17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪ੍ਰੇਮਿਕਾ ਨਾਲ ਲੜਾਈ 'ਚ ਪ੍ਰੇਮੀ ਦੀ ਮੌਤ

Ad Position 21
No active advertisement
ਅਜੀਤ ਡੈਸਕ 24-02-2026

ਮੋਗਾ, 23 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਦੇ ਬੁੱਕਣ ਵਾਲਾ ਰੋਡ ਵਾਰਡ ਨੰਬਰ 32 'ਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਅਮਨਦੀਪ ਕੌਰ ਨਾਂਅ ਦੀ ਔਰਤ ਆਪਣੇ ਪ੍ਰੇਮੀ ਲਵਦੀਪ ਸਿੰਘ ਨੂੰ ਮਿਲਣ ਉਸ ਦੇ ਘਰ ਆਈ | ਦੱਸਿਆ ਜਾ ਰਿਹਾ ਹੈ ਕਿ ਲਵਦੀਪ ਦੀ ਮਾਂ ਨੇ ਦੋਹਾਂ ਨੂੰ ਚਾਹ ਬਣਾ ਕੇ ਦਿੱਤੀ ਤੇ ਆਪ ਗਲੀ ਵੱਲ ਨਿਕਲ ਗਈ | ਕੁਝ ਸਮੇਂ ਬਾਅਦ ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ ਆਈਆਂ ਤਾਂ ਉਹ ਅੰਦਰ ਗਈ ਤੇ ਵੇਖਿਆ ਕਿ ਦੋਵੇਂ ਲਹੂ-ਲੁਹਾਨ ਪਏ ਸਨ | ਮੌਕੇ 'ਤੇ ਹੀ ਲਵਦੀਪ ਸਿੰਘ ਦੀ ਮੌਤ ਹੋ ਚੁੱਕੀ ਸੀ, ਜਦਕਿ ਅਮਨਦੀਪ ਕੌਰ ਗੰਭੀਰ ਜ਼ਖ਼ਮੀ ਹਾਲਤ 'ਚ ਮਿਲੀ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਿ੍ਤਕ ਦੀ ਮਾਤਾ ਮੁਤਾਬਿਕ ਉਸ ਦਾ ਪੁੱਤ ਡੀਜੇ ਦਾ ਕੰਮ ਕਰਦਾ ਸੀ ਤੇ ਘਰ ਹੀ ਸੀ | ਅਮਨਦੀਪ ਅਕਸਰ ਉਸ ਨੂੰ ਵਿਆਹ ਲਈ ਦਬਾਅ ਪਾਉਂਦੀ ਸੀ, ਜਦਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ ਤੇ ਦੋ ਬੱਚਿਆਂ ਦੀ ਮਾਂ ਹੈ | ਉਸ ਨੇ ਕਿਹਾ ਕਿ ਕਮਰੇ 'ਚ ਹੋਰ ਕੋਈ ਨਹੀਂ ਸੀ ਤੇ ਇਹ ਨਹੀਂ ਪਤਾ ਕਿ ਪਹਿਲਾਂ ਵਾਰ ਕਿਸ ਨੇ ਕੀਤਾ | ਥਾਣਾ ਮੁਖੀ ਭਾਲਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ | ਲਵਦੀਪ ਦੀ ਮੌਤ ਹੋ ਚੁੱਕੀ ਸੀ ਤੇ ਜ਼ਖ਼ਮੀ ਔਰਤ ਦਾ ਇਲਾਜ ਚੱਲ ਰਿਹਾ ਹੈ | ਹਾਲੇ ਇਹ ਸਾਫ਼ ਨਹੀਂ ਕਿ ਪਹਿਲਾਂ ਹਮਲਾ ਕਿਸਨੇ ਕੀਤਾ | ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ |

Ad Position 22
No active advertisement
ਪਿਛਲੀ ਖ਼ਬਰ ਸਬ ਇੰਸਪੈਕਟਰ ਜਗਦੀਪ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ <br/> ਅਗਲੀ ਖ਼ਬਰ ਮੈਕ ਆਟੋ ਐਕਸਪੋ 2026 ਦਾ 15ਵਾਂ ਐਡੀਸ਼ਨ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤ <br/>
Ad Position 24