17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਸ਼ਾ ਵਿਰੋਧੀ ਮੁਹਿੰਮ ਲੋਕਾਂ ਦੀ ਮੁਹਿੰਮ ਬਣੀ, ਮੁੜ ਬਣੇਗਾ ਰੰਗਲਾ ਪੰਜਾਬ- ਗੁਲਾਬ ਚੰਦ ਕਟਾਰੀਆ <br/>

Ad Position 21
No active advertisement
ਅਜੀਤ ਡੈਸਕ 24-02-2026

ਮੁਕੇਰੀਆਂ (ਹੁਸ਼ਿਆਰਪੁਰ), 23 ਫਰਵਰੀ (ਰਾਮਗੜ੍ਹੀਆ)-ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ 31 ਦਸੰਬਰ 2025 ਤੱਕ 31 ਹਜ਼ਾਰ ਐਫ.ਆਈ.ਆਰ. ਨਸ਼ਾ ਤਸਕਰਾਂ ਅਤੇ ਨਸ਼ਾ ਕਰਨ ਵਾਲਿਆਂ ਖ਼ਿਲਾਫ਼ ਦਰਜ ਕੀਤੀਆਂ ਗਈਆਂ ਹਨ | ਇਸੇ ਮੁਹਿੰਮ ਤਹਿਤ 42 ਹਜ਼ਾਰ ਨਸ਼ਾ ਤਸਕਰ ਗਿ੍ਫਤਾਰ ਕੀਤੇ ਜਾ ਚੁੱਕੇ ਹਨ ਅਤੇ 300 ਕਰੋੜ ਦੀ ਸੰਪਤੀ ਨਸ਼ਾ ਕਾਰੋਬਾਰੀਆਂ ਦੀ ਜਿਥੇ ਜਬਤ ਕੀਤੀ ਜਾ ਚੁੱਕੀ ਹੈ ਉਥੇ ਹੀ 15 ਕਰੋੜ ਰੁਪਏ ਨਸ਼ਿਆਂ ਨਾਲ ਸਬੰਧਿਤ ਨਕਦੀ ਵੀ ਫੜੀ ਜਾ ਚੁੱਕੀ ਹੈ | ਰਾਜਪਾਲ ਅੱਜ ਮੁਕੇਰੀਆਂ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਟੈਰੀਟੇਬਲ ਟਰੱਸਟ ਦੇ ਅਧੀਨ ਚਲਦੇ ਦਸਮੇਸ਼ ਗਰਲਜ਼ ਕਾਲਜ ਵਿਖੇ ਇਕ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ | ਰਾਜਪਾਲ ਕਟਾਰੀਆ ਨੇ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਸਾਨੂੰ ਸੰਦੇਸ਼ ਦੇ ਗਏ ਹਨ ਕਿ ਹਵਾ ਸਾਡੀ ਗੁਰੂ ਹੈ ਅਤੇ ਪਾਣੀ ਸਾਡਾ ਪਿਤਾ ਹੈ ਜਦੋਂਕਿ ਧਰਤੀ ਸਾਡੀ ਮਾਤਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਦਾ ਉਪਦੇਸ਼ ਮੰਨ ਕੇ ਇਸ ਪੰਜਾਬ ਦੀ ਧਰਤੀ ਮਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਹਰ ਪੰਜਾਬੀ ਨੂੰ ਉਪਰਾਲਾ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਇਸ ਅੰਦੋਲਨ ਵਿਚ ਜਨਤਾ ਨੂੰ ਹੀ ਸਾਰਥੀ ਬਣਨਾ ਪਵੇਗਾ ਤਾਂ ਹੀ ਰੰਗਲਾ ਪੰਜਾਬ ਦਾ ਸੁਪਨਾ ਸਾਕਾਰ ਹੋਵੇਗਾ | ਇਸ ਮੌਕੇ ਉਨ੍ਹਾਂ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਜਥੇਦਾਰ ਰਵਿੰਦਰ ਸਿੰਘ ਚੱਕ ਮੈਂਬਰ ਸ਼੍ਰੋਮਣੀ ਕਮੇਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਧੰਨਵਾਦੀ ਹਨ ਕਿ ਉਨ੍ਹਾਂ ਦੇ ਟਰੱਸਟ ਅਧੀਨ ਚੱਲ ਰਹੇ ਦਸਮੇਸ਼ ਗਰਲਜ਼ ਕਾਲਜ, ਦਸਮੇਸ਼ ਪਬਲਿਕ ਸਕੂਲ, ਭਾਈ ਕੁਲਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਆਦਿ ਦੇ ਵਿਦਿਆਰਥੀਆਂ ਵਲੋਂ ਇਸ ਮੁਹਿੰਮ ਦਾ ਆਯੋਜਨ ਕਰਕੇ ਉਨ੍ਹਾਂ ਨੂੰ ਇਸ ਵਿਚ ਸ਼ਾਮਿਲ ਹੋਣ ਦਾ ਮਾਣ ਦਿੱਤਾ ਹੈ | ਇਸ ਮੌਕੇ ਰਾਜਪਾਲ ਦਾ ਚੇਅਰਮੈਨ ਰਵਿੰਦਰ ਸਿੰਘ ਚੱਕ ਵਲੋਂ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਐਸ. ਐਸ. ਪੀ. ਸੰਦੀਪ ਕੁਮਾਰ ਮਲਿਕ, ਏ. ਡੀ. ਸੀ. ਨਿਕਾਸ ਕੁਮਾਰ, ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਵਿਧਾਇਕ ਜੰਗੀ ਲਾਲ ਮਹਾਜਨ, ਬਿਕਰਮਜੀਤ ਸਿੰਘ ਅੱਲਾ ਬਖ਼ਸ਼, ਹਰਮਨਜੀਤ ਸਿੰਘ ਚੱਕ, ਜ਼ਿਲ੍ਹਾ ਭਾਜਪਾ ਪ੍ਰਧਾਨ ਅਜੇ ਕੌਸ਼ਲ ਸੇਠੂ, ਐਸ. ਡੀ. ਐਮ. ਮੁਕੇਰੀਆਂ ਓਇਸ਼ੀ ਮੰਡਲ, ਡੀ.ਐਸ.ਪੀ. ਕੁਲਵਿੰਦਰ ਸਿੰਘ ਵਿਰਕ, ਪੰਜਾਬ ਲਿਟ ਫਾਊਾਡੇਸ਼ਨ ਦੇ ਸੰਸਥਾਪਕ ਅਤੇ ਲੇਖਕ ਖੁਸ਼ਵੰਤ ਸਿੰਘ ਆਦਿ ਹਾਜ਼ਰ ਸਨ |
ਐਸ.ਡੀ.ਐਮ. ਦਫ਼ਤਰ ਮੁਕੇਰੀਆਂ ਤੋਂ ਕੀਤੀ ਮੁਹਿੰਮ ਦੀ ਸ਼ੁਰੂਆਤ
ਰਾਜਪਾਲ ਕਟਾਰੀਆ ਨੇ ਨਸ਼ਿਆਂ ਖ਼ਿਲਾਫ਼ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਵਲੋਂ ਆਯੋਜਿਤ ਕੀਤੀ ਕਰੀਬ 2 ਕਿਲੋਮੀਟਰ ਦੀ ਪੈਦਲ ਯਾਤਰਾ ਅਧੀਨ ਜਨ-ਜਾਗਰੂਕਤਾ ਮੁਹਿੰਮ ਵਿਚ ਹਿੱਸਾ ਲਿਆ, ਜੋ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਵਿਖੇ ਸਮਾਪਤ ਹੋਈ | ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਸ਼ੁਰੂ ਹੋਈ ਇਹ ਨਸ਼ਾ ਵਿਰੋਧੀ ਮੁਹਿੰਮ ਹੁਣ ਸੂਬੇ ਦੇ ਅੰਦਰੂਨੀ ਜ਼ਿਲਿ੍ਹਆਂ ਵਿਚ ਵੀ ਸ਼ੁਰੂ ਹੋ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਮੈਕ ਆਟੋ ਐਕਸਪੋ 2026 ਦਾ 15ਵਾਂ ਐਡੀਸ਼ਨ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ <br/> ਅਗਲੀ ਖ਼ਬਰ 40 ਡਿਗਰੀ ਵਾਲੀ ਸ਼ਰਾਬ ਰੋਕੇਗੀ ਨਾਜਾਇਜ਼ ਬਣਦੀ ਸ਼ਰਾਬ ਦੀ ਵਿਕਰੀ <br/>
Ad Position 24