਾਰਤੀ ਜਾਂਚ ਏਜੰਸੀਆਂ ਵਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਫੜਿਆ ਗਿਆ । ਰਾਜਸਥਾਨ ਦੇ ਕੋਟਪੂਤਲੀ-ਬਹਿਰੋੜ ਜ਼ਿਲ੍ਹੇ ਦੇ ਪਿੰਡ ਛਤਰਪੁਰਾ ਦਾ ਰਹਿਣ ਵਾਲਾ ਹੈਰੀ ਬਾਕਸਰ ਪਹਿਲਾਂ ਮੁੱਕੇਬਾਜ਼ੀ ਨਾਲ ਜੁੜਿਆ ਹੋਇਆ ਸੀ ਤੇ ਕੋਚ ਵਜੋਂ ਕੰਮ ਕਰਦਾ ਸੀ । ...

Ad Position 21
No active advertisement
ਅਜੀਤ ਡੈਸਕ 08-11-2026

ਚੰਡੀਗੜ੍ਹ, 7 ਨਵੰਬਰ (ਇੰਟ.)-ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਅਨੁਸਾਰ, ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੇ ਸਨਿਚਰਵਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਕਰੀਬੀ ਸਾਥੀ ਗੈਂਗਸਟਰ ਹੈਰੀ ਚੰਦ ਉਰਫ਼ ਹੈਰੀ ਬਾਕਸਰ ਨੂੰ ਹਿਰਾਸਤ ਵਿਚ ਲੈ ਲਿਆ ਹੈ । ਉਸ ਨੂੰ ਭਾਰਤੀ ਜਾਂਚ ਏਜੰਸੀਆਂ ਵਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਫੜਿਆ ਗਿਆ । ਰਾਜਸਥਾਨ ਦੇ ਕੋਟਪੂਤਲੀ-ਬਹਿਰੋੜ ਜ਼ਿਲ੍ਹੇ ਦੇ ਪਿੰਡ ਛਤਰਪੁਰਾ ਦਾ ਰਹਿਣ ਵਾਲਾ ਹੈਰੀ ਬਾਕਸਰ ਪਹਿਲਾਂ ਮੁੱਕੇਬਾਜ਼ੀ ਨਾਲ ਜੁੜਿਆ ਹੋਇਆ ਸੀ ਤੇ ਕੋਚ ਵਜੋਂ ਕੰਮ ਕਰਦਾ ਸੀ । ਉਸ ਦਾ ਅਪਰਾਧਿਕ ਪਿਛੋਕੜ 2010 ਵਿਚ ਸ਼ੁਰੂ ਹੋਇਆ, ਜਦੋਂ ਪਿੰਡ ਵਿਚ ਨਿੱਜੀ ਰੰਜਿਸ਼ ਕਾਰਨ ਉਸ ਖ਼ਿਲਾਫ਼ ਮਾਮਲਾ ਦਰਜ ਹੋਇਆ । 25 ਅਪ੍ਰੈਲ 2023 ਨੂੰ ਉਹ ਦਿੱਲੀ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਉਡਾਣ ਭਰ ਕੇ ਭਾਰਤ ਛੱਡ ਗਿਆ ਸੀ । ਇਸ ਤੋਂ ਬਾਅਦ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿਚ ਆਇਆ ਅਤੇ ਇਸ ਦਾ ਸਰਗਰਮ ਮੈਂਬਰ ਬਣ ਗਿਆ। ਭਾਰਤ ਛੱਡਣ ਤੋਂ ਬਾਅਦ ਉਸ ਖ਼ਿਲਾਫ਼ ਫਿਰੌਤੀ ਤੇ ਕਤਲ ਦੀ ਕੋਸ਼ਿਸ਼ ਸਮੇਤ ਸੱਤ ਨਵੇਂ ਮਾਮਲੇ ਦਰਜ ਹੋਏ । ਸਾਲ 2024 ਵਿਚ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ । ਕੁੱਲ 15 ਅਪਰਾਧਿਕ ਮਾਮਲਿਆਂ ਵਿੱਚ ਉਹ ਪੁਲਿਸ ਨੂੰ ਲੋੜੀਂਦਾ ਹੈ । ਉਸ ’ਤੇ ਹਰਿਆਣਾ, ਪੰਜਾਬ, ਦਿੱਲੀ, ਚੰਡੀਗੜ੍ਹ ਅਤੇ ਰਾਜਸਥਾਨ ਵਿਚ ਕਤਲ, ਟਾਰਗੈੱਟ ਕਿਲਿੰਗ ਤੇ ਫਿਰੌਤੀ ਵਰਗੀਆਂ ਵਾਰਦਾਤਾਂ ਵਿਚ ਸ਼ਾਮਿਲ ਹੋਣ ਦੇ ਦੋਸ਼ ਹਨ । ਹੈਰੀ ਬਾਕਸਰ ਦਾ ਨਾਮ 1 ਫਰਵਰੀ ਨੂੰ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ ਹੋਈ ਗੋਲੀਬਾਰੀ ਨਾਲ ਵੀ ਜੁੜਿਆ ਸੀ । ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਪੋਸਟ ਵਿਚ ਉਸ ਤੇ ਹਰਮਨ ਸੰਧੂ ਦਾ ਜ਼ਿਕਰ ਕੀਤਾ ਗਿਆ ਸੀ । ਇਹ ਪੋਸਟ ਬਿਸ਼ਨੋਈ ਗੈਂਗ ਦੇ ਮੈਂਬਰ ਸ਼ੁਭਮ ਲੋਨਕਰ ਤੇ ਆਰਜ਼ੂ ਬਿਸ਼ਨੋਈ ਵਲੋਂ ਸਾਂਝੀ ਕੀਤੀ ਗਈ ਸੀ । ਸ਼ੁਭਮ ਲੋਨਕਰ ਬਾਬਾ ਸਿੱਦੀਕੀ ਕਤਲ ਕੇਸ ਵਿਚ ਵੀ ਮੁਲਜ਼ਮ ਹੈ । ਹੈਰੀ ਬਾਕਸਰ ਦਾ ਪਾਸਪੋਰਟ ਪਹਿਲਾਂ ਹੀ ਜ਼ਬਤ ਕੀਤਾ ਜਾ ਚੁੱਕਾ ਹੈ ।

Ad Position 22
No active advertisement
ਪਿਛਲੀ ਖ਼ਬਰ ਐਮਰਜੈਂਸੀ ਇਕ ਗਲਤੀ ਸੀ, ਇੰਦਰਾ ਗਾਂਧੀ ਵੀ ਅਜਿਹਾ ਮਹਿਸੂਸ ਕਰਦੀ ਸੀ- ਸੋਨੀਆ ਗਾਂਧੀ ਅਗਲੀ ਖ਼ਬਰ ਅਜੈ ਕੁਮਾਰ ਯਾਦਵ ਸੀ.ਆਰ.ਪੀ.ਐੱਫ. ਦੇ ਏ.ਡੀ.ਜੀ. ਨਿਯੁਕਤ
Ad Position 24