17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੈਕ ਆਟੋ ਐਕਸਪੋ 2026 ਦਾ 15ਵਾਂ ਐਡੀਸ਼ਨ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ <br/>

Ad Position 21
No active advertisement
ਅਜੀਤ ਡੈਸਕ 24-02-2026

ਲੁਧਿਆਣਾ, 23 ਫਰਵਰੀ (ਜਤਿੰਦਰ ਭੰਬੀ)-ਲੁਧਿਆਣਾ ਪ੍ਰਦਰਸ਼ਨੀ ਕੇਂਦਰ 'ਚ ਚੱਲ ਰਹੀ ਪ੍ਰਭਾਵਸ਼ਾਲੀ ਚਾਰ ਰੋਜ਼ਾ ਪ੍ਰਦਰਸ਼ਨੀ ਮੈਕ ਆਟੋ ਐਕਸਪੋ-2026 ਦਾ 15ਵਾਂ ਐਡੀਸ਼ਨ ਸਫਲਤਾ ਪੂਰਵਕ ਸਮਾਪਤ ਹੋਇਆ | ਇਸ ਮੌਕੇ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਕਰਵਾਈ ਚਾਰ ਦਿਨਾ ਪ੍ਰਦਰਸ਼ਨੀ ਵਿਚ ਉਦਯੋਗਿਕ ਖੇਤਰ ਦੇ ਹਰ ਵਰਗ ਤੋਂ ਸ਼ਾਨਦਾਰ ਭਾਗੀਦਾਰੀ ਅਤੇ ਮਜ਼ਬੂਤ ਕਾਰੋਬਾਰੀ ਸੰਪਰਕ ਦੇਖਣ ਨੂੰ ਮਿਲਿਆ, ਜੋ ਕਿ ਭਾਰਤ ਦੀ ਮੈਨੂਫੈਕਚਰਿੰਗ ਅਤੇ ਇੰਜੀਨੀਅਰਿੰਗ ਇੰਡਸਟਰੀ ਲਈ ਸਭ ਤੋਂ ਮਹੱਤਵਪੂਰਨ ਪਲੇਟਫਾਰਮ ਸਾਬਤ ਹੋਈ | ਪ੍ਰਦਰਸ਼ਨੀ ਦੇ ਅਖੀਰਲੇ ਦਿਨ ਉਦਯੋਗਪਤੀਆਂ, ਫ਼ੈਸਲਾ ਲੈਣ ਵਾਲੇ ਅਧਿਕਾਰੀਆਂ, ਖਰੀਦ ਮੁਖੀਆਂ, ਇੰਜੀਨੀਅਰਾਂ, ਐਮ.ਐਸ.ਐਮ.ਈ. ਉਦਮੀਆਂ, ਸਟਾਰਟਅਪਸ ਅਤੇ ਹੋਰ ਉਦਯੋਗਿਕ ਪੇਸ਼ੇਵਰਾਂ ਦੀ ਪ੍ਰਭਾਵਸ਼ਾਲੀ ਹਾਜ਼ਰੀ ਰਹੀ, ਜਿਸ ਦੌਰਾਨ ਵਿਜਿਟਰਾਂ ਨੇ ਆਧੁਨਿਕ ਮਸ਼ੀਨਰੀ, ਆਟੋਮੇਸ਼ਨ ਤਕਨਾਲੋਜੀਆਂ ਬਾਰੇ ਜਾਣਿਆ | ਪ੍ਰਦਰਸ਼ਨੀ ਹਾਲ ਵਿਚ ਲਗਾਤਾਰ ਲਾਈਵ ਡੈਮੋਨਸਟਰੇਸ਼ਨ, ਉਤਪਾਦ ਪ੍ਰਦਰਸ਼ਨ, ਤਕਨੀਕੀ ਸਲਾਹ-ਮਸ਼ਵਰੇ ਅਤੇ ਉਚ-ਪੱਧਰੀ ਨੈੱਟਵਰਕਿੰਗ ਗਤੀਵਿਧੀਆਂ ਨਾਲ ਉਤਸ਼ਾਹਪੂਰਨ ਮਾਹੌਲ ਬਣਿਆ ਹੋਇਆ ਸੀ | ਵਿਜਿਟਰਾਂ ਨੇ ਐਕਸਪੋ ਨੂੰ ਇਕ ਰਣਨੀਤਿਕ ਪਲੇਟਫਾਰਮ ਵਜੋਂ ਸਰਾਹਿਆ | ਇਸ ਮੌਕੇ ਕਈ ਪ੍ਰਮੁੱਖ ਉਦਯੋਗਿਕ ਹਸਤੀਆਂ ਨੇ ਆਪਣੀ ਮੌਜੂਦਗੀ ਨਾਲ ਸਮਾਗਮ ਦੀ ਸ਼ੋਭਾ ਵਧਾਈ, ਜਿਨ੍ਹਾਂ ਵਿਚ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ, ਏ.ਐਲ.ਐਮ.ਟੀ.ਆਈ. ਦੇ ਪ੍ਰਧਾਨ ਤਰਲੋਚਨ ਸਿੰਘ, ਯੂ.ਸੀ.ਪੀ.ਐਮ.ਏ. ਦੇ ਪ੍ਰਧਾਨ ਹਰਸਿਮਰਨਜੀਤ ਸਿੰਘ ਲੱਕੀ, ਫਿਕੋ ਦੇ ਪ੍ਰਧਾਨ ਜੀ.ਐਸ. ਕੁਲਾਰ, ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ ਅਤੇ ਸਵਰਨਕਾਰ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਕੇਸ਼ਵ ਵਰਮਾ ਵੀ ਮੌਜੂਦ ਰਹੇ | ਜ਼ਿਕਰਯੋਗ ਹੈ ਕਿ ਸ਼ਾਨਦਾਰ ਭਾਗੀਦਾਰੀ, ਮਹੱਤਵਪੂਰਨ ਕਾਰੋਬਾਰੀ ਨਤੀਜਿਆਂ ਅਤੇ ਉਦਯੋਗ ਵਲੋਂ ਮਿਲੀ ਬੇਮਿਸਾਲ ਪ੍ਰਤੀਕਿਰਿਆ ਨਾਲ ਮੈਕ ਆਟੋ ਐਕਸਪੋ 2026 ਨੇ ਇਕ ਵਾਰ ਫਿਰ ਉਦਯੋਗਿਕ ਵਿਕਾਸ ਅਤੇ ਨਵੀਨਤਾ ਦੇ ਪ੍ਰੇਰਕ ਵਜੋਂ ਆਪਣੀ ਮਹੱਤਤਾ ਸਾਬਤ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰੇਮਿਕਾ ਨਾਲ ਲੜਾਈ 'ਚ ਪ੍ਰੇਮੀ ਦੀ ਮੌਤ ਅਗਲੀ ਖ਼ਬਰ ਨਸ਼ਾ ਵਿਰੋਧੀ ਮੁਹਿੰਮ ਲੋਕਾਂ ਦੀ ਮੁਹਿੰਮ ਬਣੀ, ਮੁੜ ਬਣੇਗਾ ਰੰਗਲਾ ਪੰਜਾਬ- ਗੁਲਾਬ ਚੰਦ ਕਟਾਰੀਆ <br/>
Ad Position 24