18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਵਲੋਂ ਖੁਦਕੁਸ਼ੀ

ਹਰੀਦੁਆਰ, 18 ਸਤੰਬਰ (ਏਜੰਸੀ)-ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੇ ਸ਼ੁੱਕਰਵਾਰ ਨੂੰ ਹਰਿਦੁਆਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਨਾਂਅ ਬਦਲ ਕੇ ਹਰਿਦੁਆਰ ’ਚ ਰਹਿ ਰਿਹਾ ਸੀ ਤੇ ...

Ad Position 21
No active advertisement
ਅਜੀਤ ਡੈਸਕ 19-09-2026

ਹਰੀਦੁਆਰ, 18 ਸਤੰਬਰ (ਏਜੰਸੀ)-ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੇ ਸ਼ੁੱਕਰਵਾਰ ਨੂੰ ਹਰਿਦੁਆਰ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਪਿਛਲੇ ਕੁਝ ਮਹੀਨਿਆਂ ਤੋਂ ਨਾਂਅ ਬਦਲ ਕੇ ਹਰਿਦੁਆਰ ’ਚ ਰਹਿ ਰਿਹਾ ਸੀ ਤੇ ਭੂਪਤਵਾਲਾ ’ਚ ਚਾਹ ਦੀ ਦੁਕਾਨ ਚਲਾ ਰਿਹਾ ਸੀ। ਉਸ ਦੀ ਲਾਸ਼ ਚਾਹ ਦੀ ਦੁਕਾਨ ’ਚ ਫਾਹੇ ਨਾਲ ਲਟਕਦੀ ਮਿਲੀ। ਕਰੀਬ 19 ਸਾਲ ਜੇਲ੍ਹ ’ਚ ਰਹਿਣ ਤੋਂ ਬਾਅਦ ਨਵੰਬਰ 2025 ’ਚ ਸੁਪਰੀਮ ਕੋਰਟ ਵਲੋਂ ਆਖਰੀ ਮਾਮਲੇ ’ਚ ਬਰੀ ਕੀਤੇ ਜਾਣ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਨੋਇਡਾ ਦੇ ਨਿਠਾਰੀ ਇਲਾਕੇ ’ਚ 2005-06 ਦੌਰਾਨ ਬੱਚਿਆਂ ਤੇ ਔਰਤਾਂ ਦੇ ਲਾਪਤਾ ਹੋਣ ਤੋਂ ਬਾਅਦ ਕੋਲੀ ਦਾ ਨਾਂਅ ਸਾਹਮਣੇ ਆਇਆ ਸੀ। 29 ਦਸੰਬਰ 2006 ਨੂੰ ਮੋਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਨਾਲੇ ’ਚੋਂ ਮਨੁੱਖੀ ਅਵਸ਼ੇਸ਼ ਮਿਲਣ ਤੋਂ ਬਾਅਦ ਦੇਸ਼ ਭਰ ’ਚ ਸਨਸਨੀ ਫੈਲ ਗਈ ਸੀ। ਇਸ ਤੋਂ ਬਾਅਦ ਸੀ.ਬੀ.ਆਈ. ਨੇ ਮਾਮਲੇ ਦੀ ਜਾਂਚ ਕੀਤੀ ਤੇ ਕੋਲੀ ਖ਼ਿਲਾਫ਼ ਕਈ ਮਾਮਲਿਆਂ ’ਚ ਕੇਸ ਚੱਲੇ। ਉਸ ਨੂੰ 13 ਮਾਮਲਿਆਂ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ 2023 ’ਚ ਇਲਾਹਾਬਾਦ ਹਾਈ ਕੋਰਟ ਨੇ ਉਸ ਨੂੰ 12 ਮਾਮਲਿਆਂ ’ਚ ਬਰੀ ਕਰ ਦਿੱਤਾ ਸੀ। ਨਵੰਬਰ 2025 ’ਚ ਸੁਪਰੀਮ ਕੋਰਟ ਨੇ ਆਖਰੀ ਮਾਮਲੇ ’ਚ ਵੀ ਉਸ ਨੂੰ ਦੋਸ਼ਮੁਕਤ ਕਰ ਦਿੱਤਾ ਸੀ। ਸੁਰਿੰਦਰ ਕੋਲੀ ਕੁਝ ਮਹੀਨੇ ਪਹਿਲਾਂ ਹੀ ਹਰਿਦੁਆਰ ਆਇਆ ਸੀ। ਇੱਥੇ ਉਹ ਇਕੱਲਾ ਰਹਿੰਦਾ ਸੀ ਤੇ ਆਪਣੀ ਪਛਾਣ ਲੁਕਾ ਕੇ ਜੀਵਨ ਬਤੀਤ ਕਰ ਰਿਹਾ ਸੀ। ਕਰੀਬ 15 ਦਿਨ ਪਹਿਲਾਂ ਉਸ ਨੇ ਸਿਡਕੁਲ ਦੀ ਇਕ ਕੰਪਨੀ ’ਚ ਕੰਮ ਸ਼ੁਰੂ ਕੀਤਾ ਸੀ। ਉੱਥੇ ਉਸ ਨੇ ਆਪਣਾ ਨਾਂਅ ਸਦਾਰਾਮ ਦੱਸਿਆ ਹੋਇਆ ਸੀ, ਇਸ ਲਈ ਕੰਪਨੀ ’ਚ ਵੀ ਕਿਸੇ ਨੂੰ ਉਸ ਦੇ ਅਸਲ ਨਾਮ ਬਾਰੇ ਜਾਣਕਾਰੀ ਨਹੀਂ ਸੀ। ਕਰੀਬ ਚਾਰ ਦਿਨ ਪਹਿਲਾਂ ਉਸ ਨੇ ਸਪਤ੍ਰਿਸ਼ੀ ਚੌਕੀ ਖੇਤਰ ’ਚ ਲਾਲ ਮੰਦਰ ਦੇ ਨੇੜੇ ਸੜਕ ਕਿਨਾਰੇ ਇਕ ਛੋਟੀ ਦੁਕਾਨ ਕਿਰਾਏ ’ਤੇ ਲਈ ਸੀ ਤੇ ਉੱਥੇ ਚਾਹ ਵੇਚਣ ਲੱਗ ਪਿਆ ਸੀ। ਗੁਆਂਢੀਆਂ ਮੁਤਾਬਕ ਉਸ ਨੇ ਦੁਕਾਨ ਲਈ ਮਾਲਕ ਨੂੰ ਕੁਝ ਮਹੀਨਿਆਂ ਦਾ ਕਿਰਾਇਆ ਐਡਵਾਂਸ ’ਚ ਵੀ ਦਿੱਤਾ ਸੀ। ਇਲਾਕੇ ’ਚ ਕੁੰਭ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅਣਅਧਿਕਾਰਤ ਕਬਜ਼ੇ ਹਟਾਉਣ ਦੀ ਕਾਰਵਾਈ ਚੱਲ ਰਹੀ ਹੈ। ਗੁਆਂਢੀਆਂ ਦਾ ਕਹਿਣਾ ਹੈ ਕਿ ਕੋਲੀ ਨੂੰ ਦੁਕਾਨ ਹਟਾਏ ਜਾਣ ਤੇ ਐਡਵਾਂਸ ਦਿੱਤੇ ਪੈਸੇ ਫਸਣ ਦੀ ਚਿੰਤਾ ਸੀ। ਸ਼ੁੱਕਰਵਾਰ ਸਵੇਰੇ ਇਸੇ ਦੁਕਾਨ ’ਚ ਉਸ ਦੀ ਲਾਸ਼ ਫਾਹੇ ਨਾਲ ਲਟਕਦੀ ਮਿਲੀ।

Ad Position 22
No active advertisement
ਪਿਛਲੀ ਖ਼ਬਰ ਹਰਬੀਰ ਸਿੰਘ ਕਤਲ ਮਾਮਲੇ ’ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਅਗਲੀ ਖ਼ਬਰ ਅੰਮ੍ਰਿਤਸਰ ’ਚ ਏ.ਐੱਸ.ਆਈ. ਦੀ ਗੋਲੀ ਮਾਰ ਕੇ ਹੱਤਿਆ ਡੀ.ਜੀ.ਪੀ. ਵਲੋਂ ਘਟਨਾ ਸਥਾਨ ਦਾ ਦੌਰਾ-ਮੁੱਖ ਮੰਤਰੀ ਵਲੋਂ ਪਰਿਵਾਰ...
Ad Position 24